ਪਟਿਆਲਾ ਜ਼ਿਲ੍ਹੇ ’ਚ 135 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, 4 ਦੀ ਮੌਤ

09/25/2020 12:55:12 AM

ਪਟਿਆਲਾ,(ਪਰਮੀਤ)- ਜ਼ਿਲ੍ਹੇ ’ਚ 135 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਅੱਜ ਪ੍ਰਾਪਤ ਹੋਈਆਂ 2100 ਰਿਪੋਰਟਾਂ ’ਚੋਂ 135 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ’ਚੋਂ ਇਕ ਪਾਜ਼ੇਟਿਵ ਕੇਸ ਦੀ ਸੂਚਨਾ ਐੱਸ. ਏ. ਐੱਸ. ਨਗਰ ਅਤੇ ਇਕ ਮਿਲਟਰੀ ਹਸਪਤਾਲ ਅੰਬਾਲਾ ਤੋਂ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਹੁਣ ਜ਼ਿਲੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 10902 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਅੱਜ ਜ਼ਿਲੇ ਦੇ 206 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਜ਼ਿਲੇ ’ਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 8925 ਹੋ ਗਈ ਹੈ। ਪਾਜ਼ੇਟਿਵ ਕੇਸਾਂ ’ਚੋਂ 4 ਹੋਰ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 302 ਹੋ ਗਈ ਹੈ, 8925 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1675 ਹੈ। ਡਾ. ਮਲਹੋਤਰਾ ਨੇ ਦੱਸਿਆ ਕਿ 82 ਫੀਸਦੀ ਦੇ ਕਰੀਬ ਕੋਵਿਡ ਪਾਜ਼ੇਟਿਵ ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.7 ਪ੍ਰਤੀਸ਼ਤ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 135 ਕੇਸਾਂ ’ਚੋਂ 59 ਪਟਿਆਲਾ ਸ਼ਹਿਰ, 18 ਸਮਾਣਾ, 10 ਰਾਜਪੁਰਾ, 14 ਨਾਭਾ, ਬਲਾਕ ਭਾਦਸੋਂ ਤੋਂ 4, ਬਲਾਕ ਕੋਲੀ ਤੋਂ 2, ਬਲਾਕ ਕਾਲੋਮਾਜਰਾ ਤੋਂ 7, ਬਲਾਕ ਹਰਪਾਲਪੁਰ ਤੋਂ 5, ਬਲਾਕ ਦੁਧਨਸਾਧਾਂ ਤੋਂ 6, ਬਲਾਕ ਸ਼ੁਤਰਾਣਾ ਤੋਂ 10 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 16 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 119 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।

ਜਿਨ੍ਹਾਂ ਇਲਾਕਿਆਂ ’ਚੋਂ ਮਿਲੇ ਮਰੀਜ਼

ਪਾਜ਼ੇਟਿਵ ਕੇਸਾਂ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪਟਿਆਲਾ ਦੇ ਡੀ. ਕੇ. ਐਨਕਲੇਵ, ਸਵਰਨ ਵਿਹਾਰ, ਜੱਟਾਂ ਵਾਲਾ ਚੋਂਤਰਾ, ਰਾਵਾ ਐਵੀਨਿਊ, ਨਿਊ ਲਾਲ ਬਾਗ, ਸੰਧੂ ਐਨਕਲੇਵ, ਨਿਊ ਆਫੀਸਰ ਐਨਕਲੇਵ, ਪੁਰਾਣੀ ਸਬਜ਼ੀ ਮੰਡੀ, ਜੋਗਿੰਦਰ ਨਗਰ, ਫੁਲਕੀਅਨ ਐਨਕਲੇਵ, ਸੰਤ ਐਨਕਲੇਵ, ਮਾਲਵਾ ਐਨਕਲੇਵ, ਖਾਲਸਾ ਮੁਹੱਲਾ, ਬਾਜਵਾ ਕਾਲੋਨੀ, ਗੁਰਦਰਸ਼ਨ ਨਗਰ, ਮੇਹਰ ਸਿੰਘ ਕਾਲੋਨੀ, ਅੰਬੇ ਅਪਾਰਟਮੈਂਟ, ਅਮਨ ਨਗਰ, ਸੰਜੇ ਕਾਲੋਨੀ, ਲਾਹੋਰੀ ਗੇਟ, ਦਰਸ਼ਨੀ ਗੇਟ, ਕਿੱਲਾ ਚੌਂਕ, ਅਰਬਨ ਅਸਟੇਟ ਫੇਸ-2 ਅਤੇ ਤਿੰਨ, ਬਿਸ਼ਨ ਨਗਰ, ਲਹਿਲ ਕਾਲੋਨੀ, ਪ੍ਰੇਮ ਨਗਰ, ਬਾਬੂ ਸਿੰਘ ਕਾਲੋਨੀ, ਬਾਬਾ ਦੀਪ ਸਿੰਘ ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ, ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ।

ਇਸੇ ਤਰ੍ਹਾਂ ਰਾਜਪੁਰਾ ਦੇ ਭੱਠਾ ਲੱਛਮਣ ਦਾਸ, ਦਸ਼ਮੇਸ਼ ਕਾਲੋਨੀ, ਡਾਲੀਮਾ ਵਿਹਾਰ, ਪਟੇਲ ਨਗਰ, ਨੇਡ਼ੇ ਪੰਜੀਰੀ ਪਲਾਂਟ, ਪੁਰਾਣਾ ਰਾਜਪੁਰਾ, ਭਾਰਤ ਕਾਲੋਨੀ, ਐੱਮ. ਐੱਲ. ਏ. ਰੋਡ, ਨੇਡ਼ੇ ਐੱਨ. ਟੀ. ਸੀ. ਸਕੂਲ, ਗੁਲਾਬ ਨਗਰ, ਸਮਾਣਾ ਦੇ ਗਰੀਨ ਸਿਟੀ, ਕੇਸ਼ਵ ਨਗਰ, ਕ੍ਰਿਸ਼ਨਾ ਬਸਤੀ, ਸਟੇਟ ਬੈਂਕ ਸਟਰੀਟ, ਦਰਦੀ ਕਾਲੋਨੀ, ਸਿਵਲ ਹਸਪਤਾਲ, ਅਨੰਦ ਕਾਲੋਨੀ, ਨਾਭਾ ਦੇ ਅਜੀਤ ਨਗਰ, ਪੁਰਾਣੀ ਨਾਭੀ, ਨੇਡ਼ੇ ਰੈਸਟ ਹਾਉਸ, ਪ੍ਰੇਮ ਨਗਰ, ਬੋਡ਼ਾਂ ਗੇਟ, ਦੁਲੱਦੀ ਗੇਟ, ਰੋਇਲ ਅਸਟੇਟ, ਪੁਰਾਣਾ ਹਾਥੀਖਾਨਾ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗਲੀਆਂ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।

ਇਨ੍ਹਾਂ ਮਰੀਜ਼ਾਂ ਦੀ ਗਈ ਜਾਨ

ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ 4 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚੋਂ 1 ਪਟਿਆਲਾ ਸ਼ਹਿਰ, ਇਕ ਨਾਭਾ, 1 ਸਮਾਣਾ, ਅਤੇ 1 ਬਲਾਕ ਹਰਪਾਲਪੁਰ ਨਾਲ ਸਬੰਧਤ ਸਨ। ਪਹਿਲਾ ਪਟਿਆਲਾ ਦੇ ਰਤਨ ਨਗਰ ਤ੍ਰਿਪਡ਼ੀ ਦਾ ਰਹਿਣ ਵਾਲਾ 64 ਸਾਲਾ ਪੁਰਸ਼ ਜੋ ਕਿ ਪੁਰਾਣੀ ਸ਼ੂਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ, ਦੂਸਰਾ ਪਿੰਡ ਚਤੇਰਾ ਤਹਿਸੀਲ ਸਮਾਣਾ ਦਾ ਰਹਿਣ ਵਾਲਾ 45 ਸਾਲਾ ਪੁਰਸ਼ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ, ਤੀਸਰਾ ਪਿੰਡ ਸੰਦਾਰਸ਼ੀ ਬਲਾਕ ਹਰਪਾਲਪੁਰ ਦਾ ਰਹਿਣ ਵਾਲਾ 69 ਸਾਲਾ ਪੁਰਸ਼ ਜੋ ਕਿ ਪੁਰਾਣਾ ਸ਼ੂਗਰ ਅਤੇ ਬੀ. ਪੀ. ਦਾ ਮਰੀਜ਼ ਸੀ ਅਤੇ ਅੰਬਾਲਾ ਵਿਖੇ ਮਿਲਟਰੀ ਹਸਪਤਾਲ ’ਚ ਦਾਖਲ ਸੀ, ਚੌਥਾ ਬੇਦੀਆਂ ਸਟਰੀਟ ਨਾਭਾ ਦੀ ਰਹਿਣ ਵਾਲੀ 69 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਐੱਸ. ਏ. ਐੱਸ. ਨਗਰ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।


Bharat Thapa

Content Editor

Related News