ਰਿਸ਼ਵਤ ਲੈਂਦਾ ਕਾਂਸਟੇਬਲ ਰੰਗੇ ਹੱਥੀਂ ਗ੍ਰਿਫਤਾਰ
Monday, Jan 28, 2019 - 03:58 PM (IST)
ਚੰਡੀਗੜ੍ਹ (ਕੁਲਦੀਪ) : ਥਾਣਾ ਮੌਲੀਜਾਗਰਾਂ 'ਚ ਤਾਇਨਾਤ ਕਾਂਸਟੇਬਲ ਵਰਿੰਦਰ ਨੂੰ ਸੀ. ਬੀ. ਆਈ. ਵਲੋਂ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਮਾਮਲੇ 'ਚ ਰਿਸ਼ਵਤ ਲੈਂਦਾ ਹੈੱਡ ਕਾਂਸਟੇਬਲ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਸੀ. ਬੀ. ਆਈ. ਵਲੋਂ ਕੀਤੀ ਜਾ ਰਹੀ ਹੈ। ਸੀ. ਬੀ. ਆਈ. ਮੁਤਾਬਕ ਕਾਂਸਟੇਬਲ ਨੇ ਸ਼ਿਕਾਇਤਕਰਤਾ ਤੋਂ 35 ਹਜ਼ਾਰ ਰੁਪਿਆਂ ਦੀ ਮੰਗ ਕੀਤੀ ਸੀ ਅਤੇ ਜਦੋਂ ਸ਼ਿਕਾਇਤ ਕਰਤਾ ਕਾਂਸਟੇਬਲ ਨੂੰ 2 ਹਜ਼ਾਰ ਰੁਪਿਆ ਦੇ ਰਿਹਾ ਸੀ ਤਾਂ ਸੀ. ਬੀ. ਆਈ. ਵਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਕਾਂਸਟੇਬਲ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
