ਕਾਂਗਰਸੀ ਆਗੂ ਰਿੰਕੂ ਸੇਠੀ ਦੀ ਸਫ਼ਾਈ, ਕਿਹਾ-ਸ਼ਰਾਬ ਪੀ ਕੇ ਹੋਈ ਗਲਤੀ, ਕੈਪਟਨ ਤੇ ਮਨੀਸ਼ ਤਿਵਾੜੀ ਤੋਂ ਵੀ ਮੰਗੀ ਮੁਆਫ਼ੀ
Wednesday, Mar 10, 2021 - 05:47 PM (IST)
ਜਲੰਧਰ (ਜ. ਬ.)– ਬੈਂਕ ਅਧਿਕਾਰੀ ਦੀ ਪਤਨੀ ਨੂੰ ਧਮਕਾਉਣ ਅਤੇ ਫੋਨ ਕਰਕੇ ਉਸ ਖ਼ਿਲਾਫ਼ ਗਲਤ ਸ਼ਬਦਾਵਲੀ ਵਰਤਣ ’ਤੇ ਨਾਮਜ਼ਦ ਰਿੰਕੂ ਸੇਠੀ ਨੇ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਹੈ। ਵੀਡੀਓ ਵਿਚ ਰਿੰਕੂ ਸੇਠੀ ਨੇ ਕਿਹਾ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਅਤੇ ਸ਼ਰਾਬ ਪੀ ਕੇ ਉਸ ਕੋਲੋਂ ਵੀ ਗਲਤੀ ਹੋ ਗਈ ਹੈ। ਰਿੰਕੂ ਨੇ ਐੱਸ. ਐੱਸ. ਪੀ. ਮੋਗਾ ਨੂੰ ਆਪਣਾ ਵੱਡਾ ਭਰਾ ਕਹਿੰਦਿਆਂ ਕਿਹਾ ਕਿ ਸ਼ਰਾਬ ਪੀ ਕੇ ਉਨ੍ਹਾਂ ਨਾਲ ਗਲਤ ਬੋਲ ਹੋ ਗਿਆ, ਜਿਸ ਲਈ ਉਹ ਮੁਆਫ਼ੀ ਮੰਗਦੇ ਹਨ। ਰਿੰਕੂ ਸੇਠੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਨੰਦਪੁਰ ਸਾਹਿਬ ਦੇ ਐੱਮ. ਪੀ. ਮਨੀਸ਼ ਤਿਵਾੜੀ ਕੋਲੋਂ ਵੀ ਮੁਆਫ਼ੀ ਮੰਗੀ ਹੈ।
ਇਹ ਵੀ ਪੜ੍ਹੋ : ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ ਬਣਾਉਣ ਦੀ ਦਿੱਤੀ ਧਮਕੀ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਦੋਂ ਪੁਲਸ ਦਾ ਪੱਖ ਲੈਣਾ ਚਾਹਿਆ ਤਾਂ ਉਸ ਦਾ ਕਹਿਣਾ ਸੀ ਕਿ ਰਿੰਕੂ ਸੇਠੀ ਫ਼ਰਾਰ ਹੈ, ਜਿਸ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ। ਇਕ ਮਿੰਟ 26 ਸੈਕਿੰਡ ਦੀ ਇਸ ਵੀਡੀਓ ਵਿਚ ਯੂਥ ਕਾਂਗਰਸ ਜਲੰਧਰ ਦੇ ਸਾਬਕਾ ਪ੍ਰਧਾਨ ਰਿੰਕੂ ਸੇਠੀ ਨੇ ਕਿਹਾ ਕਿ ਉਨ੍ਹਾਂ ਕੋਲੋਂ ਗਲਤ ਕੰਮ ਹੋਇਆ ਹੈ। ਇਸ ਤੋਂ ਪਹਿਲਾਂ ਵੀ ਰਿੰਕੂ ਸੇਠੀ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਨ੍ਹਾਂ ਆਪਣੀ ਹੀ ਕਾਂਗਰਸ ਪਾਰਟੀ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਸਨ, ਜਦੋਂ ਕਿ ਮੁੱਖ ਮੰਤਰੀ ਵਿਰੁੱਧ ਵੀ ਟਿੱਪਣੀ ਕੀਤੀ ਸੀ ਪਰ ਇਸ ਵੀਡੀਓ ਵਿਚ ਰਿੰਕੂ ਪਹਿਲਾਂ ਤਾਂ ਸੀ. ਐੱਮ. ਅਤੇ ਫਿਰ ਸੰਸਦ ਮੈਂਬਰ ਮਨੀਸ਼ ਤਿਵਾੜੀ ਕੋਲੋਂ ਮੁਆਫ਼ੀ ਮੰਗਦੇ ਵਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਬਜਟ ਇਜਲਾਸ: ਸਰਕਾਰੀ ਸਕੂਲਾਂ ਤੇ ਕਾਲਜਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਅਹਿਮ ਸੌਗਾਤ
ਇਹ ਸਭ ਸ਼ਰਾਬ ਪੀਣ ਕਾਰਨ ਹੋਇਆ
ਵੀਡੀਓ ਵਿਚ ਰਿੰਕੂ ਸੇਠੀ ਐੱਸ. ਐੱਸ. ਪੀ. ਮੋਗਾ ਨੂੰ ਆਪਣਾ ਵੱਡਾ ਭਰਾ ਕਹਿ ਰਹੇ ਹਨ ਅਤੇ ਕਿਹਾ ਕਿ ਉਨ੍ਹਾਂ ਦੇ ਵੱਡੇ ਭਰਾ ਨੇ ਪਹਿਲਾਂ ਵੀ ਸਮਝਾਇਆ ਸੀ ਪਰ ਉਸ ਦੇ ਮੂੰਹੋਂ ਵੀ ਉਨ੍ਹਾਂ ਨੂੰ ਅਪਸ਼ਬਦ ਕਹੇ ਗਏ। ਇਹ ਸਭ ਕੁਝ ਸ਼ਰਾਬ ਪੀਣ ਕਾਰਨ ਹੋਇਆ ਹੈ। ਸੇਠੀ ਨੇ ਐੱਫ. ਆਈ. ਆਰ. ਦਰਜ ਕਰਵਾਉਣ ਵਾਲੀ ਔਰਤ ਦਾ ਨਾਂ ਲਏ ਬਿਨਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਜਾਂ ਫਿਰ ਔਰਤ ਦਾ ਦਿਲ ਦੁਖਿਆ ਹੈ ਤਾਂ ਉਸ ਲਈ ਮੁਆਫ਼ੀ ਮੰਗਦਾ ਹਾਂ। ਮੈਨੂੰ ਦਿਲੋਂ ਮੁਆਫ਼ ਕੀਤਾ ਜਾਵੇ ਤਾਂ ਕਿ ਭਵਿੱਖ ਵਿਚ ਮੈਂ ਸਹੀ ਕੰਮ ਕਰ ਸਕਾਂ।
ਇਹ ਵੀ ਪੜ੍ਹੋ :ਬਜਟ ਇਜਲਾਸ ਦੌਰਾਨ ‘ਆਪ’ ਦਾ ਹੰਗਾਮਾ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਿੰਕੂ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਉਹ ਐੱਸ. ਐੱਸ. ਪੀ. ਮੋਗਾ ਨਾਲ ਗੱਲਬਾਤ ਕਰ ਰਹੇ ਸਨ। ਉਸ ਦੌਰਾਨ ਕਾਫ਼ੀ ਗਾਲੀ-ਗਲੋਚ ਵੀ ਹੋਇਆ ਸੀ ਅਤੇ ਦੋਵੇਂ ਪਾਸਿਓਂ ਇਕ-ਦੂਜੇ ਨੂੰ ਧਮਕਾਇਆ ਵੀ ਗਿਆ ਸੀ। ਐੱਸ. ਐੱਸ. ਪੀ. ਮੋਗਾ ਨੇ ਉਸੇ ਔਰਤ ਵੱਲੋਂ ਫੋਨ ਕੀਤਾ ਸੀ, ਜਿਸ ਨੇ ਰਿੰਕੂ ਸੇਠੀ ’ਤੇ ਕੇਸ ਦਰਜ ਕਰਵਾਇਆ ਸੀ। ਐੱਸ. ਐੱਸ. ਪੀ. ਨਾਲ ਗਰਮ ਲਹਿਜ਼ੇ ਵਿਚ ਗੱਲ ਹੋਣ ਦੀ ਅਗਲੀ ਹੀ ਸਵੇਰ ਰਿੰਕੂ ਸੇਠੀ ਨੇ ਵੀਡੀਓ ਵਾਇਰਲ ਕਰ ਕੇ ਆਪਣੀ ਹੀ ਪਾਰਟੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਸਨ ਪਰ ਹੁਣ ਉਹ ਯੂ-ਟਰਨ ’ਤੇ ਆ ਗਏ ਹਨ। ਇਸ ਸਬੰਧੀ ਜਦੋਂ ਥਾਣਾ ਨੰਬਰ 7 ਦੇ ਇੰਚਾਰਜ ਰਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਿੰਕੂ ਸੇਠੀ ਅਜੇ ਫਰਾਰ ਹੈ। ਉਸ ਦੀ ਭਾਲ ਵਿਚ ਛਾਪੇ ਮਾਰੇ ਜਾ ਰਹੇ ਹਨ। ਜੇਕਰ ਰਿੰਕੂ ਨੇ ਅਜਿਹੀ ਕੋਈ ਵੀਡੀਓ ਵਾਇਰਲ ਕੀਤੀ ਹੈ ਤਾਂ ਉਸਦਾ ਐੱਫ. ਆਈ. ਆਰ. ਨਾਲ ਕੋਈ ਵੀ ਲੈਣਾ-ਦੇਣਾ ਨਹੀਂ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸੁਲਤਾਨਪੁਰ ਲੋਧੀ ਦੇ ਗ਼ਰੀਬ ਮਜ਼ਦੂਰ ਦੀ ਹੋਈ ਮੌਤ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ