ਮੇਅਰ ਨੇ ਅਕਾਲੀ-ਭਾਜਪਾ ’ਤੇ ਭੰਨ੍ਹਿਆ ਨਗਰ ਨਿਗਮ ਨੂੰ ਕੰਗਾਲ ਕਰਨ ਦਾ ਠੀਕਰਾ

Thursday, Jul 26, 2018 - 04:23 AM (IST)

ਮੇਅਰ ਨੇ ਅਕਾਲੀ-ਭਾਜਪਾ ’ਤੇ ਭੰਨ੍ਹਿਆ ਨਗਰ ਨਿਗਮ ਨੂੰ ਕੰਗਾਲ ਕਰਨ ਦਾ ਠੀਕਰਾ

ਲੁਧਿਆਣਾ(ਹਿਤੇਸ਼)-ਵਿਕਾਸ ਕਾਰਜ ਠੱਪ ਰਹਿਣ ਦੇ ਮੁੱਦੇ ’ਤੇ ਅਕਾਲੀ-ਭਾਜਪਾ ਵੱਲੋਂ ਕੀਤੇ ਗਏ ਤਾਲਾਬੰਦੀ ਪ੍ਰਦਰਸ਼ਨ ਨੂੰ ਲੈ ਕੇ ਕਾਂਗਰਸ ਨੇ ਪਲਟਵਾਰ ਕੀਤਾ ਹੈ। ਜਿਸ ਦੇ ਤਹਿਤ ਮੇਅਰ ਬਲਕਾਰ ਸੰਧੂ ਨੇ 10 ਸਾਲ ਤੱਕ ਨਗਰ ਨਿਗਮ ’ਤੇ ਕਾਬਜ਼ ਰਹਿਣ ਵਾਲੇ ਲੋਕਾਂ ਤੋਂ 100 ਕਰੋਡ਼ ਦੇ ਫਿਕਸ ਡਿਪਾਜ਼ਿਟ ਨੂੰ ਖਰਚ ਕਰਨ ਅਤੇ 130 ਕਰੋਡ਼ ਦਾ ਕਰਜ਼ ਲੈਣ ਦਾ ਹਿਸਾਬ ਮੰਗਿਆ ਹੈ।
 ਇਸ ਸਬੰਧੀ ਮੇਅਰ ਵੱਲੋਂ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਸੰਜੇ ਤਲਵਾਡ਼, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਅਤੇ ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਾਂਗਰਸ  ਨੇ 10 ਸਾਲ ਪਹਿਲਾਂ ਨਗਰ ਨਿਗਮ  ਦੇ ਨਾਂ 100 ਕਰੋਡ਼ ਦੇ ਫਿਕਸ ਡਿਪਾਜ਼ਿਟ ਛੱਡੇ ਸਨ, ਜਿਨ੍ਹਾਂ ਨੂੰ ਖਰਚ ਕਰਨ ਤੋਂ ਇਲਾਵਾ ਅਕਾਲੀ-ਭਾਜਪਾ ਦੇ ਸਮੇਂ ਵਿਚ 130 ਕਰੋਡ਼ ਦਾ ਕਰਜ਼ ਲੈ ਲਿਆ ਗਿਆ। ਜੇਕਰ ਇਹ ਪੈਸਾ ਵਿਕਾਸ ਕਾਰਜਾਂ ’ਤੇ ਖਰਚ ਹੋਇਆ ਹੈ ਤਾਂ ਉਸ ਸਮੇਂ ਸੱਤਾ ’ਤੇ ਕਾਬਜ਼ ਰਹੇ ਲੋਕ ਦਿਖਾਉਣ ਕਿ ਇਹ ਵਿਕਾਸ ਕਿੱਥੇ ਹੋਇਆ ਹੈ।
 ਮੇਅਰ ਨੇ ਕਿਹਾ ਕਿ ਨਗਰ ਨਿਗਮ ਨੂੰ ਕੰਗਾਲ ਕਰਨ ਲਈ ਅਕਾਲੀ-ਭਾਜਪਾ ਦੇ ਆਗੂ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਵੱਲੋਂ ਲਏ ਗਏ ਲੋਨ ਦੀਆਂ ਕਿਸ਼ਤਾਂ ਚੁਕਾਉਣ ਵਿਚ ਹੀ ਹਰ ਮਹੀਨੇ 6 ਕਰੋਡ਼ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਨਗਰ ਨਿਗਮ ਦੀ ਸੱਤਾ ਸੰਭਾਲੇ ਅਜੇ ਦੋ ਮਹੀਨੇ ਵੀ ਨਹੀਂ ਹੋਏ ਹਨ ਕਿ ਅਕਾਲੀ-ਭਾਜਪਾ ਨੇ ਜਨਤਾ ਨੂੰ ਗੁੰਮਰਾਹ ਕਰਨ ਦਾ ਯਤਨ ਸ਼ੁਰੂ ਕਰ ਦਿੱਤਾ ਹੈ। ਮੇਅਰ ਨੇ ਦਾਅਵਾ ਕੀਤਾ ਕਿ ਨਗਰ ਨਿਗਮ ਵੱਲੋਂ ਕੋਈ ਨਵਾਂ ਟੈਕਸ ਲਾਏ ਬਿਨਾਂ ਪੁਰਾਣਾ ਟੈਕਸ ਜੁਟਾ ਕੇ ਨਵੇਂ ਵਿਕਾਸ ਕਾਰਜ ਅਤੇ ਮੈਂਟੀਨੈਂਸ ਦੇ ਕੰਮ ਜਾਰੀ ਰੱਖੇ ਹੋਏ ਹਨ।
ਅਕਾਲੀ ਵਿਧਾਇਕ ’ਤੇ ਲੱਗਾ ਸੀਵਰਮੈਨਾਂ ਤੋਂ ਘਰ ਦਾ ਕੰਮ ਕਰਵਾਉਣ ਦਾ ਦੋਸ਼
 ਮੇਅਰ ਨੇ ਕਿਹਾ ਕਿ ਜਿਹਡ਼ੇ ਅਕਾਲੀ ਅੱਜ ਨਿਯਮਾਂ ਦੀ ਗੱਲ ਕਰਦੇ ਹਨ, ਉਨ੍ਹਾਂ ਦੀ ਅਸਲੀਅਤ ਇਹ ਹੈ ਕਿ ਇਕ ਵਿਧਾÎਇਕ ਵੱਲੋਂ 11 ਸੀਵਰਮੈਨਾਂ ਤੋਂ ਘਰ ਦਾ ਕੰਮ ਕਰਵਾਇਆ ਜਾਂਦਾ ਰਿਹਾ ਹੈ। ਇਸੇ ਕੈਟਾਗਰੀ ਵਿਚ ਕਈ ਅਕਾਲੀ-ਭਾਜਪਾ ਦੇ ਕੌਂਸਲਰ ਵੀ ਸ਼ਾਮਲ ਹਨ ਜਿਸ ਦਾ ਖੁਲਾਸਾ ਹੁਣ ਸੀਵਰਮੈਨਾਂ ਦੀ ਵੈਰੀਫਿਕੇਸ਼ਨ ਦੌਰਾਨ ਹੋਇਆ ਹੈ।


Related News