ਸ਼ਰਾਬ ਮਾਫੀਆ ਨੇ ਜਕੜਿਆ ਬੀਅਰ ਬਾਜ਼ਾਰ!

Friday, Jun 22, 2018 - 06:37 AM (IST)

ਸ਼ਰਾਬ ਮਾਫੀਆ ਨੇ ਜਕੜਿਆ ਬੀਅਰ ਬਾਜ਼ਾਰ!

ਜਲੰਧਰ(ਬੁਲੰਦ)-ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਪਿੱਛੋਂ ਇਕ ਨਵਾਂ ਸ਼ਰਾਬ ਮਾਫੀਆ ਸਰਗਰਮ ਹੋ ਗਿਆ ਸੀ, ਜਿਸ ਨੇ ਇਸ ਸਮੇਂ ਪੂਰੇ ਪੰਜਾਬ ਵਿਚ ਆਪਣੇ ਪੈਰ ਪਸਾਰੇ ਹੋਏ ਹਨ। ਸ਼ਰਾਬ ਨਾਲ ਜੁੜੇ ਕਾਰੋਬਾਰੀਆਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਅਤੇ ਕੁਝ ਵੱਡੇ ਆਗੂਆਂ  ਦੀ ਕਥਿਤ ਸ਼ਹਿ 'ਤੇ ਸ਼ਰਾਬ ਮਾਫੀਆ ਆਪਣੀ ਮਨਪਸੰਦ ਦੇ ਬ੍ਰਾਂਡ ਵੇਚਣ ਲਈ ਕਾਰੋਬਾਰੀਆਂ ਨੂੰ ਮਜਬੂਰ ਕਰ ਰਿਹਾ ਹੈ।  ਸੂਤਰਾਂ ਦੀ ਮੰਨੀਏ ਤਾਂ ਜੇ ਇਹ ਗੱਲ ਬੀਅਰ ਬਾਜ਼ਾਰ 'ਤੇ ਪੂਰੀ ਤਰ੍ਹਾਂ ਢੁਕਦੀ ਹੈ ਕਿਉਂਕਿ ਇਕ ਹੀ ਬ੍ਰਾਂਡ ਦੀ ਬੀਅਰ ਵੇਚੀ ਜਾ ਰਹੀ ਹੈ। ਬੀਅਰ ਮਾਰਕੀਟ ਵਿਚ 4-5 ਮੁੱਖ ਬ੍ਰਾਂਡ ਹਨ ਪਰ ਪਿਛਲੇ ਇਕ ਸਾਲ ਤੋਂ ਮਾਰਕੀਟ ਵਿਚ ਇਕ ਬ੍ਰਾਂਡ ਤੋਂ ਬਿਨਾਂ ਹੋਰ ਕਿਸੇ ਬ੍ਰਾਂਡ ਦੀ ਬੀਅਰ ਨਹੀਂ ਵਿਕਣ ਦਿੱਤੀ ਜਾ ਰਹੀ। ਇਸ ਦਾ ਕਾਰਨ ਇਹ ਹੈ ਕਿ ਉਕਤ ਵਿਸ਼ੇਸ਼ ਬ੍ਰਾਂਡ ਇਕ ਵੱਡੇ ਸ਼ਰਾਬ ਘਰਾਣੇ ਨਾਲ ਸਬੰਧਤ ਹੈ, ਜਿਸ ਦੀ ਕਾਂਗਰਸ ਸਰਕਾਰ ਵਿਚ ਪੂਰੀ ਪਹੁੰਚ ਹੈ। ਜਾਣਕਾਰ ਦੱਸਦੇ ਹਨ ਕਿ ਪੰਜਾਬ ਦੇ 80 ਫੀਸਦੀ ਠੇਕਿਆਂ 'ਤੇ ਜਦੋਂ ਵੀ ਉਹ ਬੀਅਰ ਲੈਣ ਗਏ ਤਾਂ ਉਨ੍ਹਾਂ ਨੂੰ ਇਕ ਹੀ ਵਿਸ਼ੇਸ਼ ਬ੍ਰਾਂਡ ਦੀ ਬੀਅਰ ਮਿਲੀ। ਜੇ ਠੇਕੇ ਵਾਲਿਆਂ ਕੋਲੋਂ ਕਿਸੇ ਹੋਰ ਬ੍ਰਾਂਡ ਦੀ ਬੀਅਰ ਮੰਗੀ ਜਾਵੇ ਤਾਂ ਉਹ ਕਹਿ ਦਿੰਦੇ ਹਨ ਕਿ ਹੋਰ ਬ੍ਰਾਂਡ ਦੀ ਬੀਅਰ ਵੇਚ ਕੇ ਕੀ ਅਸੀਂ ਸਰਕਾਰ ਨਾਲ ਦੁਸ਼ਮਣੀ ਮੁੱਲ ਲਈਏ? ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜਕਾਲ ਵਿਚ ਜਿਸ ਤਰ੍ਹਾਂ ਮਨਪਸੰਦ ਦੇ ਬ੍ਰਾਂਡ ਦੀ ਸ਼ਰਾਬ ਅਤੇ ਬੀਅਰ ਵਿਕਦੀ ਸੀ, ਉਸੇ ਤਰ੍ਹਾਂ ਹੁਣ ਕਾਂਗਰਸ ਦੇ ਨੇੜਲੇ ਸ਼ਰਾਬ ਕਾਰੋਬਾਰੀ ਆਪਣੀ ਮਨਮਰਜ਼ੀ ਚਲਾ ਰਹੇ ਹਨ। ਸ਼ਰਾਬ ਦੇ ਇਕ ਕਾਰੋਬਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਰਨਾਂ ਬ੍ਰਾਂਡਾਂ ਦੀ ਬੀਅਰ ਵੇਚਣ ਤੋਂ ਸਖ਼ਤੀ ਨਾਲ ਰੋਕਿਆ ਜਾਂਦਾ ਹੈ। ਸਬੰਧਤ ਵਿਭਾਗ ਦੇ ਮੁਲਾਜ਼ਮ ਤੱਕ ਆ ਕੇ ਚੈਕਿੰਗ ਕਰਦੇ ਹਨ ਕਿ ਕਿਸੇ ਹੋਰ ਬ੍ਰਾਂਚ ਦੀ ਬੀਅਰ ਤਾਂ ਨਹੀਂ ਵਿਕ ਰਹੀ? ਅਜਿਹੀ ਹਾਲਤ ਵਿਚ ਠੇਕੇਦਾਰਾਂ ਲਈ ਗਾਹਕਾਂ ੰਦੀ ਮੰਗ ਨੂੰ ਪੂਰਾ ਕਰਨਾ ਬਹੁਤ ਔਖਾ ਹੋ ਗਿਆ ਹੈ। 


Related News