ਕਾਂਗਰਸ ਨੇ ਤੇਲੰਗਾਨਾ ਲਈ ਮੀਡੀਆ ਕੋ-ਆਰਡੀਨੇਟਰ ਦੇ ਨਾਵਾਂ ਦਾ ਕੀਤਾ ਐਲਾਨ, ਗੌਤਮ ਸੇਠ ਨੂੰ ਵੀ ਮਿਲੀ ਜ਼ਿੰਮੇਵਾਰੀ
Friday, Aug 25, 2023 - 06:21 PM (IST)
ਨੈਸ਼ਨਲ ਡੈਸਕ- ਕਾਂਗਰਸ ਨੇ ਤੇਲੰਗਾਨਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਨੇ ਤੇਲੰਗਾਨਾ 'ਚ ਮੀਡੀਆ ਕੋ-ਆਰਡੀਨੇਟਰ ਦੇ ਨਾਵਾਂ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਅਤੇ ਪਾਰਟੀ ਬੁਲਾਰੇ ਗੌਤਮ ਸੇਠ ਨੂੰ ਕਰੀਮਨਗਰ ਦਾ ਮੀਡੀਆ ਕੋ-ਆਰਡੀਨੇਟਰ ਬਣਾਇਆ ਹੈ। ਇਸ ਤੋਂ ਇਲਾਵਾ ਐੱਸ.ਵੀ. ਰਮਾਨੀ, ਮਨੀਸ਼ ਖੰਡੂਰੀ, ਨੀਰਜ ਮਿਸ਼ਰਾ, ਅਲੀ ਮੇਹਦੀ ਨੂੰ ਹੈਦਰਾਬਾਦ ਦੀ ਜ਼ਿੰਮੇਵਾਰੀ ਸੌਂਪੀ ਹੈ। ਉੱਥੇ ਹੀ ਡੌਲੀ ਸ਼ਰਮਾ ਨੂੰ ਵਾਰੰਗਲ, ਬੀ.ਆਰ. ਅਨਿਲ ਕੁਮਾਰ ਨੂੰ ਖੰਮਾਮ ਦਾ ਮੀਡੀਆ ਕੋ-ਆਰਡੀਨੇਟਰ ਬਣਾਇਆ ਗਿਆ ਹੈ।
ਦੱਸਣਯੋਗ ਹੈ ਕਿ ਤੇਲੰਗਾਨਾ 'ਚ ਇਸ ਸਾਲ ਦੇ ਅੰਤ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਤੇਲੰਗਾਨਾ 'ਚ ਕੇ.ਸੀ.ਆਰ. ਸਰਕਾਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਕਾਂਗਰਸ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਨਾਲ-ਨਾਲ ਤੇਲੰਗਾਨਾ 'ਚ ਵੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਦੱਸਣਯੋਗ ਹੈ ਕਿ 117 ਮੈਂਬਰੀ ਵਿਧਾਨ ਸਭਾ ਲਈ ਨਵੰਬਰ-ਦਸੰਬਰ 'ਚ ਚੋਣਾਂ ਹੋ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8