'ਆਪ' ਨੇ ਮੀਰਾ ਕੁਮਾਰ ਨੂੰ ਦਿੱਤਾ ਸਮਰਥਨ, ਫੂਲਕਾ ਨੇ ਕੀਤਾ ਇਨਕਾਰ (ਵੀਡੀਓ)

07/15/2017 7:04:52 PM

ਅੰਮ੍ਰਿਤਸਰ :  ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਐਲਾਨ ਦੇ ਬਾਵਜੂਦ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਐੱਚ. ਐੱਸ. ਫੂਲਕਾ ਨੇ ਰਾਸ਼ਟਰਪਤੀ ਚੋਣਾਂ ਵਿਚ ਕਾਂਗਰਸ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਵੋਟ ਪਾਉਣ ਤੋਂ ਇਨਕਾਰ ਕੀਤਾ ਹੈ। ਫੂਲਕਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਵੋਟ ਦੇਣ ਦਾ ਮਤਲਬ 1984 ਸਿੱਖ ਨਸਲਕੁਸ਼ੀ 'ਤੇ ਕਾਂਗਰਸ ਨੂੰ ਮੁਆਫ ਕਰਨਾ ਹੈ।
ਫੂਲਕਾ ਨੇ ਸਾਫ ਕੀਤਾ ਹੈ ਕਿ ਉਹ ਪਾਰਟੀ ਦੇ ਹੁਕਮ ਖਿਲਾਫ ਵੀ ਨਹੀਂ ਚੱਲਣਗੇ। ਉਨ੍ਹਾਂ ਰਾਸ਼ਟਰਪਤੀ ਚੋਣ ਵਿਚ ਵੋਟ ਪਾਉਣ ਤੋਂ ਹੀ ਇਨਕਾਰ ਕਰ ਦਿੱਤਾ ਹੈ।


Related News