ਕਾਂਗਰਸ ਸਰਕਾਰ ਆਪਣੇ ਚੋਣ ਵਾਅਦੇ ਜਲਦੀ ਪੂਰੇ ਕਰੇ: ਜਗਿੰਦਰ ਟਾਈਗਰ

Tuesday, Jun 13, 2017 - 04:12 PM (IST)

ਕਾਂਗਰਸ ਸਰਕਾਰ ਆਪਣੇ ਚੋਣ ਵਾਅਦੇ ਜਲਦੀ ਪੂਰੇ ਕਰੇ: ਜਗਿੰਦਰ ਟਾਈਗਰ

ਬੁਢਲਾਡਾ(ਬਾਂਸਲ)— ਆਲ ਇੰਡੀਆ ਰੰਗਰੇਟਾ ਦਲ ਦੀ ਇੱਕ ਅਹਿਮ ਮੀਟਿੰਗ ਸਥਾਨਕ ਪੀਰਖਾਨਾ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਟਾਈਗਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੋਲਦਿਆ ਸ. ਟਾਈਗਰ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੇ ਕੀਤੇ ਚੋਣ ਵਾਅਦਿਆ ਅਨੁਸਾਰ ਬੇਰੋਜ਼ਗਾਰੀ ਭੱਤਾ, ਬੁਢਾਪਾ ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਨੂੰ 200 ਕਰਨਾ, ਸ਼ਗਨ ਸਕੀਮ 51,000 ਰੁਪਏ ਕਰਨਾ, ਮਜ਼ਦੂਰ ਪਰਿਵਾਰਾਂ ਦੇ ਕਰਜੇ ਮੁਆਫ ਕਰਨੇ ਅਤੇ ਹਰ ਘਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ 'ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ ਅਤੇ ਪੰਜਾਬੀ ਯੂਨੀਵਰਸਿਟੀ 'ਚ ਚੇਅਰ ਸਥਾਪਤ ਕਰਨ ਦੀ ਵੀ ਮੰਗ ਕੀਤੀ। 
ਉਨ੍ਹਾਂ ਕਿਹਾ ਕਿ ਮਜਬੀ ਸਿੱਖ ਭਾਈਚਾਰਾ ਨਾਲ ਸੰਬੰਧਤ ਵਿਧਾਇਕਾ ਨੂੰ ਪੰਜਾਬ ਮੰਤਰੀ ਮੰਡਲ 'ਚ ਬਣਦੀ ਜਗ੍ਹਾ ਦੇ ਕੇ ਭਾਈਚਾਰੇ ਦਾ ਸਨਮਾਨ ਕੀਤਾ ਜਾਵੇ। ਭਾਈਚਾਰੇ ਲਈ ਰਾਖਵਾਂ ਕੋਟਾ ਸਾਢੇ 12 ਫੀਸਦੀ ਵਰਕਰਾਰ ਰਖਿਆ ਜਾਵੇ। ਇਸ ਮੌਕੇ ਬੋਲਦਿਆ ਉਨ੍ਹਾਂ ਕਿਹਾ ਕਿ ਬਰੇਟਾ ਦੇ ਕਾਲਜ ਵੱਲੋਂ ਐੱਸ. ਸੀ. ਵਿਦਿਆਰਥੀਆਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਵਿਰੁੱਧ ਵਿਦਿਆਰਥੀਆਂ ਦੇ ਹੱਕਾ 'ਚ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਰੰਗਰੇਟਾ ਦਲ ਜ਼ਿਲਾ ਮਾਨਸਾ ਦੇ ਕੁਝ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ, ਜਿਸ 'ਚ ਸਰਦੂਲਗੜ੍ਹ ਬਲਾਕ ਦੇ ਪ੍ਰਧਾਨ ਦਰਸ਼ਨ ਸਿੰਘ ਮੋਫਰ, ਬਰੇਟਾ ਦੇ ਅਵਤਾਰ ਸਿੰਘ, ਬੁਢਲਾਡਾ ਦੇ ਮਹਿੰਦਰਪਾਲ, ਯੂਥ ਵਿੰਗ ਜ਼ਿਲਾ ਮਾਨਸਾ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਭਮਮੇ, ਸਹਾਇਕ ਸਕੱਤਰ ਬੁੱਧ ਸਿੰਘ ਲੱਖਮੀਰਵਾਲਾ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਜਨਰਲ ਸਕੱਤਰ ਮੇਘਾ ਸਿੰਘ ਹਾਕਮਵਾਲਾ, ਜ਼ਿਲਾ ਬਰਨਾਲਾ ਦੇ ਪ੍ਰਧਾਨ ਜਗਤਾਰ ਸਿੰਘ ਧਨੋਲਾ, ਮਾਲਵਾ ਜੋਨ ਦੇ ਇੰਚਾਰਜ਼ ਭੂਰਾ ਸਿੰਘ ਸ਼ੇਰਗੜ੍ਹੀਆਂ, ਜ਼ਿਲਾ ਬਠਿੰਡਾ ਦੇ ਪ੍ਰਧਾਨ ਨੱਛਤਰ ਸਿੰਘ ਮੋੜ, ਜ਼ਿਲਾ ਮਾਨਸਾ ਦੇ ਪ੍ਰਧਾਨ ਹਰਦੇਵ ਸਿੰਘ ਤੋਂ ਇਲਾਵਾ ਬਿੱਕਰ ਸਿੰਘ ਸਹੋਤਾ, ਪ੍ਰਕਾਸ਼ ਸਿੰਘ ਲੱਖਮੀਰਵਾਲਾ, ਦਰਸ਼ਨ ਸਿੰਘ ਸੇਰਖਾਵਾਲਾ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ।


Related News