ਪ੍ਰੈੱਸ ਕਾਨਫਰੰਸ ’ਚ ਪਾਰਟੀ ਵਰਕਰ ਦਾ ਵੱਜਿਆ ਮੋਬਾਇਲ ਤਾਂ ਭੜਕੇ ਸਿਮਰਨਜੀਤ ਮਾਨ ਨੇ ਕਿਹਾ-Get Out (ਵੀਡੀਓ)

Wednesday, Sep 14, 2022 - 10:40 AM (IST)

ਪ੍ਰੈੱਸ ਕਾਨਫਰੰਸ ’ਚ ਪਾਰਟੀ ਵਰਕਰ ਦਾ ਵੱਜਿਆ ਮੋਬਾਇਲ ਤਾਂ ਭੜਕੇ ਸਿਮਰਨਜੀਤ ਮਾਨ ਨੇ ਕਿਹਾ-Get Out (ਵੀਡੀਓ)

ਅੰਮ੍ਰਿਤਸਰ (ਜ.ਬ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਗੁਰੂ ਨਗਰੀ ਵਿਚ 15 ਸਤੰਬਰ ਨੂੰ ਹੈਰੀਟੇਜ ਸਟਰੀਟ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਪਹੁੰਚਣ ਦੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਅਪੀਲ ਕੀਤੀ। ਦੱਸ ਦੇਈਏ ਕਿ ਮਾਨ ਨੇ ਪ੍ਰੈੱਸ ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਾਰੇ ਵਰਕਰਾਂ ਨੂੰ ਫੋਨ ਬੰਦ ਕਰਨ ਲਈ ਕਿਹਾ, ਕਿਉਂਕਿ ਉਨ੍ਹਾਂ ਨੂੰ ਫੋਨ ਕਰਕੇ ਪਰੇਸ਼ਾਨੀ ਹੋ ਰਹੀ ਸੀ। 

ਪੜ੍ਹੋ ਇਹ ਵੀ ਖ਼ਬਰ : ISI ਦੇ ਇਸ਼ਾਰੇ ’ਤੇ ਹੋ ਸਕਦੀ ਹੈ ਬੰਬ ਧਮਾਕੇ ਅਤੇ ਟਾਰਗੇਟ ਕਿਲਿੰਗ ਵਰਗੀਆਂ ਯੋਜਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼

ਮਾਨ ਦੇ ਕਹਿਣ ’ਤੇ ਜਦੋਂ ਵਰਕਰਾਂ ਨੇ ਮੋਬਾਇਲ ਫੋਨ ਬੰਦ ਨਾ ਕੀਤੇ ਤਾਂ ਉਨ੍ਹਾਂ ਨੇ ਗੁੱਸੇ ਵਿਚ ਆਪਣੇ ਹੀ ਵਰਕਰਾਂ ਨੂੰ ਪੱਤਰਕਾਰਾਂ ਦੇ ਸਾਹਮਣੇ ਬਾਹਰ ਜਾਣ ਲਈ ਕਹਿ ਦਿੱਤਾ। ਪਿੱਛੇ ਖੜੇ ਪਾਰਟੀ ਵਰਕਰਾਂ ਨੂੰ ਮਾਨ ਨੇ ਝਿੜਕਿਆ ਅਤੇ ਇੱਕ ਵਰਕਰ ਨੂੰ ਬਾਂਹ ਫੜ ਕੇ ਪਾਸੇ ਕਰ ਦਿੱਤਾ। ਕਾਨਫਰੰਸ ਦੌਰਾਨ ਮਾਨ ਨੇ ਕਿਹਾ ਕਿ ਉਹ ਆਪਣਾ ਵੀ ਮੋਬਾਇਲ ਫੋਨ ਬੰਦ ਕਰਕੇ ਬੈਠੇ ਹਨ ਅਤੇ ਬਾਕੀ ਸਾਰੇ ਵੀ ਆਪਣੇ ਮੋਬਾਇਲ ਫੋਨ ਬੰਦ ਕਰ ਲੈਣ। ਜੇਕਰ ਉਨ੍ਹਾਂ ਨੂੰ ਮੋਬਾਇਲ ਫੋਨ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਕਾਨਫਰੰਸ ਛੱਡ ਕੇ ਚਲੇ ਜਾਣਗੇ।  

ਪੜ੍ਹੋ ਇਹ ਵੀ ਖ਼ਬਰ : ਗੈਂਗਸਟਰਾਂ ਤੇ ਸਿਆਸੀ ਆਗੂਆਂ ਦੇ ਗਠਜੋੜ ਦੀਆਂ ਫਾਈਲਾਂ ਬਣਨੀਆਂ ਸ਼ੁਰੂ, ਜਲਦ ਹੋ ਸਕਦੀ ਹੈ ਕਾਰਵਾਈ

ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

rajwinder kaur

Content Editor

Related News