ਇਨ੍ਹਾਂ ਅਫ਼ਸਰਾਂ ਦੀ ਹੁਣ ਖ਼ੈਰ ਨਹੀਂ! ਗਵਰਨਰ ਕੋਲ ਪੁੱਜੀ ਸ਼ਿਕਾਇਤ; ਪੰਜਾਬ ਸਰਕਾਰ ਤੋਂ ਮੰਗੀ ਗਈ ਰਿਪੋਰਟ

Thursday, Jul 25, 2024 - 12:11 PM (IST)

ਲੁਧਿਆਣਾ (ਹਿਤੇਸ਼)- ਪੀ. ਡਬਲਯੂ. ਡੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਸੜਕ ਬਣਾਉਣ ਤੋਂ ਬਿਨਾਂ ਬਿੱਲ ਬਣਾਉਣ ਦੀ ਸ਼ਿਕਾਇਤ ਗਵਰਨਰ ਕੋਲ ਪੁੱਜ ਗਈ ਹੈ, ਜਿਸ ਨੂੰ ਲੈ ਕੇ ਸਰਕਾਰ ਤੋਂ ਰਿਪੋਰਟ ਮੰਗੀ ਗਈ ਹੈ। ਇਸ ਮਾਮਲੇ ’ਚ ‘ਜਗ ਬਾਣੀ’ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਪੀ. ਡਬਲਯੂ. ਡੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਪਹਿਲਾਂ ਮਲੌਦ ਤੋਂ ਰਾੜਾ ਸਾਹਿਬ ਅਤੇ ਜਗੇੜਾ ਵੱਲ ਜਾਣ ਵਾਲੀ ਸੜਕ ਦੀ ਲੰਬਾਈ ਤੋਂ ਲਗਭਗ 1200 ਮੀਟਰ ਜ਼ਿਆਦਾ ਦਾ ਟੈਂਡਰ ਲਗਾ ਦਿੱਤਾ ਗਿਆ ਅਤੇ ਫਿਰ ਵਰਕ ਆਰਡਰ ਜਾਰੀ ਕਰ ਕੇ ਸੜਕ ਬਣਾਏ ਬਿਨਾਂ ਹੀ ਠੇਕੇਦਾਰ ਨੂੰ ਪੇਮੈਂਟ ਰਿਲੀਜ਼ ਕਰਨ ਲਈ ਬਿੱਲ ਬਣਾ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਆਪਣੀ ਹੀ ਬੱਸ ਹੇਠਾਂ ਆਉਣ ਨਾਲ ਕੰਡਕਟਰ ਦੀ ਦਰਦਨਾਕ ਮੌਤ! 2 ਸਾਲਾ ਧੀ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ

ਇਸ ਸਬੰਧ ’ਚ ਸ਼ਿਕਾਇਤ ਪੰਜਾਬ ਸਰਕਾਰ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਕੋਲ ਪੁੱਜ ਗਈ, ਜਿਨ੍ਹਾਂ ਦੇ ਆਫਿਸ ਤੋਂ ਪੀ. ਡਬਲਯੂ. ਡੀ. ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਲਈ ‘ਜਗ ਬਾਣੀ’ ਦੀ ਖ਼ਬਰ ਨੂੰ ਆਧਾਰ ਬਣਾਇਆ ਗਿਆ ਹੈ, ਜਿਸ ਘਪਲੇ ਬਾਰੇ ਪੀ. ਡਬਲਯੂ. ਡੀ. ਵਿਭਾਗ ਦੇ ਹੈੱਡ ਆਫਿਸ ਅਤੇ ਚੀਫ ਇੰਜੀਨੀਅਰ ਵੱਲੋਂ ਲੁਧਿਆਣਾ ਦੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਹੈ।

ਇਸ ਤਰ੍ਹਾਂ ਹੋਇਆ ਮਾਮਲੇ ਦਾ ਖ਼ੁਲਾਸਾ

ਇਸ ਮਾਮਲੇ ਦਾ ਖੁਲਾਸਾ ਪੀ. ਡਬਲਯੂ. ਡੀ. ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰ ਦੇ ਵਿਚਕਾਰ ਆਪਸੀ ਵਿਵਾਦ ਕਾਰਨ ਹੋਇਆ ਹੈ ਕਿਉਂਕਿ ਠੇਕੇਦਾਰ ਵੱਲੋਂ ਪਹਿਲਾਂ ਜੇ. ਈ. ਅਤੇ ਐੱਸ. ਡੀ. ਓ. ਨਾਲ ਮਿਲੀਭੁਗਤ ਕਰ ਕੇ ਸੜਕ ਬਣਾਏ ਬਿਨਾਂ ਹੀ ਪੇਮੈਂਟ ਹਾਸਲ ਕਰਨ ਲਈ ਬਿੱਲ ਬਣਾ ਦਿੱਤਾ ਗਿਆ ਸੀ ਪਰ ਐਕਸੀਅਨ ਵੱਲੋਂ ਬਿੱਲ ’ਤੇ ਸਾਈਨ ਕਰਨ ਤੋਂ ਇਨਕਾਰ ਕਰਨ ’ਤੇ ਉਸ ਦੇ ਘਰ ਧਰਨਾ ਲਗਵਾ ਦਿੱਤਾ ਗਿਆ। ਇਸੇ ਤਰ੍ਹਾਂ ਐੱਸ. ਈ. ’ਤੇ ਦਬਾਅ ਬਣਾਉਣ ਲਈ ਉਸ ਦੇ ਖਿਲਾਫ ਵਿਜੀਲੈਂਸ ’ਚ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਤੋਂ ਮਾਮਲੇ ਦੀ ਚਰਚਾ ਪੀ. ਡਬਲਯੂ. ਡੀ. ਵਿਭਾਗ ਦੇ ਗਲਿਆਰਿਆਂ ਵਿਚ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਕੁੜੀਆਂ ਲਈ ਜਾਰੀ ਕੀਤੇ ਪੈਸੇ, ਬੈਂਕ ਖਾਤਿਆਂ 'ਚ ਆਵੇਗੀ ਇੰਨੀ ਰਕਮ

‘ਪੀ. ਐੱਮ. ਗ੍ਰਾਮੀਣ ਸੜਕ ਯੋਜਨਾ’ ਦੇ ਫੰਡ ਨਾਲ ਜੁੜਿਆ ਹੋਇਆ ਹੈ ਘਪਲਾ

ਫਰਜ਼ੀ ਬਿੱਲ ਬਣਾਉਣ ਦਾ ਉਕਤ ਘਪਲਾ ‘ਪੀ. ਐੱਮ. ਗ੍ਰਾਮੀਣ ਸੜਕ ਯੋਜਨਾ’ ਦੇ ਫੰਡ ਨਾਲ ਜੁੜਿਆ ਹੋਇਆ ਹੈ, ਜਿਸ ਦੇ ਬਾਵਜੂਦ ਪੀ. ਡਬਲਯੂ. ਡੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ’ਚ ਸਭ ਦੀਆਂ ਨਜ਼ਰਾਂ ਸਰਕਾਰ ਦੇ ਰੁਖ ’ਤੇ ਟਿਕੀਆਂ ਹੋਈਆਂ ਹਨ ਕਿਉਂਕਿ ਇਸ ਸਬੰਧ ਵਿਚ ਪੀ. ਡਬਲਯੂ. ਡੀ. ਵਿਭਾਗ ਲੁਧਿਆਣਾ ਦੇ ਅਧਿਕਾਰੀਆਂ ਤੋਂ ਹੈੱਡ ਆਫਿਸ ਵੱਲੋਂ ਇਕ ਹਫਤੇ ਅੰਦਰ ਆਪਣਾ ਸਪੱਸ਼ਟੀਕਰਨ ਦੇਣ ਲਈ ਬੋਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News