ਪੰਜਾਬ ਕਾਂਗਰਸ ’ਚ ਸ਼ਕਤੀ ਪ੍ਰਦਰਸ਼ਨ ਦਿਖਾਉਣ ਦਾ ‘ਦੰਗਲ’, ਕੁਰਸੀ ਦੇ ਲਾਲਚ ਦੀ ਹੋੜ ਜਾਰੀ

Thursday, Jun 24, 2021 - 11:33 AM (IST)

ਪੰਜਾਬ ਕਾਂਗਰਸ ’ਚ ਸ਼ਕਤੀ ਪ੍ਰਦਰਸ਼ਨ ਦਿਖਾਉਣ ਦਾ ‘ਦੰਗਲ’, ਕੁਰਸੀ ਦੇ ਲਾਲਚ ਦੀ ਹੋੜ ਜਾਰੀ

ਅੰਮ੍ਰਿਤਸਰ (ਦੀਪਕ ਸ਼ਰਮਾ) - ਕਰੀਬ ਤਿੰਨ ਮਹੀਨਿਆਂ ਤੋਂ ਕਾਂਗਰਸ ਪਾਰਟੀ ਵਿੱਚ ਅਣਬਣ ਹੋਣ ਕਾਰਨ ਸ਼ਕਤੀ ਪ੍ਰਦਰਸ਼ਨ ਦਿਖਾਉਣ ਦਾ ‘ਦੰਗਲ’ ਚੱਲ ਰਿਹਾ ਹੈ। ਉਸ ਦਾ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਮਕਾਜ ਅਤੇ ਵਿਕਾਸ ਦੀ ਰਫ਼ਤਾਰ ’ਤੇ ਬਹੁਤ ਭੈੜਾ ਪ੍ਰਭਾਵ ਪਿਆ ਹੈ। ਕੁਰਸੀ ਦੀ ਹੋੜ ਅਤੇ ਸੱਚ-ਝੂਠ, ਭਰਾ-ਭਤੀਜਾਵਾਦ ਦੇ ਦਬਾਅ ਹੇਠ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਸਿਆਸੀ ਪੱਤੇ ਖਿੱਲਰ ਚੁੱਕੇ ਹਨ, ਹਾਲਾਤ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਦੁਵਿਧਾ ਵਿੱਚ ਪਈ ਕਾਂਗਰਸ ਦੀ ਹਾਈਕਮਾਂਡ ਸ਼ਾਇਦ ਕੋਈ ਠੋਸ ਫ਼ੈਸਲਾ ਕਰ ਸਕੇ। ਮੰਤਰੀਆਂ ਅਤੇ ਵਿਧਾਇਕਾਂ ਦੇ ਬਾਗੀ ਤੇਵਰ ਅਤੇ ਧੜੇਬੰਦੀਆਂ ਦੇ ਵਧਣ ਦਾ ਰਾਜ ਦੇ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੱਧਰ ਤੱਕ ਸਰਕਾਰੀ ਕੰਮਕਾਜ ਦਾ ਪ੍ਰਭਾਵ ਤਹਿਸ-ਨਹਿਸ ਹੋ ਚੁੱਕਾ ਹੈ। ਲਗਭਗ ਸਾਰੇ ਵਿਭਾਗਾਂ ਦੇ ਅਧਿਕਾਰੀ ਆਪਣੇ ਆਕਾਵਾਂ ਅਤੇ ਮੁੱਖ ਮੰਤਰੀ ਦੇ ਇਸ਼ਾਰੇ ਦੇ ਬਿਨਾਂ ਨਾ ਤਾਂ ਕਿਸੇ ਦੀ ਬਦਲੀ ਕਰਦੇ ਹਨ ਅਤੇ ਕਿਸੇ ਵੀ ਫਾਈਲ ’ਤੇ ਆਰਡਰ ਕਰਨ ਵਿਚ ਸੰਕੋਚ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ, ਕਿਉਂਕਿ ਸਰਕਾਰੀ ਢਾਂਚਾ ਜੋ ਸਿਆਸੀ ਢਾਂਚੇ ’ਤੇ ਨਿਰਭਰ ਕਰਦਾ ਹੈ। ਉਹ ਪੂਰੀ ਤਰ੍ਹਾਂ ਨਾਲ ਖਾਮੋਸ਼ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

ਸੂਬੇ ਵਿੱਚ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ
ਮੌਜੂਦਾ ਹਾਲਾਤ ਇੰਨੇ ਸ਼ਾਇਦ ਅੱਤਵਾਦ ਦੇ ਦੌਰ ਵਿੱਚ ਨਹੀਂ ਵਿਗੜੇ ਪਰ ਅਜਿਹਾ ਲੱਗਦਾ ਹੈ ਕਿ ਪੰਜਾਬ ਵਿੱਚ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਪ੍ਰਭਾਵਸ਼ਾਲੀ ਸਿਆਸੀ ਲੋਕ ਮੌਜੂਦਾ ਹਾਲਾਤ ਦੇ ਅੱਗੇ ਕੋਈ ਕੰਮ ਨਾ ਹੋਣ ਕਾਰਨ ਆਪਣੇ ਗੋਡੇ ਟੇਕ ਚੁੱਕੇ ਹਨ, ਕਿਉਂਕਿ ਅਫ਼ਸਰਸ਼ਾਹੀ ਦੀ ਲਗਾਮ ਆਪਣੀ ਕੁਰਸੀ ਬਚਾਉਣ ਵਾਲਿਆਂ ਦੇ ਹੱਥ ਵਿੱਚ ਹੈ। ਆਮ ਆਦਮੀ ਖ਼ਾਸ ਕਰ ਕੇ ਗਰੀਬ ਜਨਤਾ ’ਤੇ ਇਸ ਦਾ ਬੜਾ ਭੈੜਾ ਪ੍ਰਭਾਵ ਪੈਂਦਾ ਜਾ ਰਿਹਾ ਹੈ। ਬੇਬੱਸ ਲੋਕ ਇਸ ਇੰਤਜ਼ਾਰ ਵਿੱਚ ਹਨ ਕਿ ਇਹ ਅਣਬਣ ਕਾਂਗਰਸ ਪਾਰਟੀ ਦੀ ਕਦੋਂ ਖ਼ਤਮ ਹੋਵੇਗੀ। ਕੋਰੋਨਾ ਨਾਲ ਮਾਰੇ ਗਏ ਲੋਕਾਂ ਦੇ ਯਤੀਮ ਹੋਏ ਬੱਚਿਆਂ ਅਤੇ ਰਿਸ਼ਤੇਦਾਰਾਂ ’ਤੇ ਇਸ ਨੇਤਾਵਾਂ ਨੂੰ ਕੋਈ ਦਰਦ ਨਹੀਂ ਆਉਂਦਾ। ਜਦੋਂਕਿ ਪੰਜਾਬ ਸਰਕਾਰ ਦੀ ਕੋਈ ਨੀਤੀ ਨਹੀਂ, ਜੋ ਇਨਾਂ ਜ਼ਰੂਰਤਮੰਦਾਂ ਨੂੰ ਰੋਟੀ ਰੋਜ਼ੀ ਦੇ ਸਕੇ। ਜਿਥੋਂ ਤੱਕ ਕੁਝ ਵਿਧਾਇਕਾਂ ਅਤੇ ਸੱਤਾਧਾਰੀ ਪੱਖ ਨਾਲ ਜੁੜੇ ਹੋਏ ਮੰਤਰੀਆਂ ਦਾ ਸਵਾਲ ਹੈ, ਕਾਂਗਰਸ ਪਾਰਟੀ ਦੀ ਫੁੱਟ ਉਨ੍ਹਾਂ ਦੇ ਲਈ ਦੀਵਾਲੀ ਲੈ ਕੇ ਆਈ ਹੈ। ਕਈ ਵਿਧਾਇਕ ਅਤੇ ਮੰਤਰੀ ਆਪਣੀਆਂ ਜੇਬਾਂ ਭਰਨ ਤੋਂ ਇਲਾਵਾ ਆਮ ਲੋਕਾਂ ਦਾ ਜੰਮ ਕੇ ਸ਼ੋਸ਼ਣ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਵਿਰੋਧੀ ਪੱਖ ਕਈ ਧੜਿਆਂ ਵਿਚ ਵੰਡਿਆ ਹੋਣ ਕਾਰਨ ਪ੍ਰਭਾਵਿਤ ਹੋਏ ਆਮ ਲੋਕਾਂ ਨੂੰ ਇੰਸਾਫ ਮਿਲਣਾ ਕਾਫ਼ੀ ਮੁਸ਼ਕਲ ਹੈ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

ਕੁਰਸੀ ਦੇ ਲਾਲਚ ਦੀ ਹੋੜ ਜਾਰੀ
ਆਪਣੇ-ਆਪ ਨੂੰ ਬਚਾਉਣ, ਕੁਰਸੀ ਦੇ ਲਾਲਚ ਦੀ ਹੋੜ ਜਾਰੀ ਹੈ। ਮੌਜੂਦਾ ਤਾਜ਼ਾ ਹਾਲਾਤ ਮੁਤਾਬਕ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਿਸੇ ਵੀ ਰਾਜ ਵਿੱਚ ਕਾਂਗਰਸ ਪਾਰਟੀ ਵਿੱਚ ਵੱਧਦੇ ਹੋਏ ਵਿਵਾਦ ਦਾ ਫ਼ੈਸਲਾ ਹਾਈਕਮਾਂਡ ਤਾਂ ਹੀ ਲੈ ਪਾਉਂਦੀ ਹੈ, ਜਦੋਂ ਦਲ-ਬਦਲ ਅਤੇ ਖਿਲਰਣ ਦੀਆਂ ਘਟਨਾਵਾਂ ਲੰਬੇ ਸਮੇਂ ਤੱਕ ਫ਼ੈਸਲੇ ਦਾ ਇੰਤਜ਼ਾਰ ਕਰ ਕੇ ਥੱਕ ਕੇ ਬੇਬਸੀ ਨੂੰ ਅੰਜ਼ਾਮ ਦੇ ਦਿੰਦੀ ਹੈ। ਅਜਿਹਾ ਕਾਂਗਰਸ ਪਾਰਟੀ ਵਿੱਚ ਹਰ ਵਿਵਾਦ ਦਾ ਫ਼ੈਸਲਾ ਤੁਰੰਤ ਨਾ ਹੋਣਾ ਕਾਂਗਰਸ ਨੂੰ ਰਾਸ਼ਟਰੀ ਪੱਧਰ ’ਤੇ ਹੇਠਲੇ ਪੱਧਰ ’ਤੇ ਲੈ ਆਇਆ ਹੈ। ਇਹੀ ਪ੍ਰਭਾਵ ਪੰਜਾਬ ਕਾਂਗਰਸ ਪਾਰਟੀ ਦੇ ਵੱਧਦੇ ਹੋਏ ਕਲੇਸ਼ ਨੂੰ ਨਹੀਂ ਰੋਕ ਪਾਉਣਾ, ਦੇ ਮਹੀਨੇ ਗੁਜ਼ਰ ਜਾਣ ਦੇ ਬਾਵਜੂਦ ਕੋਈ ਠੋਸ ਫ਼ੈਸਲਾ ਨਹੀਂ ਕਰ ਪਾਉਣਾ। ਹਰ ਚੋਣ ਵਿੱਚ ਕਾਂਗਰਸ ਪਾਰਟੀ ਦੇ ਪਤਨ ਦਾ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ

ਕੋਈ ਸਬਕ ਨਹੀਂ ਸਿੱਖਿਆ ਫ਼ੈਸਲਾ ਲੈਣ ਵਾਲਿਆਂ ਨੇ ਪਰ ਪਾਰਟੀ ਵਿੱਚ ਵੰਡ, ਦਲ ਬਦਲਆਂ ਲਈ ਉਹੀ ਜ਼ਿੰਮੇਵਾਰ ਹਨ, ਜੋ ਪਾਰਟੀ ਨੂੰ ਖੋਖਲਾ ਕਰ ਰਹੇ ਹਨ। ਕਾਂਗਰਸ ਪਾਰਟੀ ਨੂੰ ਆਪਣੀ ਹੋਂਦ ਮਜ਼ਬੂਤ ਕਰਨ ਦੇ ਕਈ ਵਾਰ ਮੌਕੇ ਤਾਂ ਮਿਲੇ ਪਰ ਸਫਲਤਾ ਦੀ ਗੱਡੀ ਹਮੇਸ਼ਾ ਇਨ੍ਹਾਂ ਦੇ ਹੱਥਾਂ ਵਿਚੋਂ ਨਿਕਲਦੀ ਰਹੀ ਹੈ। ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਉਹੀ ਫ਼ੈਸਲੇ ਨੂੰ ਹੋਰ ਲੰਬਾ ਕਰਨ ਦਾ ਸਿਲਸਿਲਾ ਅਜੇ ਜਾਰੀ ਹੈ। ਇਹੀ ਹਾਲਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬਾਗੀ ਮੰਤਰੀਆਂ ਵਿਧਾਇਕਾਂ ਦੇ ਇਲਾਵਾ ਆਖਰੀ ਸਾਹ ਤੱਕ ਚੱਲ ਰਹੀ ਲੜਾਈ ਨਵਜੋਤ ਸਿੰਘ ਸਿੱਧੂ ਵਿੱਚ, ਜੰਗਲ ਦੀ ਅੱਗ ਦੀ ਤਰ੍ਹਾਂ ਫ਼ੈਲ ਚੁੱਕੀ ਹੈ।

ਪੜ੍ਹੋ ਇਹ ਵੀ ਖ਼ਬਰ - ਹੈਰਾਨੀਜਨਕ : ਕੈਨੇਡਾ ਦਾ ਗਿੰਦੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਝਾਂਸੇ ’ਚ ਲੈ ਜੈਪਾਲ ਲਈ ਕਰਦਾ ਸੀ ਤਿਆਰ

ਸਿੱਧੂ ਦਾ ‘ਆਪ’ ’ਚ ਜਾਣਾ ਲਗਭਗ ਤੈਅ
ਹਾਈਕਮਾਂਡ ਜੇਕਰ ਦੇਰੀ ਨਾਲ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਖ਼ਤਮ ਕਰਨ ਦਾ ਕੋਈ ਠੋਸ ਫ਼ੈਸਲਾ ਜੇਕਰ ਨਹੀਂ ਲੈ ਪਾਉਂਦੀ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਣ ਖਾਤਰ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਵਾਅਦਿਆਂ ਦਾ ਅੰਗੂਠਾ ਦਿਖਾ ਦਿੰਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਆਦਰ ਦੇ ਨਾਲ ਜਾਣਾ ਲਗਭਗ ਤੈਅ ਹੈ। ਇਸ ਦਾ ਇਸ਼ਾਰਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਬਿਆਨਾਂ ਵਿੱਚ ਪਹਿਲਾਂ ਹੀ ਕਰ ਚੁੱਕੇ ਹਨ ਕਿ 2022 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਪਹਿਲਾਂ ਐਲਾਨ ਕੀਤਾ ਜਾਵੇਗਾ, ਜੋ ਸਿੱਖ ਧਰਮ ਦਾ ਹੋਵੇਗਾ ਅਤੇ ਪੰਜਾਬ ਦੀ ਜਨਤਾ ਨੂੰ ਮਨਜ਼ੂਰ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ...ਤੇ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆ ਹੀ ਗਈ ਲਾਲੀ ਮਜੀਠੀਆ ਦੀ ਯਾਦ

ਇੰਤਜ਼ਾਰ ਹਾਈਕਮਾਂਡ ਨੂੰ ਬਾਏ-ਬਾਏ ਕਹਿਣ ਦਾ
ਸਿਰਫ ਹੁਣ ਇੰਤਜ਼ਾਰ ਹੈ, ਕਾਂਗਰਸ ਹਾਈਕਮਾਂਡ ਦਾ ਸਿੱਧੂ ਨੂੰ ਬਾਏ-ਬਾਏ ਕਰਨ ਦਾ। ਜੇਕਰ ਸਿਧੂ ਆਮ ਆਦਮੀ ਪਾਰਟੀ ਵਿੱਚ ਜਾਂਦਾ ਹੈ ਤਾਂ ਉਹ ਕੈਪਟਨ ਦੀ ਸਰਕਾਰ ਵਿੱਚ ਸੰਨ੍ਹ ਲਗਾਉਣ ਦੇ ਬਾਅਦ ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਆਪਣੇ ਨਾਲ ਆਪ ਵਿੱਚ ਲੈ ਜਾਣਗੇ। ਬਦਲਦੀ ਸਿਆਸੀ ਪੰਜਾਬ ਦੀ ਹੈਸੀਅਤ ਵਿੱਚ ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਿਅਦ ਵਿਰੋਧੀ ਦਲ, ਭਾਜਪਾ ਦੇ ਬਾਗੀ ਨੇਤਾ ਸਿੱਧੂ ਦੀ ਰਹਿਨੁਮਾਈ ਵਿੱਚ ਚੋਣ ਲੜ ਕੇ ਜੇਕਰ ਸੱਤਾ ਹਾਸਲ ਕਰ ਲੈਂਦੇ ਹਨ ਤਾਂ 2022 ਵਿੱਚ ਆਉਣ ਵਾਲੀ ਆਪ ਪਾਰਟੀ ਦੀ ਸਰਕਾਰ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਕਾਲ ਦਾ ਰੂਪ ਲੈ ਕੇ ਆਵੇਗੀ।

ਪੜ੍ਹੋ ਇਹ ਵੀ ਖ਼ਬਰ ਗੁਰਦਾਸਪੁਰ ’ਚ ਵਾਪਰੀ ਖ਼ੂਨੀ ਵਾਰਦਾਤ : ਖੇਤਾਂ ’ਚ ਕੰਮ ਕਰਦੇ ਵਿਅਕਤੀ ਦਾ ਸਿਰ ’ਚ ਕਹੀ ਮਾਰ ਕੀਤਾ ਕਤਲ (ਤਸਵੀਰਾਂ) 

 ਇਸ ਦਾ ਇਸ਼ਾਰਾ ਬਾਗੀ ਸ਼੍ਰੋਮਣੀ ਅਕਾਲੀ ਦਲ ਨੇਤਾ ਸੁਖਦੇਵ ਸਿੰਘ ਢੀਂਡਸਾ ਆਪਣੇ ਬਿਆਨ ਵਿਚ ਦੇ ਚੁੱਕੇ ਹਨ ਕਿ 2022 ਦੀ ਚੋਣ ਵਿੱਚ ਉਹ ਭਾਜਪਾ ਅਤੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਚੋਣ ਲੜਣਗੇ। ਇਨ੍ਹਾਂ ਦੋਨਾਂ ਪਾਰਟੀਆਂ ਨਾਲ ਕੋਈ ਚੋਣ ਗਠਜੋੜ ਨਹੀਂ ਹੋਵੇਗਾ। ਸਾਫ਼ ਜਾਹਿਰ ਹੈ ਕਿ ਬਾਗੀ ਅਕਾਲੀ ਟਕਸਾਲੀ ਨੇਤਾਵਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਨਜ਼ਰ ਆ ਰਹੇ ਹਨ। ਹਮੇਸ਼ਾ ਦੋ ਪਰਿਵਾਰਾਂ ਦੀ ਪੰਜਾਬ ਵਿਚ ਰਹੀ ਸੱਤਾ ਆਮ ਆਦਮੀ ਪਾਰਟੀ ਦੇ ਲਈ ਦਸਤਕ ਦੇ ਸਕਦੀ ਹੈ।


author

rajwinder kaur

Content Editor

Related News