ਫਿਰੋਜ਼ਪੁਰ ਜ਼ਿਲ੍ਹੇ ''ਚ ਕੋਰੋਨਾ ਦੇ 75 ਨਵੇਂ ਮਾਮਲਿਆਂ ਦੀ ਪੁਸ਼ਟੀ

09/11/2020 1:50:25 AM

ਫਿਰੋਜ਼ਪੁਰ, (ਮਲਹੋਤਰਾ)- 17 ਅਪ੍ਰੈਲ ਨੂੰ ਲੁਧਿਆਣਾ ਦੇ ਏ. ਸੀ. ਪੀ . ਅਨਿਲ ਕੋਹਲੀ ਦੇ ਗਨਮੈਨ ਪ੍ਰਭਜੋਤ ਸਿੰਘ ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਇਸ ਭਿਆਨਕ ਬੀਮਾਰੀ ਨਾਲ ਜ਼ਿਲੇ ਵਿਚ 147 ਦਿਨਾਂ ਵਿਚ 2575 ਲੋਕ ਪਾਜ਼ੇਟਿਵ ਹੋ ਗਏ ਹਨ ਜਦਕਿ 60 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ ਪਰ ਲੋਕ ਹਾਲੇ ਵੀ ਇਸ ਨਾਮੁਰਾਦ ਬੀਮਾਰੀ ਨੂੰ ਹਲਕੇ ਵਿਚ ਲੈ ਰਹੇ ਹਨ ਤੇ ਜ਼ਿਲੇ ਦੇ ਕੁਝ ਹਿੱਸਿਆਂ ਵਿਚ 20-20 ਫੁੱਟ ਦੀਆਂ ਦੁਕਾਨਾਂ ਵਿਚ 20 ਤੋਂ 25 ਗਾਹਕਾਂ ਦੀ ਭੀਡ਼ ਆਮ ਦੇਖੀ ਜਾ ਸਕਦੀ ਹੈ। ਨਾ ਤਾਂ ਲੋਕ ਸਮਾਜਿਕ ਦੂਰੀ ਨਿਯਮ ਦਾ ਪਾਲਣ ਕਰ ਰਹੇ ਹਨ ਤੇ ਨਾ ਹੀ ਪ੍ਰਸ਼ਾਸਨ ਸਮਾਜਿਕ ਦੂਰੀ ਨਿਯਮ ਦਾ ਪਾਲਣ ਕਰਵਾਉਣ ’ਚ ਅੱਜ ਤੱਕ ਸਫਲ ਹੋ ਸਕਿਆ ਹੈ। ਵੀਰਵਾਰ ਨੂੰ ਬਲਾਕ ਜ਼ੀਰਾ ਦੀ 58 ਸਾਲ ਦੀ ਔਰਤ ਦੀ ਕੋਰੋਨਾ ਕਾਰਣ ਮੌਤ ਹੋ ਗਈ ਤੇ ਜ਼ਿਲੇ ’ਚ 75 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਜੋ ਕੁਝ ਪਿਛਲੇ ਸਮੇਂ ਤੋਂ ਕਰਦਾ ਆ ਰਿਹਾ ਹੈ, ਉਹੀ ਕਰਦੇ ਹੋਏ ਇਨ੍ਹਾਂ ਪਾਜ਼ੇਟਿਵ ਪਾਏ ਗਏ ਲੋਕਾਂ ਨੂੰ ਆਈਸੋਲੇਸ਼ਨ ਵਿਚ ਰੱਖਣੀ ਜ਼ਿੰਮੇਵਾਰੀ ਨਿਭਾਉਣ ਤੱਕ ਹੀ ਸੀਮਤ ਹੈ।

ਅੱਜ ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ

ਰਿਸ਼ਨ ਸਿੰਘ, ਰੇਸ਼ਮ ਸਿੰਘ, ਮੁਸਕਾਨ, ਗੁਰਪ੍ਰੀਤ ਸਿੰਘ, ਅਭਿਸ਼ੇਕ ਮਿੱਤਲ, ਗੁਰਦਰਸ਼ਨਪਾਲ, ਸੱਤ ਪ੍ਰਕਾਸ਼ ਧਵਨ, ਕੇਸ਼ਵ ਧਵਨ, ਧੀਰਜ ਸਿੰਘ, ਪਰਮਿੰਦਰ ਕੌਰ, ਇੰਦਰਜੀਤ ਸਿੰਘ, ਸੁਸ਼ੀਲ ਕੁਮਾਰ, ਸੁਮਿਤ ਪਵਾਰ, ਓਮ ਪ੍ਰਕਾਸ਼, ਉਪਕਾਰਦੀਪ ਸਿੰਘ, ਈਸ਼ਵਰ ਦਿਆਲ ਸਿੰਘ, ਪ੍ਰਮੋਦ ਕੁਮਾਰ, ਇਨੂਦੀਨ ਮਿਆਂ, ਅਸ਼ੋਕ ਕੁਮਾਰ, ਰਾਮਾ ਕ੍ਰਿਸ਼ਨ, ਸੰਜੀਵ ਮੁੰਡਾ, ਮਹੀਪਾਲ ਸਿੰਘ, ਅਰੁਣ ਕੁਮਾਰ ਯਾਦਵ, ਟੀ. ਬਾਰਲਾ, ਸ਼ਰਮੀਤ ਕੌਰ, ਸੁਰਜੀਤ ਸਿੰਘ, ਸੰਜੀਵ ਲਾਕਡ਼ਾ, ਲਵਪ੍ਰੀਤ ਸਿੰਘ, ਸੰਦੀਪ ਸਿੰਘ, ਲਕਸ਼ਮੀ, ਦਰਸ਼ਨ ਸਿੰਘ, ਜਗਜੀਤ ਸਿੰਘ, ਮੀਨੂੰ ਸ਼ਰਮਾ, ਉਮੇਸ਼ ਤਿਵਾਡ਼ੀ, ਸੰਜੀਵ ਰਾਏ, ਨਾਰਾਇਣ ਮਿਸ਼ਰਾ, ਸ਼ਰੁਤੀ, ਅਨੀਤਾ ਮਧੁਰਕਰ, ਦਵਿੰਦਰ ਸਿੰਘ, ਮੰਗਲ ਸਵਪਨਿਲ, ਜੀ.ਐੱਨ. ਸਿੰਘ, ਰਜੇਸ਼, ਪੀ. ਸੀ. ਨਾਇਡੂ, ਨਮਨੀਤ, ਅਨੂਪ ਆਹੂਜਾ, ਪ੍ਰਫੁੱਲ ਦੇਵੀ, ਜਤਿੰਦਰ ਸਿੰਘ, ਅਕਸ਼ੇ ਖੁੰਗਰ, ਸਤਪਾਲ ਸੋਨੀ, ਰਾਜਬੀਰ ਸਿੰਘ, ਰਜੇਸ਼ ਭਾਗੀ, ਅਮਨਦੀਪ ਸਿੰਘ, ਸੁਨੀਤਾ, ਮੋਹਨ ਲਾਲ, ਨੀਤੂ ਅਗਰਵਾਲ, ਇਸ਼ਟੀ ਅਗਰਵਾਲ, ਬਲਦੇਵ ਸਿੰਘ, ਬੀਨਾ, ਮਹਾਬੀਰ ਸਿੰਘ, ਵਿਨੋਦ ਕੁਮਾਰ, ਮਹਿੰਦਰ ਸਿੰਘ, ਦਵਿੰਦਰ ਕੌਰ, ਗੁਰਸੇਵਕ ਸਿੰਘ, ਮਨਮੋਹਨ ਭਸੀਨ, ਜਗਦੀਸ਼ ਮੋਂਗਾ, ਚਰਨਪ੍ਰੀਤ ਸਿੰਘ ਭੱਲਾ, ਰਵਿੰਦਰ ਕੁਮਾਰ ਧਵਨ, ਸੁਰੇਸ਼ ਲਾਲ ਗਰਗ, ਕੁਲਵਿੰਦਰ ਸਿੰਘ, ਸੂਰਜ ਕੁਮਾਰ, ਮਿਰਜ਼ਾ ਸਿੰਘ, ਸ਼ਿੰਦਰ ਕੌਰ।

ਜ਼ਿਲ੍ਹੇ ’ਚ 743 ਐਕਟਿਵ ਕੇਸ

ਸਿਵਲ ਸਰਜਨ ਅਨੁਸਾਰ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 2575 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 1772 ਲੋਕ ਠੀਕ ਹੋ ਚੁੱਕੇ ਹਨ ਜਦਕਿ ਅੱਜ ਹੋਈ ਇਕ ਔਰਤ ਦੀ ਮੌਤ ਸਮੇਤ ਕੁੱਲ 60 ਲੋਕਾਂ ਦੀ ਇਸ ਬੀਮਾਰੀ ਕਾਰਣ ਜਾਨ ਜਾ ਚੁੱਕੀ ਹੈ। ਜ਼ਿਲੇ ਵਿਚ ਐਕਟਿਵ ਰੋਗੀਆਂ ਦੀ ਗਿਣਤੀ 743 ਹੈ।

ਲੋਕਾਂ ’ਚ ਕੋਰੋਨਾ ਦਾ ਕੋਈ ਡਰ ਨਹੀਂ

ਕੋਰੋਨਾ ਦੇ ਲਗਾਤਰ ਵੱਧ ਰਹੇ ਮਾਮਲਿਆਂ ’ਤੇ ਸਰਕਾਰ ਵੱਲੋਂ ਲਾਕਡਾਊਨ ’ਚ ਦਿੱਤੀ ਜਾ ਰਹੀ ਢਿੱਲ ਕਾਰਣ ਲੋਕਾਂ ਵਿਚ ਇਸ ਸਮੇਂ ਕੋਰੋਨਾ ਵਾਇਰਸ ਦਾ ਕੋਈ ਡਰ ਨਹੀਂ ਰਿਹਾ। ਪੂਰਾ ਦਿਨ ਬਾਜ਼ਾਰਾਂ, ਸਡ਼ਕਾਂ, ਗਲੀਆਂ ਵਿਚ ਸਮਾਜਿਕ ਦੂਰੀ ਨਿਯਮ ਦਾ ਲੋਕ ਰੱਜ ਕੇ ਉਲੰਘਣ ਕਰਦੇ ਹਨ ਤੇ ਪੁਲਸ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਨਿਯਮਾਂ ਦਾ ਪਾਲਣ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਭਾਵੇਂ ਪੁਲਸ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾ ਕੇ ਬਿਨਾਂ ਮਾਸਕ ਘੁੰਮਣ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ ਪਰ ਸਮਾਜਿਕ ਦੂਰੀ ਨਿਯਮ ਦਾ ਪਾਲਣ ਕਰਵਾਉਣ ਵਿਚ ਪੁਲਸ ਵੀ ਐਕਟਿਵ ਨਜ਼ਰ ਨਹੀਂ ਆਉਂਦੀ। ਜ਼ਿਲੇ ਦੇ ਕੁਝ ਹਿੱਸਿਆਂ ’ਚ ਏਨੀ ਭੀਡ਼ ਹੁੰਦੀ ਹੈ ਕਿ 20-20 ਫੁੱਟ ਦੀਆਂ ਦੁਕਾਨਾਂ ’ਤੇ 25-25 ਲੋਕਾਂ ਦੀ ਭੀਡ਼ ਆਮ ਦੇਖੀ ਜਾ ਸਕਦੀ ਹੈ। ਸਭ ਤੋਂ ਬੁਰਾ ਹਾਲ ਸ਼ਹਿਰ ’ਚ ਲੱਗਣ ਵਾਲੀਆਂ ਸਬਜ਼ੀ ਦੀਆਂ ਮੰਡੀਆਂ ਤੇ ਰੇਹਡ਼ੀਆਂ ’ਤੇ ਹੁੰਦਾ ਹੈ। ਸ਼ਹਿਰ ਦੀ ਵੱਡੀ ਸਬਜ਼ੀ ਮੰਡੀ ਵਿਚ ਸਵੇਰ ਹੁੰਦਿਆਂ ਹੀ ਸੈਂਕਡ਼ੇ ਲੋਕ ਜਮ੍ਹਾਂ ਹੁੰਦੇ ਹਨ ਤੇ ਸਮਾਜਿਕ ਦੂਰੀ ਨਿਯਮ ਦਾ ਪੂਰਾ ਉਲੰਘਣ ਹੁੰਦਾ ਹੈ। ਇਸ ਤੋਂ ਬਾਅਦ ਬਾਜ਼ਾਰਾਂ ਵਿਚ ਵੀ ਲੋਕਾਂ ਦੀ ਭੀਡ਼ ਰਹਿਣਾ ਆਮ ਗੱਲ ਹੋ ਗਈ ਹੈ।


Bharat Thapa

Content Editor

Related News