ਕਾਂਗਰਸੀਆਂ ਦੀ ਆਪਸੀ ਖਿੱਚੋਤਾਨ ਕਾਰਨ ਦੋ ਵਾਰ ਐੱਸ. ਡੀ. ਐੱਮ. ਨੇ ਕਰਵਾਈ ਝੋਨੇ ਦੀ ਬੋਲੀ
Wednesday, Oct 04, 2017 - 12:47 AM (IST)
ਜਲਾਲਾਬਾਦ(ਸੇਤੀਆ, ਨਿਖੰਜ, ਬੰਟੀ, ਟੀਨੂੰ, ਦੀਪਕ, ਗੁਲਸ਼ਨ, ਬਜਾਜ, ਮਿੱਕੀ, ਜਤਿੰਦਰ)—ਸਥਾਨਕ ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖਰੀਦ ਨੂੰ ਸ਼ੁਰੂ ਕਰਵਾਉਣ ਦਾ ਕੰਮ ਕਾਂਗਰਸੀਆਂ ਦੀ ਆਪਸੀ ਖਿੱਚੋਤਾਨ ਕਾਰਨ ਐੱਸ. ਡੀ. ਐੱਮ. ਪਿਰਥੀ ਸਿੰਘ ਨੂੰ ਦੋ ਵਾਰ ਨੇਪਰੇ ਚਾੜ੍ਹਣਾ ਪਿਆ। ਜਾਣਕਾਰੀ ਅਨੁਸਾਰ ਸਥਾਨਕ ਅਨਾਜ ਮੰਡੀ ਵਿਚ ਸਰਕਾਰੀ ਬੋਲੀ ਸ਼ੁਰੂ ਕਰਵਾਉਣ ਪਹੁੰਚੇ ਐੱਸ. ਡੀ. ਐੱਮ. ਨੂੰ ਆੜ੍ਹਤੀਆ ਯੂਨੀਅਨ ਦੇ ਦੂਜੇ ਧੜੇ ਵੱਲੋਂ ਪਹਿਲਾਂ ਹੀ ਬੁਲਾ ਲਿਆ ਗਿਆ ਅਤੇ ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਦੇ ਬੇਟੇ ਘੁਬਾਇਆ ਅਤੇ ਹਨੀ ਪੁਪਨੇਜਾ ਦੀ ਅਗਵਾਈ ਹੇਠ ਝੋਨੇ ਦੀ ਖਰੀਦ ਸ਼ੁਰੂ ਕਰਵਾ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਐੱਸ. ਡੀ. ਐੱਮ. ਨੂੰ ਪਤਾ ਚੱਲਿਆ ਕਿ ਬਹੁਤ ਗਿਣਤੀ 'ਚ ਖੜ੍ਹੇ ਆੜ੍ਹਤੀਆ ਯੂਨੀਅਨ ਮੈਂਬਰ ਜਰਨੈਲ ਸਿੰਘ ਅਤੇ ਚੰਦਰ ਪ੍ਰਕਾਸ਼ ਦੀ ਅਗੁਵਾਈ ਹੇਠ ਇੰਤਜ਼ਾਰ ਕਰ ਰਹੇ ਹਨ ਤਾਂ ਐੱਸ. ਡੀ. ਐੱਮ. ਪਿਰਥੀ ਸਿੰਘ ਉਥੇ ਪਹੁੰਚ ਗਏ ਅਤੇ ਬਾਅਦ 'ਚ ਹੰਸ ਰਾਜ ਜੋਸਨ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮੁਖੀਜਾ ਅਤੇ ਚੰਦਰ ਪ੍ਰਕਾਸ਼ ਦੀ ਅਗੁਵਾਈ ਹੇਠ ਝੋਨੇ ਦੀ ਫਿਰ ਤੋਂ ਖਰੀਦ ਸ਼ੁਰੂ ਕਰਵਾ ਦਿੱਤੀ ਗਈ। ਇਸ ਮੌਕੇ ਰਾਕੇਸ਼ ਉਤਰੇਜਾ, ਸੁਭਾਸ਼, ਹਰਪ੍ਰੀਤ ਸਿੰਘ, ਮੱਖ ਸਿੰਘ, ਬਿੱਟੂ ਸੇਤੀਆ, ਧਰਮ ਸਿੰਘ ਸਿੱਧੂ, ਛਿੰਦਰਪਾਲ ਆਦਿ ਮੌਜੂਦ ਸਨ। ਇਸ ਮੌਕੇ ਐੱਸ. ਡੀ. ਐੱਮ. ਪਿਰਥੀ ਸਿੰਘ ਨੇ ਦੱਸਿਆ ਕਿ ਕਿਸਾਨ ਮੰਡੀਆਂ 'ਚ ਨਮੀ ਵਾਲਾ ਝੋਨਾ ਨਾ ਲੈ ਕੇ ਆਉਣ ਕਿਉਂਕਿ 17 ਪ੍ਰਤੀਸ਼ਤ ਤੋਂ ਵੱਧ ਨਮੀ ਵਾਲੇ ਝੋਨੇ ਨੂੰ ਨਹੀਂ ਖਰੀਦਿਆ ਜਾਵੇਗਾ ਅਤੇ ਨਾ ਹੀ ਕਿਸਾਨਾਂ ਨੂੰ ਨਮੀ ਵਾਲਾ ਝੋਨਾ ਮੰਡੀਆਂ ਵਿਚ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
