ਥਾਣੇ ''ਚ ਕਾਂਗਰਸੀ ਵਿਧਾਇਕ ਦੀ ਤਸਵੀਰ ਲਗਾਉਣ ਦਾ ਮੁੱਦਾ ਗਰਮਾਇਆ

12/07/2017 5:21:57 PM

ਸੰਗਰੂਰ (ਰਾਜੇਸ਼, ਹਨੀ ਕੋਹਲੀ) — ਸੰਗਰੂਰ ਦੇ ਥਾਣੇ 'ਚ ਕਾਂਗਰਸੀ ਵਰਕਰਾਂ ਵਲੋਂ ਵਿਧਾਇਕ ਵਿਜੇਂਦਰ ਸਿੰਗਲਾ ਦੀ ਲਗਾਈ ਗਈ ਤਸਵੀਰ ਦਾ ਮੁਦਾ ਗਰਮਾਉਂਦਾ ਜਾ ਰਿਹਾ ਹੈ। ਅਕਾਲੀ ਦਲ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਥਾਣੇ 'ਚ ਕਾਂਗਰਸੀ ਵਿਧਾਇਕ ਦੀ ਤਸਵੀਰ ਇਸ ਗੱਲ ਦਾ ਸਬੂਤ ਹੈ ਕਿ ਥਾਣੇ 'ਚ ਕਾਂਗਰਸੀਆਂ ਦਾ ਬੋਲਬਾਲਾ ਹੈ। 
ਉਥੇ ਇਸ ਸੰਬੰਧੀ ਧੁਰੀ ਦੇ ਵਿਧਾਇਕ ਦਲਵੀਰ ਗੋਲਡੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਅਕਾਲੀਆਂ ਨੇ ਕੀਤੀ ਸੀ, ਇਨ੍ਹਾਂ ਦੇ ਜੱਥੇਦਾਰ ਥਾਣੇ 'ਚ ਬੈਠਦੇ ਸਨ ਤੇ ਲੋਕਾਂ ਨੂੰ ਤੰਗ ਕਰਦੇ ਸਨ ਪਰ ਸਾਡੀ ਸਰਕਾਰ ਲੋਕ ਪੱਖੀ ਸਰਕਾਰ ਹੈ ਤੇ ਬਹੁਮਤ ਨਾਲ ਸੱਤਾ 'ਚ ਆਈ ਹੈ। ਅਕਾਲੀ ਦਲ ਦੇ ਕੋਲ ਹੁਣ ਕੋਈ ਮੁੱਦਾ ਨਹੀਂ ਰਿਹਾ। ਉਹ ਇਸ ਛੋਟੇ ਮੁੱਦੇ 'ਤੇ ਗੱਲ ਨੂੰ ਬਿਨ੍ਹਾਂ ਵਜ੍ਹਾ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੀ ਪਾਰਟੀ ਨਾਲ ਸੰਬੰਧਿਤ ਮਾਮਲਾ ਹੈ ਤੇ ਮੁੱਖ ਮੰਤਰੀ ਇਸ 'ਤੇ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ 'ਚ ਸ਼ਾਸਨ ਬਿਲਕੁਲ ਸਹੀ ਢੰਗ ਨਾਲ ਚਲ ਰਿਹਾ ਹੈ ਤੇ ਜੋ ਵਾਅਦੇ ਕਾਂਗਰਸ ਸਰਕਾਰ ਨੇ ਕੀਤੇ ਹਨ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਪੁਲਸ ਦੇ ਕੰਮ 'ਚ ਅਕਾਲੀਆਂ ਵਾਂਗ ਸਿਆਸੀ ਦਖਲ ਨਹੀਂ ਦਿੰਦੇ ਹਨ।


Related News