ਕਾਂਗਰਸ ਆਗੂ ਦੇ ਨੌਜਵਾਨ ਬੇਟੇ ਬੰਟੀ ਧੀਮਾਨ ਨੇ ਸ਼ੱਕੀ ਹਲਾਤਾਂ ''ਚ ਲਿਆ ਫਾਹਾ

6/2/2020 3:38:40 PM

ਜ਼ੀਰਕਪੁਰ (ਮੇਸ਼ੀ): ਜ਼ੀਰਕਪੁਰ ਦੇ ਬਲਟਾਣਾ ਵਿਖੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੀ ਫਰਨੀਚਰ ਮਾਰਕੀਟ ਦੇ ਪ੍ਰਧਾਨ ਅਤੇ ਕਾਂਗਰਸ ਦੇ ਆਗੂ ਪਰਮਜੀਤ ਸਿੰਘ ਪੰਮੀ ਦੇ ਨੌਜਵਾਨ ਬੇਟੇ ਰਵਿੰਦਰ ਧੀਮਾਨ ਬੰਟੀ (35) ਨੇ ਅੱਜ ਸਵੇਰ ਸਮੇ ਕਰੀਬ ਸਾਢੇ 8 ਵਜੇ ਆਪਣੇ ਘਰ ਦੇ ਬਾਥਰੂਮ 'ਚ ਜਾ ਕੇ ਫਾਹਾ ਲੈ ਲਿਆ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਹ ਆਪਣੇ ਪਿਛੇ 2 ਬੱਚੇ ਅਤੇ ਪਤਨੀ ਛੱਡ ਗਿਆ ਹੈ। ਇਸ ਘਟਨਾ ਪਿੱਛੇ ਕੀ ਕਾਰਨ ਰਹੇ ਇਨ੍ਹਾਂ ਸ਼ੱਕੀ ਹਲਾਤਾਂ ਬਾਰੇ ਪਤਾ ਨਹੀ ਲੱਗ ਸਕਿਆ, ਇਹ ਗੱਲ ਅਜੇ ਭੇਤਭਰੀ ਬਣੀ ਹੋਈ ਹੈ।

 ਇਹ ਦੁਖਦਈ ਖਬਰ ਸ਼ਹਿਰ 'ਚ ਅੱਗ ਵਾਂਗ ਫੈਲਦੇ ਹੀ ਸੋਗ ਦੀ ਲਹਿਰ ਫੈਲ ਗਈ, ਜਿਸ ਵਜੋਂ ਬਲਟਾਨਾ ਦੀ ਫਰਨੀਚਰ ਮਾਰਕੀਟ ਬੰਦ ਰਹੀ। ਇਸ ਦੁੱਖ ਦੀ ਘੜੀ ਵਿੱਚ ਹਲਕਾ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿਲੋਂ, ਜੁਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਰਾਣਾ, ਪ੍ਰਾਪਰਟੀ ਆਸਸੋਏਸ਼ਨ ਦੇ ਪ੍ਰਧਾਨ ਗੁਲਸ਼ਨ ਅਰੋੜਾ, ਮਾਰਸ਼ਲ ਮਨੀ ਸਰਮਾ, ਹਰਜੀਤ ਸਿੰਘ ਮਿੰਟਾ, ਫਰਨੀਚਰ ਆਗੂ ਵਿਕਾਸ ਗੋਇਲ, ਸੰਜੇ ਕੁਮਾਰ ਸਮੇਤ ਹੋਰ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਝਾਂ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

Content Editor Shyna