ਰਾਜ਼ੀਨਾਮੇ ਦੌਰਾਨ 2 ਧਿਰਾਂ ’ਚ ਮੁੜ ਹੋਈ ਲੜਾਈ, ਅੰਮ੍ਰਿਤਧਾਰੀ ਵਿਅਕਤੀ ਦੇ ਕੇਸਾਂ ਦੀ ਕੀਤੀ ਬੇਅਦਬੀ

Monday, Nov 16, 2020 - 06:11 PM (IST)

ਰਾਜ਼ੀਨਾਮੇ ਦੌਰਾਨ 2 ਧਿਰਾਂ ’ਚ ਮੁੜ ਹੋਈ ਲੜਾਈ, ਅੰਮ੍ਰਿਤਧਾਰੀ ਵਿਅਕਤੀ ਦੇ ਕੇਸਾਂ ਦੀ ਕੀਤੀ ਬੇਅਦਬੀ

ਗੁਰੂਹਰਸਹਾਏ (ਆਵਲਾ) - ਗੁਰੂਹਰਸਹਾਏ ਸ਼ਹਿਰ ਦੇ ਨਾਲ ਲੱਗਦੇ ਪਿੰਡ ਸ੍ਰੀ ਵਾਲਾ ਬਰਾੜ ’ਚ ਪੁਰਾਣੀ ਰਜ਼ਿੰਸ਼ ਦੇ ਚੱਲਦਿਆਂ ਦੋ ਧਿਰਾਂ ਵਿਚਕਾਰ ਹੋ ਰਹੇ ਰਾਜ਼ੀਨਾਮਾ ਦੌਰਾਨ ਅਚਾਨਕ ਲੜਾਈ-ਝਗੜਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੜਾਈ ’ਚ ਇਕ ਅੰਮ੍ਰਿਤਧਾਰੀ ਵਿਅਕਤੀ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ ਅਤੇ ਇਕ ਵਿਅਕਤੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਜ਼ਖਮੀ ਹੋਏ ਵਿਅਕਤੀ ਨੂੰ ਲੋਕਾਂ ਵਲੋਂ ਸ਼ਹਿਰ ਦੇ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। 

ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

ਮਿਲੀ ਜਾਣਕਾਰੀ ਅਨੁਸਾਰ ਪਿੰਡ ਸ੍ਰੀ ਵਾਲਾ ਬਰਾੜ ਵਿਖੇ ਪਿੰਡ ’ਚ ਰਹਿੰਦੇ ਇਕ ਵਿਅਕਤੀ ਨੇ ਦੂਜੇ ਵਿਅਕਤੀ ਦੇ ਘਰ ਦੀ ਕੰਧ ਨਾਲ ਰੂੜੀ ਅਤੇ ਪਰਾਲੀ ਲਗਾਈ ਹੋਈ ਸੀ। ਦੂਜੇ ਘਰ ਦੇ ਲੋਕਾਂ ਨੇ ਉਕਤ ਵਿਅਕਤੀ ਨੂੰ ਪਰਾਲੀ ਚੁੱਕਣ ਲਈ ਕਿਹਾ, ਜਿਸ ਕਰਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਅੱਜ ਜਦੋਂ ਪਿੰਡ ਦੇ ਲੋਕਾਂ ਨੇ ਇਨ੍ਹਾਂ ਦਾ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਵਿਚਾਲੇ ਮੁੜ ਤੋਂ ਲੜਾਈ-ਝਗੜਾ ਹੋ ਗਿਆ। ਇਕ ਧੜੇ ਦੇ ਲੋਕਾਂ ਨੇ ਦੂਜੇ ਧੜੇ ਦੇ 2 ਲੋਕਾਂ, ਜਿਸ ’ਚ ਅੰਮ੍ਰਿਤਧਾਰੀ ਸਿੱਖ ਵੀ ਸੀ, ਉਸ ਦੀ ਪੱਗ ਉਤਾਰ ਕੇ ਕੇਸਾਂ ਦੀ ਬੇਅਦਬੀ ਕੀਤੀ। ਕੁੱਟਮਾਰ ਦੌਰਾਨ ਦੂਜੇ ਵਿਅਕਤੀ ਨੂੰ ਕਾਫ਼ੀ ਸੱਟਾਂ ਲੱਗ ਗਈਆਂ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

ਪੜ੍ਹੋ ਇਹ ਵੀ ਖਬਰ - Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ

ਅੰਮ੍ਰਿਤਧਾਰੀ ਸਿੱਖ ਕਿਸਾਨ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਮੇਰੇ ਕੇਸਾਂ ਅਤੇ ਦਾੜੀ ਦੀ ਬੇਅਦਬੀ ਕੀਤੀ, ਉਨ੍ਹਾਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਸ ਨੇ ਕਿਹਾ ਕਿ ਉਹ ਇਸ ਬਾਰੇ ਐੱਸ.ਜੀ.ਪੀ.ਸੀ ਨੂੰ ਵੀ ਦੱਸਣਗੇ ਅਤੇ ਉਨ੍ਹਾਂ ਨੂੰ ਵੀ ਇਨ੍ਹਾਂ ਖਿਲਾਫ਼ ਕਾਰਵਾਈ ਕਰਨ ਲਈ ਕਹਿਣਗੇ।

ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ 


author

rajwinder kaur

Content Editor

Related News