ਪਿੰਡ ਬੱਛੋਆਣਾ ਦੀ ਸੱਥ ''ਚ ਸਾਂਝੇ ਤੌਰ ਤੇ ਲੋਹੜੀ ਮਨਾਈ

01/14/2018 11:56:32 AM

ਬੁਢਲਾਡਾ (ਮਨਜੀਤ)-ਬੱਛੋਆਣਾ ਵਿਖੇ ਕਾਂਗਰਸੀ ਵਰਕਰਾਂ ਨੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਪਿੰਡ ਦੀ ਸੱਥ 'ਚ ਸਾਂਝੇ ਤੌਰ 'ਤੇ ਲੋਹੜੀ ਮਨਾਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਭੱਟੀ ਨੇ ਕਿਹਾ ਕਿ ਸਾਨੂੰ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਸਤਿਕਾਰ ਦੇਣਾ ਚਾਹੀਦਾ ਹੈ ਕਿਉਂਕਿ ਅਜੋਕੇ ਦੌਰ 'ਚ ਧੀਆਂ ਹਰ ਖੇਤਰ 'ਚ ਪੁੱਤਰਾਂ ਨਾਲੋਂ ਕਿਤੇ ਘੱਟ ਨਹੀਂ। ਅਜਿਹੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਇਸ ਮੌਕੇ ਪੀ. ਏ. ਪ੍ਰਕਾਸ਼ ਚੰਦ ਸ਼ਰਮਾ, ਸੁਰਿੰਦਰ ਕੌਰ ਬੱਛੋਆਣਾ, ਆਤਮਾ ਸਿੰਘ ਸੁੱਖੀ, ਕੇ. ਸੀ. ਬਾਵਾ, ਅਮਨਦੀਪ ਸਿੰਘ, ਬਲਦੇਵ ਸਿੰਘ, ਬਚਿੱਤਰ ਸਿੰਘ, ਭੂਰਾ ਸਿੰਘ, ਸੰਦੀਪ ਸਿੰਘ, ਜਗਰੂਪ ਸਿੰਘ ਗੁਰਦੇਵ ਸਿੰਘ ਆਦਿ ਸ਼ਾਮਲ ਸਨ।  


Related News