ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕ ਹਿਤੈਸ਼ੀ ਫੈਸਲੇ ਲਏ : ਭੈਣੀ, ਡਲੀਰੀ

06/25/2018 4:57:19 AM

ਖਾਲਡ਼ਾ/ਭਿੱਖੀਵਿੰਡ  (ਭਾਟੀਆ)-  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਰਾਹੀਂ ਰਾਹਤ ਦਿੱਤੀ ਹੈ  ਤਾਂ ਜੋ ਇਨ੍ਹਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਇਹ ਪ੍ਰਗਟਾਵਾ ਸਰਪੰਚ ਸਿਮਰਜੀਤ ਸਿੰਘ ਭੈਣੀ, ਪ੍ਰਧਾਨ ਸਕੱਤਰ ਸਿੰਘ ਡਲੀਰੀ, ਪ੍ਰਧਾਨ ਸਿਤਾਰਾ ਸਿੰਘ ਡਲੀਰੀ  ਤੇ ਸਰਪੰਚ ਅਮਰੀਕ ਸਿੰਘ ਮੱਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ 1216 ਕਿਸਾਨਾਂ ਦੀ 7 ਕਰੋਡ਼ 37 ਲੱਖ ਰੁਪਏ ਦੀ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫੈਸਟੋ ਵਿਚ ਜੋ ਵਾਅਦੇ ਕਿਸਾਨਾਂ ਨਾਲ ਕੀਤੇ ਸਨ, ਉਹ ਇਕ-ਇਕ ਕਰ ਕੇ ਪੂਰੇ ਕੀਤੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਲੋਕ ਹਿਤੈਸ਼ੀ ਅਤੇ ਕਿਸਾਨ ਹਿਤੈਸ਼ੀ ਫੈਸਲੇ ਲਏ ਹਨ ਅਤੇ ਹਰੇਕ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਮੇਂ-ਸਮੇਂ ’ਤੇ ਠੋਸ ਉਪਰਾਲੇ ਕੀਤੇ ਹਨ।


Related News