ਕਾਂਗਰਸ ਦੀਆਂ ਦੋ ਧਿਰਾਂ ''ਚ ਚੱਲੇ ਬੇਸਬਾਲ
Saturday, Aug 18, 2018 - 06:40 PM (IST)

ਨਾਭਾ (ਰਾਹੁਲ ਖੁਰਾਨਾ) : ਨਾਭਾ ਦੇ ਹਸਪਤਾਲ ਵਿਚ ਦੋ ਧਿਰਾਂ ਦਰਮਿਆਨ ਜ਼ਬਰਦਸਤ ਲੜਾਈ ਹੋ ਗਈ। ਇਸ ਦੌਰਾਨ ਜਮ ਕੇ ਬੇਸਬਾਲ, ਕੁਰਸੀਆਂ ਅਤੇ ਘਸੁੰਨ-ਮੁੱਕੇ ਚਲਾਏ ਗਏ ਅਤੇ ਖੁੱਲ੍ਹ ਕੇ ਕਾਨੂੰਨ ਦੀਆਂ ਧੱਜੀਆਂ ਉਡੀਆਂ ਗਈਆਂ। ਦਰਅਸਲ ਇਹ ਝਗੜਾ ਪਿੰਡ ਲੱਧਾਹੇੜੀ ਅਤੇ ਸਾਧੋਹੇੜੀ ਦੀਆਂ ਦੋ ਧਿਰਾਂ 'ਚ ਕਿਸੇ ਗੱਲ ਨੂੰ ਲੈ ਕੇ ਹੋਇਆ। ਇਹ ਦੋਵੇਂ ਧਿਰ ਕਾਂਗਰਸ ਨਾਲ ਸਬੰਧ ਰੱਖਦੀਆਂ ਹਨ। ਝਗੜੇ ਤੋਂ ਬਾਅਦ ਇਕ ਧਿਰ ਵੱਲੋਂ ਹਸਪਤਾਲ 'ਚ ਇਲਾਜ ਕਰਵਾਉਣ ਪਹੁੰਚੀ ਸੀ, ਜਿਨ੍ਹਾਂ ਨਾਲ ਦੂਜੀ ਧਿਰ ਨੇ ਫਿਰ ਕੁੱਟਮਾਰ ਕੀਤੀ।
ਇਥੇ ਹੀ ਬਸ ਨਹੀਂ ਇਸ ਝਗੜੇ ਨੂੰ ਇਕ ਪੱਤਰਕਾਰ ਨੇ ਜਦੋਂ ਆਪਣੇ ਫੋਨ 'ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਕ ਧਿਰ ਵੱਲੋਂ ਉਸ ਦਾ ਫੋਨ ਭੰਨ ਦਿੱਤਾ ਗਿਆ ਜਿਸ ਦੀ ਸ਼ਿਕਾਇਤ 'ਤੇ ਪੁਲਸ ਨੇ ਲੱਧਾਹੇੜੀ ਦੇ ਨੌਜਵਾਨ 'ਤੇ ਪਰਚਾ ਦਰਜ ਕਰ ਲਿਆ ਹੈ।
ਪੁਲਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਹਸਤਪਾਲ 'ਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਕਾਨੂੰਨ ਨੂੰ ਛਿੱਕੇ ਟੰਗਿਆ ਜਾ ਰਿਹਾ। ਗੁੰਡਾਗਰਦੀ ਦੀਆਂ ਇਨ੍ਹਾਂ ਵਾਰਦਾਤਾਂ 'ਤੇ ਪੁਲਸ ਨੂੰ ਸ਼ਿਕੰਜਾ ਕੱਸਣ ਦੀ ਲੋੜ ਹੈ।