ਪਾਰਟੀ ਦੇ ਵਰਕਰਾਂ ਨਾਲ ਹਮੇਸ਼ਾ ਚੱਟਾਨ ਵਾਂਗ ਖੜ੍ਹਾ ਰਹਾਂਗਾ : ਡਾ. ਅਗਨੀਹੋਤਰੀ
Monday, Jun 12, 2017 - 05:31 PM (IST)
ਝਬਾਲ - ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਦਾ ਮਾਣ-ਸਨਮਾਨ ਕੀਤਾ ਤੇ ਹਮੇਸ਼ਾ ਦੁੱਖ-ਸੁੱਖ ਵਿਚ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੀ ਹੋਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੇ ਨਰਿੰਦਰ ਝਬਾਲ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ। ਡਾ. ਅਗਨੀਹੋਤਰੀ ਇੱਥੇ ਨਰਿੰਦਰ ਕੁਮਾਰ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਅਚਾਨਕ ਬੀਮਾਰ ਹੋਣ ਕਾਰਨ ਹਸਪਤਾਲ ਦਾਖਲ ਸਨ, ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਕਾਂਗਰਸੀ ਆਗੂਆਂ ਸਮੇਤ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਾਰਟੀ ਵਰਕਰਾਂ ਤੇ ਹਮਦਰਦੀਆਂ ਨਾਲ ਹਰ ਸਮੇਂ ਚੱਟਾਨ ਵਾਂਗ ਖੜ੍ਹਾ ਰਹਾਂਗਾ। ਇਸ ਸਮੇਂ ਬਲਾਕ ਪ੍ਰਧਾਨ ਸੋਨੂੰ ਦੋਦੇ, ਪਰਮਬੀਰ ਸਿੰਘ ਤਰਨਤਾਰਨ, ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ, ਸਰਪੰਚ ਮੋਨੂੰ ਚੀਮਾ, ਡਾ. ਸੋਨੂੰ ਝਬਾਲ, ਗੁਰਬਾਜ ਸਿੰਘ ਗੰਡੀਵਿੰਡ, ਕਾਂਗਰਸੀ ਆਗੂ ਸੁਖਰਾਜ ਸਿੰਘ ਗੰਡੀਵਿੰਡ, ਕਨੇਡੀ, ਗੁਰਵਿੰਦਰ ਪਾਲ ਝਬਾਲ, ਸਰਬਜਤਿ ਸਿੰਘ ਪੱਪੂ, ਹਰੀਸ਼ ਕੁਮਾਰ, ਸੁਨੀਲ ਕੁਮਾਰ ਛੀਨਾ, ਮੈਂਬਰ ਰਮਨ ਕੁਮਾਰ, ਜਨਰਲ ਸਕੱਤਰ ਸੁਰਜੀਤ ਸਿੰਘ ਸ਼ਾਹ, ਹਰਜੋਤ ਸਿੰਘ ਛਾਪਾ, ਪੀ. ਏ. ਰਾਣਾ ਡਿਆਲ, ਸੰਨੀ ਪੀ. ਏ. ਤੇ ਮਨੋਜ ਅਗਨੀਹੋਤਰੀ ਆਦਿ ਹਾਜ਼ਰ ਸਨ।
