ਹੁਣ ਦਿੱਗਵਿਜੇ ਨੂੰ ਕਾਂਗਰਸ ਕਿਉਂ ਨਹੀਂ ਕੱਢਦੀ ਬਾਹਰ : ਬਰਾੜ (ਵੀਡੀਓ)

05/25/2016 2:50:49 PM

ਪਟਿਆਲਾ : ਸਾਬਕਾ ਕਾਂਗਰਸੀ ਆਗੂ ਜਗਮੀਤ ਬਰਾੜ ਦਾ ਕਹਿਣਾ ਹੈ ਕਿ ਦੇਸ਼ ਦੇ ਪੰਜ ਸੂਬਿਆਂ ਵਿਚ ਹਾਰਨ ਤੋਂ ਬਾਅਦ ਆਪਣੀ ਹੀ ਪਾਰਟੀ ਖਿਲਾਫ ਬੋਲਣ ਵਾਲੇ ਸੀਨੀਅਰ ਕਾਂਗਰਸੀ ਆਗੂ ਦਿੱਗਵਿਜੇ ਸਿੰਘ ਖਿਲਾਫ ਸੋਨੀਆ ਗਾਂਧੀ ਕੋਈ ਸਖਤ ਕਾਰਵਾਈ ਕਿਉਂ ਨਹੀਂ ਕਰ ਰਹੀ ਹੈ। ਦਿੱਗਵਿਜੇ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਨੂੰ ਜਗਮੀਤ ਨੇ ਆਪਣੇ ਨਾਲ ਵਿਤਕਰਾ ਦੱਸਿਆ ਹੈ। ਜਗਮੀਤ ਬਰਾੜ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
21 ਮਈ ਨੂੰ ਚੱਪੜਚਿੜੀ ਵਿਖੇ ਹੋਈ ਰੈਲੀ ਨੂੰ ਜਗਮੀਤ ਬਰਾੜ ਨੇ ਕਾਮਯਾਬ ਰੈਲੀ ਦੱਸਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਮੀਤ ਬਰਾੜ ਨੇ ਕਾਂਗਰਸ ਨੂੰ ਪਾਰਟੀ ਦੇ ਜਨਰਲ ਸਕੱਤਰਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਹੈ।


Gurminder Singh

Content Editor

Related News