ਨਾਭਾ ’ਚ ਕਾਂਗਰਸ ਨੂੰ ਵੱਡਾ ਝਟਕਾ, ਇਕ ਦਰਜਨ ਟਕਸਾਲੀ ਕਾਂਗਰਸੀ ‘ਆਪ’ ’ਚ ਸ਼ਾਮਿਲ
Monday, Nov 08, 2021 - 06:03 PM (IST)

ਨਾਭਾ (ਜੈਨ) : ਇੱਥੇ ਸਥਾਨਿਕ ਇੰਕਾਂ ਵਿਧਾਇਕ ਸਾਧੂ ਸਿੰਘ ਧਰਮਸੋਤ ਦੇ ਅੱਛੇ ਦਿਨ ਖ਼ਤਮ ਹੋਣ ਤੋਂ ਬਾਅਦ ਟਕਸਾਲੀ ਕਾਂਗਰਸੀ ਪਾਰਟੀ ਨੂੰ ਅਲਵਿਦਾ ਕਹਿਣ ਲੱਗ ਪਏ ਹਨ। ਪਿੰਡ ਕਲਿਹਾਣਾ ਦੇ ਸਾਬਕਾ ਸਰਪੰਚ ਰੇਸ਼ਮ ਸਿੰਘ ਦੇ ਸਾਬਕਾ ਮੰਗ ਭੀਮ ਦਾਸ ਸਮੇਤ ਇਕ ਦਰਜਨ ਟਕਸਾਲੀ ਕਾਂਗਰਸੀ ਪਰਿਵਾਰ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਹੇਠ ‘ਆਪ’ ਵਿਚ ਸ਼ਾਮਲ ਹੋ ਗਏ ਹਨ।
ਇਨ੍ਹਾਂ ਪਰਿਵਾਰਾ ਨੇ ਕਿਹਾ ਕਿ ਕਾਂਗਰਸ ਵਿਚ ਪਿਛਲੇ ਚਾਰ ਸਾਲਾਂ ਤੋਂ ਦਲਬਦਲੂ ਚਾਪਲੂਸ ਤੇ ਨਿਕੰਮੇ ਲੋਕ ਹਾਣੀ ਹੋ ਗਏ ਹਨ। ਟਕਸਾਲੀ ਕਾਂਗਰਸੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਜਿਸ ਕਰਕੇ ਇਸ ਵਾਰ ਅਸੀ ‘ਆਪ’ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਸਾਬਕਾ ਸਰਪੰਚ ਹਾਕਮਲ ਸਿੰਘ ਗਾਮਗੜ੍ਹ ਸਿਮਰਨ ਅਤੇ ਕੁਲਵਿੰਦਰ ਕਲਿਹਾਣਾ ਵੀ ਮੌਜੂਦ ਸਨ।