ਕਾਂਗਰਸੀ ਸਰਪੰਚ ''ਤੇ ਨਸ਼ੇੜੀਆਂ ਵਲੋਂ ਇੱਟਾਂ-ਰੋੜਿਆਂ ਨਾਲ ਹਮਲਾ

Saturday, Sep 26, 2020 - 02:51 PM (IST)

ਕਾਂਗਰਸੀ ਸਰਪੰਚ ''ਤੇ ਨਸ਼ੇੜੀਆਂ ਵਲੋਂ ਇੱਟਾਂ-ਰੋੜਿਆਂ ਨਾਲ ਹਮਲਾ

ਤਪਾ ਮੰਡੀ (ਸ਼ਾਮ, ਗਰਗ) : ਪਿੰਡ ਦੀਵਾਨਾ ਦੇ ਸਰਪੰਚ ਉਸ ਦੇ ਭਰਾ, ਪੁਲਸ ਕਰਮਚਾਰੀ ਅਤੇ ਪੰਚਾਇਤ ਮੈਂਬਰ ਦੇ ਇੱਟਾਂ-ਰੋੜਿਆਂ 'ਤੇ ਸੋਟੀਆਂ ਮਾਰ ਕੇ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬ-ਡਿਵੀਜ਼ਨਲ ਹਸਪਤਾਲ ਤਪਾ 'ਚ ਇਲਾਜ ਅਧੀਨ ਸਰਪੰਚ ਰਣਧੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਦੀਵਾਨਾ ਨੇ ਦੱਸਿਆ ਕਿ ਉਸ ਨੇ ਪੰਚਾਇਤੀ ਜ਼ਮੀਨ ਦੇ ਤਿੰਨ ਏਕੜ ਨੂੰ ਚਾਰਦੀਵਾਰੀ ਕਰਕੇ ਉਸ 'ਚ ਵੇਲ-ਬੂਟੇ, ਅੰਗ੍ਰਜੀ ਘਾਹ, ਬੈਠਣ ਲਈ 25-30 ਕੁਰਸੀਆਂ ਅਤੇ ਇੱਕ ਸਟੇਜ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂਕਿ ਪਿੰਡ ਦੇ ਛੋਟੇ-ਮੋਟੇ ਸਮਾਗਮ ਕੀਤੇ ਜਾ ਸਕਣ। ਉਸ ਨੇ ਦੱਸਿਆ ਕਿ ਇਸ ਖੁਲ੍ਹੀ ਥਾਂ 'ਤੇ ਪਿੰਡ ਦੇ ਨਸ਼ੇੜੀਆਂ 'ਤੇ ਸਮਾਜ ਵਿਰੋਧੀ ਅਨਸ਼ਰਾਂ ਨੇ ਆਪਣੀਆਂ ਸਰਗਰਮੀਆਂ ਦਾ ਅੱਡਾ ਬਣਾਇਆ ਹੋਇਆ ਸੀ। ਜਦੋਂ ਸਰਪੰਚ ਬਨਣ ਤੋਂ ਬਾਅਦ ਇਸ ਥਾਂ 'ਤੇ ਪਿੰਡ ਦੇ ਸਹਿਯੋਗ ਨਾਲ ਪਾਰਕ ਦੀ ਸ਼ਕਲ 'ਚ ਬਦਲ ਦਿੱਤਾ ਤਾਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇੜੀਆਂ ਨੂੰ ਇਹ ਕਾਰਜ ਕੰਡੇ ਵਾਂਗ ਚੁੰਭ ਗਿਆ। ਇਸ ਪਾਰਕ 'ਚ ਸ਼ਾਮ ਸਮੇਂ ਔਰਤਾਂ, ਬੱਚੇ, ਬਜ਼ੁਰਗ ਵੀ ਸੈਰ ਕਰਨ ਆਉਂਦੇ ਸਨ। ਬੀਤੀ ਰਾਤ ਲਗਭਗ 9 ਵਜੇ ਜਦੋਂ ਸਰਪੰਚ ਰਣਧੀਰ ਸਿੰਘ, ਛੋਟੇ ਭਰਾ ਸੁਖਪਾਲ ਸਿੰਘ, ਗੋਰਾ ਸਿੰਘ ਪੰਚਾਇਤ ਮੈਂਬਰ ਅਤੇ ਪਿੰਡ ਦਾ ਹੀ ਪੁਲਸ ਕਰਮਚਾਰੀ ਗੁਰਤੇਜ ਸਿੰਘ (ਭਤੀਜਾ) ਸੈਰ ਕਰਨ ਉਪਰੰਤ ਪਾਰਕ ਨੂੰ ਜਿੰਦਰਾ ਮਾਰ ਰਹੇ ਸਨ ਤਾਂ ਅੱਧੀ ਦਰਜਨ ਤੋਂ ਵੱਧ ਨਸ਼ੇੜੀਆਂ ਨੇ ਉਨ੍ਹਾਂ 'ਤੇ ਇੱਟਾਂ-ਰੌੜੇ 'ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਸਾਰੇ ਜ਼ਖ਼ਮੀ ਹੋ ਗਏ। ਪਿੰਡ ਵਾਲਿਆਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਪਾ ਭਰਤੀ ਕਰਵਾਇਆ ਗਿਆ। 

ਇਹ ਵੀ ਪੜ੍ਹੋ : ਧਰਨੇ 'ਚ ਗੁਆਚਾ ਮਸ਼ਹੂਰ ਕਲਾਕਾਰ ਦਾ ਆਈਫ਼ੋਨ, ਲੱਭਣ ਵਾਲੇ ਲਈ ਕੀਤਾ ਵੱਡਾ ਐਲਾਨ  

PunjabKesari

ਇਹ ਵੀ ਪੜ੍ਹੋ : ਕਮਜ਼ੋਰ ਨੀਂਹ ਤੇ ਬਿਨਾਂ ਪਿੱਲਰ ਦੇ ਖੜ੍ਹੀ ਸੀ ਇਮਾਰਤ, ਤਬਾਹ ਕਰ ਗਈ ਕਈ ਪਰਿਵਾਰ

ਇਸ ਦੌਰਾਨ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਪੰਡੌਰੀ ਨੇ ਕਿਹਾ ਕਿ ਹਲਕੇ 'ਚ ਕੋਈ ਵੀ ਘਟਨਾ ਵਾਪਰੇ ਤਾਂ ਪਾਰਟੀ ਪੱਧਰ ਤੋਂ ਉਪਰ ਉਠ ਕੇ ਉਹ ਪੀੜਤਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਉਨ੍ਹਾਂ ਸਰਪੰਚ ਬਾਰੇ ਕਿਹਾ ਕਿ ਭਾਵੇ ਉਹ ਕਾਂਗਰਸ ਪਾਰਟੀ ਨਾਲ ਸਬੰਧਤ ਹੈ ਪਰ ਉਹ ਡੱਟਕੇ ਉਨ੍ਹਾਂ ਨਾਲ ਖੜਣਗੇ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਹਮਲਾਵਰ ਨਸ਼ੇੜੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ 'ਤੇ ਤੁਰੰਤ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਜੇ ਹਮਲਵਰਾਂ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਸ਼ੰਘਰਸ਼ ਵਿੱਢ ਦੇਣਗੇ। ਇਸ ਮੌਕੇ ਥਾਣਾ ਟੱਲੇਵਾਲ ਦੀ ਐੱਸ. ਐੱਚ. ਓ. ਮੈਡਮ ਅਮਨਦੀਪ ਕੌਰ ਆਪਣੀ ਪੁਲਸ ਪਾਰਟੀ ਸਮੇਤ ਸਿਵਲ ਹਸਪਤਾਲ ਤਪਾ ਪੁੱਜੀ। ਉਨ੍ਹਾਂ ਕਿਹਾ ਕਿ ਪੀੜਤਾਂ ਦੇ ਬਿਆਨ ਦਰਜ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਜ਼ਿਲ੍ਹਾ ਖ਼ਜਾਨਾ ਦਫ਼ਤਰ ਦੇ ਕਰਮਚਾਰੀਆਂ ਸਮੇਤ 52 ਦੀ ਰਿਪੋਰਟ ਪਾਜ਼ੇਟਿਵ, 5 ਨੇ ਤੋੜਿਆ ਦਮ


author

Anuradha

Content Editor

Related News