ਆਉਂਦੇ ਦਿਨਾਂ ’ਚ ਵੱਡਾ ਧਮਾਕਾ ਕਰਨਗੇ ਕੈਪਟਨ ਅਮਰਿੰਦਰ ਸਿੰਘ, ਖੇਡਣਗੇ ਇਹ ਮਾਸਟਰ ਸਟ੍ਰਾਕ
Friday, Oct 01, 2021 - 07:51 PM (IST)
ਚੰਡੀਗੜ੍ਹ : ਪੰਜਾਬ ਵਿਚ ਜਾਰੀ ਸਿਆਸੀ ਘਮਸਾਨ ਦਰਮਿਆਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਦਿਨਾਂ ਵਿਚ ਮਾਸਟਰ ਸਟ੍ਰਾਕ ਖੇਡ ਸਕਦੇ ਹਨ। ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪਰਤੇ ਕੈਪਟਨ ਨੇ ਕਾਂਗਰਸ ਛੱਡਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਫ ਕਿਹਾ ਹੈ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ ਹਨ। ਸਿਆਸੀ ਮਾਹਰਾਂ ਮੁਤਾਬਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਜਾਂ ਸੰਗਠਨ ਬਣਾ ਸਕਦੇ ਹਨ। ਪਿਛਲੀ ਵਾਰ ਜਦੋਂ ਕਾਂਗਰਸ ਤੋਂ ਖਫ਼ਾ ਹੋ ਕੇ ਕੈਪਟਨ ਨੇ ਪਾਰਟੀ ਬਣਾਈ ਸੀ ਤਾਂ ਉਨ੍ਹਾਂ ਦੀ ਉਮਰ 40 ਸਾਲ ਸੀ। ਹੁਣ ਉਹ 80 ਸਾਲ ਦੇ ਹਨ। ਇਹ ਵੀ ਆਖਿਆ ਜਾ ਰਿਹਾ ਹੈ ਕਿ ਕੈਪਟਨ ਇਕ ਵਾਰ ਫਿਰ ਜਾਟ ਮਹਾਸਭਾ ਵਿਚ ਸਰਗਰਮ ਹੋ ਕੇ ਕੇਂਦਰ ਦੀ ਮਦਦ ਨਾਲ ਕਿਸਾਨਾਂ ਦੇ ਮੁੱਦੇ ਸੁਲਝਾਅ ਸਕਦੇ ਹਨ। 2013 ਵਿਚ ਪੀ. ਸੀ. ਸੀ. ਦੇ ਮੁਖੀ ਅਹੁਦੇ ਤੋਂ ਹਟਾਏ ਜਾਣ ਸਮੇਂ ਕੈਪਟਨ ਆਲ ਇੰਡੀਆ ਜਾਟ ਮਹਾਸਭਾ ਦੇ ਪ੍ਰਧਾਨ ਸਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਟੈਂਡ ਤੋਂ ਹਾਈਕਮਾਨ ਔਖੀ, ਚੰਨੀ ਨੂੰ ਸੌਂਪੀ ਇਹ ਵੱਡੀ ਜ਼ਿੰਮੇਵਾਰੀ
ਬੀਤੇ ਦਿਨੀਂ ਜਦੋਂ ਪੱਤਰਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਆਪਣੀ ਪਾਰਟੀ ਬਨਾਉਣ ਸੰਬੰਧੀ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦਾ ਹਿੱਸਾ ਨਹੀਂ ਰਹਿਣਗੇ ਅਤੇ ਨਾ ਹੀ ਭਾਜਪਾ ਵਿਚ ਜਾਣਗੇ। ਉਨ੍ਹਾਂ ਕਿਹਾ ਕਿ ਅਗਲਾ ਫ਼ੈਸਲਾ ਉਹ ਆਪਣੇ ਕਰੀਬੀਆਂ ਨਾਲ ਗੱਲਬਾਤ ਕਰਕੇ ਕਰਨਗੇ। ਇਸ ਤੋਂ ਸੁਭਾਵਕ ਹੈ ਕਿ ਕੈਪਟਨ ਆਪਣੀ ਪਾਰਟੀ ਜਾਂ ਸੰਗਠਨ ਬਣਾ ਕੇ ਪੰਜਾਬ ਦੀ ਸਿਆਸਤ ਗਰਮਾ ਸਕਦੇ ਹਨ।
ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਤੋਂ ਬਾਅਦ ਬੋਲੇ ਨਵਜੋਤ ਸਿੱਧੂ, ਪ੍ਰਧਾਨਗੀ ਛੱਡਣ ਪਿੱਛੇ ਕੀਤਾ ਵੱਡਾ ਖ਼ੁਲਾਸਾ
ਕੈਪਟਨ ਦੀ ਨਵੀਂ ਪਾਰਟੀ ਨਾਲ ਇਹ ਹੋਵੇਗਾ ਅਸਰ
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕੈਪਟਨ ਨਵੀਂ ਪਾਰਟੀ ਬਣਾਉਂਦੇ ਹਨ ਤਾਂ ਇਸ ਨਾਲ ਕਾਂਗਰਸ ਨੂੰ ਭਾਰੀ ਖਮਿਆਜ਼ਾ ਭੁਗਤਣਆ ਪੈ ਸਕਦਾ ਹੈ। ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਤੋਂ ਇਲਾਵਾ ਬਾਰਡਰ ਦੇ ਨੇੜਲੇ ਜ਼ਿਲ੍ਹਿਆਂ ਵਿਚ ਪੈਂਦੀਆਂ ਸੀਟਾਂ ’ਤੇ ਕੈਪਟਨ ਦਾ ਆਰਮੀ ਕੁਨੈਕਸ਼ਨ ਹੈ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀਆਂ 30 ਤੋਂ 35 ਸੀਟਾਂ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦੇ ਹਨ। ਪਿਛਲੀਆਂ ਚੋਣਾਂ ਵਿਚ 77 ਸੀਟਾਂ ਜਿੱਤਣ ਵਾਲੀ ਕਾਂਗਰਸ ਨੇ ਬਾਅਦ ਵਿਚ ਤਿੰਨ ਜ਼ਿਮਨੀ ਚੋਣਾਂ ਹੋਰ ਜਿੱਤ ਕੇ ਗਿਣਤੀ 80 ਤੱਕ ਪਹੁੰਚਾਈ ਸੀ। ਇਸ ਵਾਰ ਜੇ ਕੈਪਟਨ ਦਾ ਸਾਥ ਕਾਂਗਰਸ ਨੂੰ ਨਾ ਮਿਲਿਆ ਤਾਂ ਇਸ ਦਾ ਖਮਿਆਜ਼ਾ ਕਾਂਗਰਸ ਨੂੰ ਭੁਗਤਣਾ ਪੈਣਾ ਸੁਭਾਵਕ ਹੈ। ਉਧਰ ਸੂਤਰ ਇਹ ਵੀ ਦੱਸਦੇ ਹਨ ਕਿ ਕਾਂਗਰਸ ਦੇ 13 ਤੋਂ 15 ਵਿਧਾਇਕ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿਚ ਹਨ, ਇਨ੍ਹਾਂ ਨੂੰ ਕੈਪਟਨ ਦੇ ਖਾਸਮ-ਖਾਸ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਕੈਪਟਨ ਦੇ ਖੇਮੇ ਦੇ ਵਿਧਾਇਕਾਂ ਦੀ ਗਿਣਤੀ ਵੀ ਵੱਧ ਸਕਦੀ ਹੈ।
ਇਹ ਵੀ ਪੜ੍ਹੋ : ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਸਖ਼ਤ ਰੌਂਅ ’ਚ ਹਾਈਕਮਾਨ, ਨਵੇਂ ਪ੍ਰਧਾਨ ਦੀ ਚੋਣ ਲਈ ਵਿਚਾਰੇ ਜਾ ਰਹੇ ਇਹ ਨਾਂ
ਨੋਟ - ਕੀ ਕੈਪਟਨ ਅਮਰਿੰਦਰ ਸਿੰਘ ਆਪਣੀ ਵੱਖਰੀ ਪਾਰਟੀ ਬਨਾਉਣੀ ਚਾਹੀਦੀ ਹੈ?