ਫਿਰੋਜ਼ਪੁਰ: 33 ਵਾਰਡਾਂ ’ਚ ਕਾਂਗਰਸ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ, ਅਕਾਲੀ ਦਲ ਤੇ ਭਾਜਪਾ ਦਾ ਨਹੀਂ ਖ਼ੁੱਲ੍ਹਿਆ ਖਾਤਾ

Wednesday, Feb 17, 2021 - 06:21 PM (IST)

ਫਿਰੋਜ਼ਪੁਰ: 33 ਵਾਰਡਾਂ ’ਚ ਕਾਂਗਰਸ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ, ਅਕਾਲੀ ਦਲ ਤੇ ਭਾਜਪਾ ਦਾ ਨਹੀਂ ਖ਼ੁੱਲ੍ਹਿਆ ਖਾਤਾ

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਸ਼ਹਿਰ ਕੌਂਸਲ ਦੇ 33 ਵਾਰਡਾਂ ਦੀਆਂ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਸਾਰੇ 33 ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਖਾਤਾ ਤੱਕ ਨਹੀ ਖੋਲ੍ਹ ਪਾਈਆਂ। ਵਰਨਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਪ੍ਰਚਾਰ ਕਰਨ ਲਈ ਆਏ ਸਨ, ਪਰ ਸ਼ਹਿਰ ਵਿਚ ਇਕ ਵੀ ਵਾਰਡ ਵਿਚ ਸ਼੍ਰੋਮਣੀ ਅਕਾਲੀ ਦਲ ਜਿੱਤ ਹਾਸਲ ਨਹੀਂ ਕਰ ਸਕੀ। ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਜਾਣ ਕਾਰਨ ਪਹਿਲਾਂ ਤੋਂ ਹੀ ਸ਼ਹਿਰ ਦੇ 8 ਵਾਰਡਾਂ ਵਿਚ ਕਾਂਗਰਸ ਜਿੱਤ ਚੁੱਕੀ ਹੈ ਅਤੇ ਅੱਜ ਆਏ ਨਤੀਜਿਆਂ ਵਿਚ ਕਾਂਗਰਸ ਦੇ ਬਾਕੀ 25 ਉਮੀਦਵਾਰ ਵੀ ਜਿੱਤ ਗਏ ਹਨ। 

ਇਹ ਵੀ ਪੜ੍ਹੋ: ਕੁੱਤਿਆਂ ਨੇ ਨੋਚ-ਨੋਚ ਖਾਧਾ ਪੰਜ ਸਾਲਾ ਬੱਚਾ, ਖੂਨ ਨਾਲ ਭਿੱਜੇ ਕੱਪੜਿਆਂ ਨੂੰ ਛਾਤੀ ਨਾਲ ਲਾ ਰੋਂਦੀ ਰਹੀ ਮਾਂ


ਵਾਰਡ ਨੰ: 1 ਵਿਚ ਕਾਂਗਰਸ ਦੀ ਉਮੀਦਵਾਰ ਦਰਸ਼ਨਾ ਰਾਣੀ,
ਵਾਰਡ ਨੰ: 2 ਵਿਚ ਨਵਜੋਤ ਸਿੰਘ, 
ਵਾਰਡ ਨੰ: 3 ਵਿਚ ਮਨਜੀਤ ਕੌਰ, 
ਵਾਰਡ ਨੰ: 4 ਵਿਚ ਬੋਹੜ ਸਿੰਘ, 
ਵਾਰਡ ਨੰ: 5 ਵਿਚ ਮਨਦੀਪ ਕੌਰ, 
ਵਾਰਡ ਨੰ: 6 ਵਿਚ ਕਪਿਲ ਕੁਮਾਰ, 
ਵਾਰਡ ਨੰ: 7 ਵਿਚ ਰਚਨਾ, 
ਵਾਰਡ ਨੰ: 8 ਵਿਚ ਪਰਵਿੰਦਰ ਕੁਮਾਰ, 
ਵਾਰਡ ਨੰ: 9 ਵਿਚ ਸ਼੍ਰੀਮਤੀ ਪ੍ਰੇਮ ਸ਼ਰਮਾ,
ਵਾਰਡ ਨੰ: 10 ਵਿਚ ਰਾਜੇਸ਼ ਚਾਨਣਾ, 
ਵਾਰਡ ਨੰ: 11 ਵਿਚ ਜਗਰੂਪ ਕੌਰ,
ਵਾਰਡ ਨੰ: 12 ਵਿਚ ਅਸ਼ੋਕ ਸਚਦੇਵਾ, 
ਵਾਰਡ ਨੰ: 13 ਵਿਚ ਸੁਖਵਿੰਦਰ ਕੌਰ, 
ਵਾਰਡ ਨੰ: 14 ਵਿਚ ਕਸ਼ਮੀਰ ਸਿੰਘ, 
ਵਾਰਡ ਨੰ: 15 ਵਿਚ ਪੂਜਾ ਰਾਣੀ, 
ਵਾਰਡ ਨੰ: 16 ਵਿਚ ਰਿੰਪੀ, 
ਵਾਰਡਨੰ: 17 ਵਿਚ ਪ੍ਰਵੀਨ, 
ਵਾਰਡ ਨੰ: 18 ਵਿਚ ਦਿਨੇਸ਼ ਕੁਮਾਰ, 
ਵਾਰਡ ਨੰ: 19 ਵਿਚ ਸਤਵੰਤ ਕੌਰ,
 ਵਾਰਡ ਨੰ: 20 ਵਿਚ ਅਕਿਬ ਅਖਤਰ, 
ਵਾਰਡ ਨੰ: 21 ਵਿਚ ਮਮਤਾ ਰਾਣੀ, 
ਵਾਰਡ ਨੰ: 22 ਵਿਚ ਰਿਸ਼ੀ ਕੁਮਾਰ, 
ਵਾਰਡ ਨੰ: 23 ਵਿਚ ਸਾਕਸ਼ੀ ਖੁਰਾਨਾ, 
ਵਾਰਡ ਨੰ: 24 ਵਿਚ ਪਰਮਿੰਦਰ ਸਿੰਘ, 
ਵਾਰਡ ਨੰ: 25 ਵਿਚ ਆਸ਼ਾ ਘਾਰੂ, 
ਵਾਰਡ ਨੰ: 26 ਵਿਚ ਰੋਹਿਤ ਰਿੰਕੂ ਗਰੋਵਰ,
ਵਾਰਡ ਨੰ: 27 ਵਿਚ ਯਾਮਿਨੀ ਸ਼ਰਮਾ, 
ਵਾਰਡ ਨੰ: 28 ਵਿਚ ਮਿਸ਼ਲ ਗਾਚਲੀ, 
ਵਾਰਡ ਨੰ: 29 ਵਿਚ ਸ਼ਿਵਾਨੀ, 
ਵਾਰਡ ਨੰ: 30 ਵਿਚ ਅਮਰਜੀਤ ਕੌਰ, 
ਵਾਰਡ ਨੰ: 31 ਵਿਚ ਸੁਰਜੀਤ ਸਿੰਘ,
ਵਾਰਡ ਨੰ: 32 ਵਿਚ ਕਮਲ ਕੁਮਾਰ, 
ਵਾਰਡ ਨੰ: 33 ਵਿਚ ਰਾਜਿੰਦਰ ਕੁਮਾਰ (ਸਾਰੇ ਕਾਂਗਰਸੀ ਉਮੀਦਵਾਰ) ਨੇ ਚੋਣ ਜਿੱਤੀ ਹੈ।

ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਰਾਜਾ ਵੜਿੰਗ, ਹੁਣ ਦਰਜੀ ਨੂੰ ਗਾਲ੍ਹਾਂ ਕੱਢਦੇ ਦੀ ਆਡੀਓ ਹੋਈ ਵਾਇਰਲ


author

Shyna

Content Editor

Related News