ਜਲੰਧਰ : ਕਾਂਗਰਸੀ ਆਗੂ ਦੇ ਘਰ ''ਚ ਚੱਲੀ ਗੋਲੀ, ਮਹਿਲਾ ਜ਼ਖਮੀ

Saturday, Mar 09, 2019 - 06:45 PM (IST)

ਜਲੰਧਰ : ਕਾਂਗਰਸੀ ਆਗੂ ਦੇ ਘਰ ''ਚ ਚੱਲੀ ਗੋਲੀ, ਮਹਿਲਾ ਜ਼ਖਮੀ

ਜਲੰਧਰ : ਜਲੰਧਰ 'ਚ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਦੇ ਘਰ 'ਚ ਅਚਾਨਕ ਗੋਲੀ ਚੱਲਣ ਕਾਰਨ ਇਕ ਔਰਤ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਕੂਲ ਰੋਡ ਨੇੜੇ ਸਥਿਤ ਕਾਂਗਰਸੀ ਆਗੂ ਦੇ ਘਰ 'ਚ ਤਾਇਨਾਤ ਸੁਰੱਖਿਆ ਕਰਮਚਾਰੀ ਦੇ ਹਥਿਆਰ 'ਚੋਂ ਇਹ ਗੋਲੀ ਚੱਲੀ ਦੱਸੀ ਜਾ ਰਹੀ ਹੈ। 
ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਔਰਤ ਨੂੰ ਜਲੰਧਰ ਦੇ ਪਿੰਮਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉੱਧਰ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀ ਕਿਨ੍ਹਾਂ ਕਾਰਨਾਂ ਕਾਰਨ ਚੱਲੀ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਫਿਲਹਾਲ ਪੁਲਸ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 
 


author

Gurminder Singh

Content Editor

Related News