ਅਫ਼ੀਮ ਅਤੇ ਅਸਲੇ ਸਮੇਤ ਕਾਬੂ ਕਾਂਗਰਸੀ ਦੀਆਂ ਕੈਪਟਨ ਅਤੇ ਜਾਖੜ ਨਾਲ ਵਾਇਰਲ ਤਸਵੀਰਾਂ ਨੇ ਛੇੜੀ ਨਵੀਂ ਚਰਚਾ

Tuesday, Oct 27, 2020 - 05:31 PM (IST)

ਮਲੋਟ (ਜੁਨੇਜਾ): ਮਲੋਟ ਸਿਟੀ ਪੁਲਸ ਨੇ ਕੱਲ੍ਹ ਬਠਿੰਡਾ ਰੋਡ ਨੇੜੇ ਇਕ ਰਿਹਾਇਸ਼ੀ ਕਲੋਨੀ ਕੋਲੋਂ ਅਫ਼ੀਮ ਅਤੇ ਅਸਲੇ ਨਾਲ ਕਾਬੂ ਵਿਅਕਤੀ ਦੀਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਪ੍ਰਦੇਸ਼ ਪ੍ਰਧਾਨ ਨਾਲ ਫੋਟੋਆਂ ਨੇ ਸ਼ੋਸ਼ਲ ਮੀਡੀਆ ਤੇ ਚਰਚਾ ਵਧਾਈ ਹੋਈ ਹੈ। ਬੇਸ਼ੱਕ ਉਕਤ ਵਿਅਕਤੀ ਖੁਦ ਨੂੰ ਯੂਥ ਕਾਂਗਰਸ ਮਲੋਟ ਸ਼ਹਿਰ ਦਾ ਪ੍ਰਧਾਨ ਕਹਾਉਂਦਾ ਹੈ ਪਰ ਯੂਥ ਕਾਂਗਰਸ ਵਿਚ ਸੰਵਿਧਾਨਕ ਤੌਰ ਤੇ ਅਜਿਹਾ ਕੋਈ ਅਹੁਦਾ ਨਾ ਹੋਣ ਕਰਕੇ ਭਾਵੇਂ ਕਾਂਗਰਸੀਆਂ ਨੇ ਇਸ ਨੂੰ ਕੋਈ ਵੱਡਾ ਅਹੁਦੇਦਾਰ ਨਾ ਹੋਣ ਦਾ ਕਹਿ ਕਿ ਪੱਲਾ ਝਾੜ ਦਿੱਤਾ ਸੀ ਪਰ ਉਕਤ ਵਿਅਕਤੀ ਦੀਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਬੱਲੂਆਨਾ ਦੇ ਵਿਧਾਇਕ ਨੱਥੂ ਰਾਮ ਸਮੇਤ ਆਗੂਆਂ ਨਾਲ ਫੋਟੋਆਂ ਸ਼ੋਸਲ ਮੀਡੀਆ ਤੇ ਜਨਤਕ ਹੋਣ ਨਾਲ ਜਿੱਥੇ ਵਿਰੋਧੀਆਂ ਨੂੰ ਨਿਸ਼ਾਨੇ ਲਾਉਣ ਦਾ ਮੌਕਾ ਮਿਲ ਗਿਆ ਹੈ ਉਥੇ ਇਸ ਨੇ ਕਾਂਗਰਸ ਲਈ ਨਮੋਸ਼ੀ ਪੈਦਾ ਕਰ ਦਿੱਤੀ ਹੈ। ਇਸ ਸਬੰਧੀ ਮਲੋਟ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਹਲਕੇ ਵਿਚ ਸੈਂਕੜੇ ਵਰਕਰ ਹਨ ਅਤੇ ਇਹ ਵੀ ਵਰਕਰ ਹੈ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਕੋਲ ਕੋਈ ਸੰਵਿਧਾਨਕ ਅਹੁਦਾ ਹੈ। ਉਧਰ ਮਲੋਟ ਹਲਕੇ ਦੇ ਸਾਬਕਾ ਯੂਥ ਪ੍ਰਧਾਨ ਵਲੋਂ ਉਕਤ ਵਿਅਕਤੀ ਨੂੰ ਦਿੱਤੇ ਜਾ ਰਹੇ ਅਥਾਰਟੀ ਲੈਟਰ ਦੀ ਫੋਟੋ ਸਬੰਧੀ ਵੀ ਸਾਬਕਾ ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਨੂੰ ਯੂਥ ਕਾਂਗਰਸ ਦਾ ਸੈਕਟਰੀ ਬਣਾਇਆ ਜਾ ਰਿਹਾ ਸੀ ਪਰ ਜਦ ਪਤਾ ਲੱਗਾ ਕਿ ਇਸ ਉਪਰ ਪਹਿਲਾਂ ਕੋਈ ਅਪਰਾਧਿਕ ਮਾਮਲਾ ਹੈ ਇਸ ਕਰਕੇ ਇਸ ਤੋਂ ਨਿਯੁਕਤੀ ਪੱਤਰ ਵਾਪਸ ਲੈ ਲਿਆ ਸੀ। 

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਨੇ ਮੀਤ ਹੇਅਰ ਨੂੰ ਪੰਜਾਬ 'ਚ ਦਿੱਤੀ ਵੱਡੀ ਜ਼ਿੰਮੇਵਾਰੀ

PunjabKesari

ਵੱਧ ਸਕਦੀਆਂ ਹਨ ਕਈਆਂ ਦੀਆਂ ਮੁਸ਼ਕਲਾਂ: ਉਧਰ ਅੱਜ ਥਾਣੇ ਵਿਚ ਫੋਟੋ ਕਰਨ ਗਏ ਪੱਤਰਕਾਰਾਂ ਕੋਲ ਫੋਟੋ ਕਰਨ ਤੇ ਅਪੱਤੀ ਜਤਾਉਂਦੇ ਵਿਸ਼ਾਲ ਕੁਮਾਰ ਗਗਨੇਜਾ ਦਾ ਕਹਿਣਾ ਸੀ ਕਿ ਅਗਰ ਮੈਂ ਨਾਮ ਲੈਣ ਲੱਗ ਪਿਆ ਕਿ ਮੇਰੇ ਕੋਲੋਂ ਕੌਣ ਕੌਣ ਅਫ਼ੀਮ ਲੈਂਦਾ ਰਿਹਾ ਹੈ ਤਾਂ ਵੱਡਿਆ ਵੱਡਿਆ ਲਈ ਮੁਸ਼ਕਿਲਾਂ ਖੜੀਆਂ ਹੋ ਜਾਣਗੀਆਂ। ਜਦੋਂ ਪੱਤਰਕਾਰਾਂ ਨੇ ਕਿਹਾ ਕਿ ਤੂ ਲੈ ਨਾਮ ਉਹਨਾਂ ਵਿਅਕਤੀਆਂ ਦੇ ਅਸੀਂ ਰਿਕਾਰਡ ਕਰ ਲੈਨੇ ਹਾਂ ਤੇ ਫਿਰ ਕਹਿਣ ਲੱਗੋਂ ਤੁਸੀ ਛੱਡੋ ਜੀ। ਇਸ ਕਰਕੇ ਸਮਝਿਆ ਜਾ ਰਿਹਾ  ਹੈ ਕਿ ਅਗਲੇ ਦਿਨਾਂ ਵਿਚ ਵਿਸ਼ਾਲ ਵੱਲੋਂ ਕੋਈ ਵੱਡੇ ਬੰਦਿਆਂ ਨਾਲ ਸਾਂਝ ਦਾ ਖੁਲਾਸਾ ਕਰ ਦਿੱਤਾ ਤਾਂ ਕਈਆਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।

ਇਹ ਵੀ ਪੜ੍ਹੋਰਾਣਾ ਸਿੱਧੂ ਦੇ ਕਤਲ ਮਾਮਲੇ 'ਚ ਗੈਂਗਸਟਰਾਂ ਦੇ ਖੁੱਲ੍ਹਣਗੇ ਕੱਚੇ-ਚਿੱਠੇ, ਪੁਲਸ ਇਨ੍ਹਾਂ ਪਹਿਲੂਆਂ ਤੋਂ ਕਰੇਗੀ ਤਫ਼ਤੀਸ਼

PunjabKesari


Shyna

Content Editor

Related News