ਪੰਜਾਬੀ ਗਾਇਕ ਮਨਕੀਰਤ ਔਲਖ ਖ਼ਿਲਾਫ਼ DGP ਕੋਲ ਪਹੁੰਚੀ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ

04/12/2023 10:45:59 PM

ਜਲੰਧਰ (ਸੁਨੀਲ ਮਹਾਜਨ): ਪੰਜਾਬੀ ਗਾਇਕ ਮਨਕੀਰਤ ਔਲਖ ਦੇ ਖ਼ਿਲਾਫ਼ ਕੈਮਿਸਟਰੀ ਗੁਰੂ ਮਨਦੀਪ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਮਨਕੀਰਤ ਦੇ ਨਵੇਂ ਗਾਣੇ 'ਰਾਈਜ਼ ਇਨ ਸ਼ਾਇਨ ' ਵਿਚ ਹਥਿਆਰਾਂ ਅਤੇ ਨਸ਼ੇ ਨੂੰ ਪ੍ਰਮੋਟ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮਨਦੀਪ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਵਿਚ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਸ਼ਿਕਾਇਤ ਮੇਲ ਕੀਤੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਗੀਤ 'ਮੇਰਾ ਨਾਂ' ਨੇ ਸਥਾਪਿਤ ਕੀਤਾ ਕੀਰਤੀਮਾਨ, ਬਰਨਾ ਬੁਆਏ ਦੇ ਨਾਂ ਜੁੜਿਆ ਇਹ ਰਿਕਾਰਡ

ਦੱਸ ਦੇਈਏ ਕਿ ਮਨਕੀਰਤ ਔਲਖ ਪਹਿਲਾਂ ਤੋਂ ਹੀ ਕਈ ਵਾਰ ਵਿਵਾਦਾਂ 'ਚ ਫੱਸ ਚੁੱਕੇ ਹਨ। ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਮਨਕੀਰਤ ਔਲਖ ਅਤੇ ਬੱਬੂ ਮਾਨ ਸਮੇਤ ਹੋਰ ਕਈ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀਆਂ ਪੰਜਾਬ ਪੁਲਸ ਦੀਆਂ ਵਿਸ਼ੇਸ਼ ਟੀਮਾਂ ਦੀ ਰਡਾਰ 'ਤੇ ਹਨ। ਪੁਲਸ ਨੂੰ ਕਈ ਕਲਾਕਾਰਾਂ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਦੀ ਜਾਣਕਾਰੀ ਮਿਲੀ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਪੰਜਾਬ ਪੁਲਿਸ ਉਨ੍ਹਾਂ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਕਰਜ਼ਾ ਲੈਣ ਵਾਲੇ ਸਾਵਧਾਨ! ਪੁਲਸ ਨੇ ਠੱਗੀ ਦੇ ਮਾਮਲੇ 'ਚ ਕਾਲ ਸੈਂਟਰ ਦੇ 18 ਮੁਲਾਜ਼ਮ ਕੀਤੇ ਕਾਬੂ

ਗੀਤਕਾਰ ਹੈਪੀ ਰਾਏਕੋਟੀ ਖ਼ਿਲਾਫ਼ ਵੀ ਕਰਵਾਈ ਸੀ ਸ਼ਿਕਾਇਤ

ਇਸ ਤੋਂ ਪਹਿਲਾਂ ਵੀ ਕੈਮਿਸਟਰੀ ਗੁਰੂ ਮਨਦੀਪ ਸਿੰਘ ਵੱਲੋਂ ਪੰਜਾਬੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਰਾਏਕੋਟੀ ਦੇ ਨਵੇਂ ਗੀਤ ਦੇ ਫੋਟੋਸ਼ੂਟ ਵਿਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਲੱਗੇ ਸਨ। ਪ੍ਰੋਫ਼ੈਸਰ ਵੱਲੋਂ ਆਪਣੀ ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਅਦਾਲਤ ਦੇ ਹੁਕਮਾਂ ਅਤੇ ਸਰਕਾਰ ਦੇ ਨਿਰਦੇਸ਼ ਦੇ ਬਾਵਜੂਦ ਵੀ ਗੀਤਕਾਰ ਹੈਪੀ ਨੇ ਆਪਣੇ ਗਾਣੇ ਵਿਚ ਗੰਨ ਕਲਚਰ ਨੂੰ ਬੜ੍ਹਾਵਾ ਦਿੰਦੇ ਹੋਏ ਨੌਜਵਾਨ ਪੀੜ੍ਹੀ ਨੂੰ ਗ਼ਲਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News