ਪਟਾਕੇ ਚਲਾ ਹੁੜਦੰਗ ਮਚਾਉਣ ਵਾਲੇ ਨੌਜਵਾਨਾਂ ਨੇ ਕੁੱਟਿਆ ਹੌਲਦਾਰ, ਮਾਮਲਾ ਦਰਜ

10/29/2019 11:43:24 AM

ਚੰਡੀਗੜ੍ਹ (ਸੁਸ਼ੀਲ) : ਦੀਵਾਲੀ ਮੌਕੇ ਮਲੋਆ 'ਚ ਪਟਾਕੇ ਚਲਾ ਕੇ ਹੰਗਾਮਾ ਕਰਨ ਵਾਲੀ ਔਰਤ ਸਮੇਤ ਚਾਰ ਨੌਜਵਾਨਾਂ ਨੂੰ ਰੋਕਣਾ ਹੌਲਦਾਰ ਨੂੰ ਮਹਿੰਗਾ ਪੈ ਗਿਆ। ਨੌਜਵਾਨਾਂ ਨੇ ਹੌਲਦਾਰ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਵਰਦੀ ਪਾੜ ਦਿੱਤੀ। ਹੌਲਦਾਰ ਪ੍ਰਵੀਨ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮਲੋਆ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹੌਲਦਾਰ ਦੇ ਬਿਆਨਾਂ 'ਤੇ ਮਲੋਆ ਵਾਸੀ ਅਰਜਨ, ਰਿੰਕੂ ਅਤੇ ਜਮਾਲਗੋਟਾ ਖਿਲਾਫ ਕੁੱਟਮਾਰ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਮਲੋਆ ਥਾਣੇ ਦੇ ਹੌਲਦਾਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਦੀਵਾਲੀ ਵਾਲੇ ਦਿਨ ਮਲੋਆ ਮਾਰਕਿਟ 'ਚ ਹੌਲਦਾਰ ਪ੍ਰਦੀਪ ਨਾਲ ਪੈਟਰੋਲਿੰਗ ਕਰ ਰਿਹਾ ਸੀ। ਮਾਰਕਿਟ ਤੋਂ ਥੋੜ੍ਹੀ ਹੀ ਦੂਰੀ 'ਤੇ ਕੁਝ ਲੜਕੇ ਪਟਾਕੇ ਵਜਾ ਕੇ ਹੁੜਦੰਗ ਮਚਾ ਰਹੇ ਸਨ। ਉਨ੍ਹਾਂ ਨੂੰ ਮਨ੍ਹਾ ਕਰਨ 'ਤੇ ਰਿੰਕੂ ਨਾਮਕ ਇਕ ਨੌਜਵਾਨ ਉਸ ਨੂੰ ਬਦਤਮੀਜ਼ੀ ਕਰਨ ਲੱਗਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਰਿੰਕੂ ਉਨ੍ਹਾਂ ਨੂੰ ਚੁਟਕੀ ਵਜਾ ਕੇ ਬੋਲਿਆ ਕਿ ਤੂੰ ਕੌਣ ਹੁੰਦਾ ਹੈ ਮਨ੍ਹਾ ਕਰਨ ਵਾਲਾ।

ਇੰਨੇ 'ਚ ਰਿੰਕੂ, ਅਰਜੁਨ, ਜਮਾਲਗੋਟਾ ਅਤੇ ਇਕ ਅਣਪਛਾਤੀ ਔਰਤ ਨੇ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਕੁੱਟਮਾਰ ਕਰਨ ਲੱਗੇ। ਉਨ੍ਹਾਂ ਲੋਕਾਂ ਨੇ ਉਸ ਦੀ ਵਰਦੀ ਤੱਕ ਪਾੜ ਦਿੱਤੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਮਲੋਆ ਥਾਣਾ ਪੁਲਸ ਨੂੰ ਦਿੱਤੀ ਗਈ। ਮਲੋਆ ਥਾਣਾ ਪੁਲਸ ਨੇ ਅਰਜਨ, ਰਿੰਕੂ ਅਤੇ ਜਮਾਲਗੋਟਾ ਨੂੰ ਦਬੋਚ ਲਿਆ।
 


Babita

Content Editor

Related News