ਕਾਂਗਰਸੀ ਆਗੂ ਸਮਿਤ ਸਿੰਘ ਦਾ ਟਵੀਟ, ਵਿਧਾਇਕ ਗੱਜਣਮਾਜਰਾ ਨੂੰ ਲੈ ਕੇ ਕੇਜਰੀਵਾਲ ਤੇ CM ਮਾਨ ’ਤੇ ਵਿੰਨ੍ਹਿਆ ਨਿਸ਼ਾਨਾ
Saturday, May 07, 2022 - 07:46 PM (IST)
 
            
            ਜਲੰਧਰ (ਬਿਊਰੋ)-ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਸੀ. ਬੀ. ਆਈ. ਵੱਲੋਂ ਮਾਰੇ ਛਾਪੇ ਨੂੰ ਲੈ ਕੇ ਕਾਂਗਰਸੀ ਆਗੂ ਸਮਿਤ ਸਿੰਘ ਦਾ ਟਵੀਟ ਸਾਹਮਣੇ ਆਇਆ ਹੈ। ਸੁਮਿਤ ਸਿੰਘ ਨੇ ਟਵੀਟ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਅਮਰਗੜ੍ਹ ਤੋਂ ਵਿਧਾਇਕ, ਜਿਸ ਕੋਲ 500 ਕਰੋੜ ਦੀ ਨਾਨ-ਪ੍ਰਫਾਰਮਿੰਗ ਜਾਇਦਾਦ ਹੈ ਅਤੇ ਉਸ ਨੇ 40 ਕਰੋੜ ਦੀ ਧੋਖਾਧੜੀ ਬੈਂਕ ਨਾਲ ਕੀਤੀ ਹੈ। ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਕੀ ਆਪਣੇ ਹੀ ਭ੍ਰਿਸ਼ਟ ਨੇਤਾਵਾਂ ਖ਼ਿਲਾਫ਼ ਕੋਈ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਹਾਲੀ ਅਦਾਲਤ ਨੇ ਬੱਗਾ ਖ਼ਿਲਾਫ਼ ਇਕ ਹੋਰ ਵਾਰੰਟ ਕੀਤਾ ਜਾਰੀ, ਗ੍ਰਿਫ਼ਤਾਰੀ ਦੇ ਦਿੱਤੇ ਹੁਕਮ

ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਸਮੇਂ ਅਧਿਆਪਕ ਨਹੀਂ ਵਰਤ ਸਕਣਗੇ ਮੋਬਾਇਲ
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਸੀ. ਬੀ. ਆਈ ਨੇ ਛਾਪਾ ਮਾਰਿਆ ਹੈ। ਸੂਤਰਾਂ ਮੁਤਾਬਕ ਇਹ ਰੇਡ 40 ਕਰੋੜ ਦੇ ਬੈਂਕ ਫਰਾਡ ਦੇ ਮਾਮਲੇ ’ਚ ਕੀਤੀ ਗਈ ਹੈ। ਗੱਜਣਮਾਜਰਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਸੀ. ਬੀ. ਆਈ. ਨੇ ਇਕੋ ਸਮੇਂ ਗੱਜਣਮਾਜਰਾ ਦੇ ਸਾਰੇ ਟਿਕਾਣਿਆਂ ’ਤੇ ਛਾਪਾ ਮਾਰਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            