ਕੰਪਾਰਟਮੈਂਟ ਪੇਪਰ ਦੇ ਮੁਲਾਂਕਣ ''ਚ ਗੜਬੜੀ ਹੋਈ ਤਾਂ ਲਟਕੇਗੀ ਕਾਰਵਾਈ ਦੀ ਤਲਵਾਰ

07/01/2019 9:53:47 AM

ਲੁਧਿਆਣਾ (ਵਿੱਕੀ) - 10ਵੀਂ ਅਤੇ 12ਵੀਂ ਦੀਆਂ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਦੇ ਮੁਲਾਂਕਣ ਨੂੰ ਲੈ ਕੇ ਜੇਕਰ ਕਿਸੇ ਵੀ ਸਕੂਲ ਦੇ ਅਧਿਆਪਕ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸ 'ਤੇ ਸੀ. ਬੀ. ਐੱਸ. ਈ. ਦੀ ਕਾਰਵਾਈ ਦੀ ਤਲਵਾਰ ਲਟਕ ਸਕਦੀ ਹੈ। ਬੋਰਡ ਦੀ ਸਾਲਾਨਾ ਪ੍ਰੀਖਿਆ ਦੇ ਮੁਲਾਂਕਣ 'ਚ ਇਸ ਵਾਰ ਪਿਛਲੇ ਸਾਲ ਦੀ ਤਰ੍ਹਾਂ ਸਾਹਮਣੇ ਆਈਆਂ ਕਈ ਗੜਬੜੀਆਂ ਨੂੰ ਲੈ ਕੇ ਸੀ. ਬੀ. ਐੱਸ. ਈ. ਪਹਿਲਾਂ ਤੋਂ ਹੀ ਸੰਜੀਦਗੀ ਦਿਖਾ ਰਹੀ ਹੈ। ਇਸ ਲੜੀ ਤਹਿਤ ਬੋਰਡ ਨੇ ਵੱਖ-ਵੱਖ ਖੇਤਰੀ ਦਫਤਰਾਂ ਦੇ ਜ਼ਰੀਏ ਸਕੂਲਾਂ ਨੂੰ ਪੱਤਰ ਲਿਖਣੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਹੁਣ ਉਨ੍ਹਾਂ ਅਧਿਆਪਕਾਂ 'ਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਦੀ ਲਾਪ੍ਰਵਾਹੀ ਸਾਲਾਨਾ ਮੁਲਾਂਕਣ ਪ੍ਰਕਿਰਿਆ 'ਚ ਫੜੀ ਗਈ ਹੈ। ਇਸ ਦੌਰਾਨ ਹੁਣ ਸਕੂਲਾਂ ਨੂੰ ਇਸੇ ਅਧਿਆਪਕਾਂ ਖਿਲਾਫ ਕਾਰਵਾਈ ਕਰਕੇ ਰਿਪੋਰਟ ਭੇਜਣ ਨੂੰ ਕਿਹਾ ਜਾਵੇਗਾ। ਇਸ ਤੋਂ ਪਹਿਲਾਂ ਬੋਰਡ ਇਸ ਤਰ੍ਹਾਂ ਦੇ ਅਧਿਆਪਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ। ਇਸ ਤੋਂ ਇਲਾਵਾ ਕੰਪਾਰਟਮੈਂਟ ਪ੍ਰੀਖਿਆ 'ਚ ਸਕੂਲਾਂ ਦੇ ਜ਼ਰੀਏ ਅਧਿਆਪਕਾਂ ਨੂੰ ਮੁਲਾਂਕਣ ਸਹੀ ਢੰਗ ਨਾਲ ਕਰਨ ਦੀ ਹਿਦਾਇਤ ਦਿੱਤੀ ਗਈ ਹੈ।

ਟੋਟਲਿੰਗ 'ਚ ਵਧ ਗਏ ਵਿਦਿਆਰਥੀਆਂ ਦੇ ਅੰਕ
ਜਾਣਕਾਰੀ ਮੁਤਾਬਕ ਤਰੁੱਟੀ ਹਿੱਤ ਮੁਲਾਂਕਣ ਕਰਨ ਨੂੰ ਲੈ ਕੇ ਬੇਸ਼ੱਕ ਸੀ. ਬੀ. ਐੱਸ. ਈ. ਨੇ ਪਿਛਲੇ ਸੈਸ਼ਨ ਦੌਰਾਨ ਅਧਿਆਪਕਾਂ ਨੂੰ ਸਮੇਂ-ਸਮੇਂ 'ਤੇ ਲਾਈਆਂ ਵਰਕਸ਼ਾਪਾਂ ਵਿਚ ਕਈ ਟਿਪਸ ਦਿੱਤੇ ਹੋਣ ਪਰ ਬੋਰਡ ਨੂੰ ਆਪਣੇ ਉਕਤ ਯਤਨ ਤੋਂ ਉਮੀਦ ਮੁਤਾਬਕ ਸਫਲਤਾ ਨਹੀਂ ਮਿਲ ਸਕਦੀ। ਕਈ ਸਕੂਲੀ ਅਧਿਆਪਕਾਂ ਦੀ ਲਾਪ੍ਰਵਾਹੀ ਕਾਰਣ ਬੋਰਡ ਨੂੰ ਫਿਰ ਕਿਰਕਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੋਰਡ ਵਲੋਂ ਮਈ ਮਹੀਨੇ ਵਿਚ ਜਾਰੀ ਨਤੀਜਿਆਂ ਤੋਂ ਬਾਅਦ ਜਦ ਵਿਦਿਆਰਥੀਆਂ ਨੇ ਸਕਰੂਟਨੀ ਅਤੇ ਰੀਇਵੈਲੂਏਸ਼ਨ ਦੀਆਂ ਅਰਜ਼ੀਆਂ ਦਿੱਤੀਆਂ ਤਾਂ ਕਈਆਂ ਦੇ ਅੰਕ ਟੋਟਲਿੰਗ ਵਿਚ ਹੀ ਵਧ ਗਏ।

ਸਕੂਲ 'ਚ ਨਿਯਮਤ ਅਧਿਆਪਕਾਂ ਦਾ ਡਾਟਾ ਅਪਡੇਟ
ਬੋਰਡ ਵਲੋਂ ਪੇਪਰ ਚੈਕਿੰਗ ਲਈ ਆਪਣੇ ਨਿਯਮਤ ਅਧਿਆਪਕਾਂ ਨੂੰ ਹੀ ਭੇਜਣ ਸਮੇਂ-ਸਮੇਂ 'ਤੇ ਜਾਰੀ ਕੀਤੇ ਆਦੇਸ਼ਾਂ ਦੇ ਬਾਵਜੂਦ ਕਈ ਸਕੂਲਾਂ ਨੇ ਇਡਹਾਕ ਅਧਿਆਪਕਾਂ ਨੂੰ ਪੇਪਰ ਚੈਕਿੰਗ ਲਈ ਭੇਜ ਦਿੱਤਾ। ਚੈਕਿੰਗ ਦਾ ਕਾਰਜ ਮੁਕੰਮਲ ਹੋਣ ਤੋਂ ਬਾਅਦ ਜਦ ਬੋਰਡ ਦੇ ਧਿਆਨ 'ਚ ਇਹ ਮਾਮਲਾ ਆਇਆ ਤਾਂ ਹੁਣ ਅਗਲੇ ਸਾਲ ਹੋਣ ਵਾਲੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਸੀ. ਬੀ. ਐੱਸ. ਈ. ਨੇ ਸਮੂਹ ਸਕੂਲਾਂ ਤੋਂ ਨਿਯਮਤ ਅਧਿਆਪਕਾਂ ਦੀ ਡਿਟੇਲ ਮੰਗਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹੁਣ 2020 ਦੀ ਬੋਰਡ ਪ੍ਰੀਖਿਆ ਤੋਂ ਪਹਿਲਾਂ ਸੀ. ਬੀ. ਐੱਸ. ਈ. ਅਧਿਆਪਕਾਂ ਦਾ ਡਾਟਾ ਅਪਡੇਟ ਕਰੇਗਾ। ਸਾਰੇ ਸਕੂਲਾਂ ਤੋਂ ਦੋਬਾਰਾ ਅਧਿਆਪਕਾਂ ਦੇ ਨਾਂ ਲਏ ਜਾਣਗੇ। 

ਰੀਇਵੈਲੂਏਸ਼ਨ 'ਚ 2 ਅੰਕ ਵਧਦੇ ਜ਼ਿਲੇ ਦੀ ਟਾਪਰ ਖੁਸ਼ਬੂ
ਹੁਣ ਗੱਲ ਜੇਕਰ ਰੀਇਵੈਲੂਏਸ਼ਨ ਦੀ ਕਰੀਏ ਤਾਂ ਇਸ ਪ੍ਰਕਿਰਿਆ ਨੂੰ ਅਪਣਾ ਕੇ ਵਿਦਿਆਰਥੀ ਡਿਸਟ੍ਰਿਕਟ ਟਾਪਰ ਵੀ ਬਣ ਗਏ ਹਨ। ਲੁਧਿਆਣਾ ਵਿਚ ਇਸ ਦੀ ਤਾਜ਼ਾ ਮਿਸਾਲ ਡੀ. ਏ. ਵੀ. ਬੀ. ਆਰ. ਐੱਸ. ਨਗਰ ਦੀ 10ਵੀਂ ਦੀ ਵਿਦਿਆਰਥਣ ਖੁਸ਼ਬੂ ਹੈ। ਖੁਸ਼ਬੂ ਨੇ 10ਵੀਂ ਵਿਚ 98.4 ਫੀਸਦੀ ਅੰਕ ਹਾਸਲ ਕੀਤੇ ਸਨ ਪਰ ਆਪਣੀ ਪ੍ਰਤੀਸ਼ਤਤਾ ਤੋਂ ਸੰਤੁਸ਼ਟ ਨਾ ਹੋ ਕੇ ਵਿਦਿਆਰਥਣ ਨੇ ਰੀਇਵੈਲੂਏਸ਼ਨ ਕਰਵਾਈ ਤਾਂ ਉਸ ਦੇ ਅੰਕ 2 ਵਧਣ ਨਾਲ ਲੁਧਿਆਣਾ ਵਿਚ ਪਹਿਲੇ ਸਥਾਨ ਦੀ ਟਾਪਰ ਬਣ ਗਈ ਹੈ। ਵਿਦਿਆਰਥਣ ਦੇ ਇੰਗਲਿਸ਼ ਵਿਚ 76 ਅੰਕ ਸਨ ਪਰ ਰੀਇਵੈਲੂਏਸ਼ਨ 'ਚ ਉਸ ਦੇ ਅੰਕ ਵਧ 78 ਹੋ ਗਏ।

ਇਕਨਾਮਿਕਸ 'ਚ ਵਿਦਿਆਰਥਣ ਦੇ ਅੰਕ 79 ਤੋਂ ਹੋਏ 95
ਉਥੇ ਇਕ ਹੋਰ ਮਾਮਲੇ 'ਚ ਮੀਡੀਆ ਰਿਪੋਰਟਸ ਅਨੁਸਾਰ ਇਕ ਵਿਦਿਆਰਥਣ ਯਸ਼ਿਤਾ ਮਲਿਕ ਦੇ ਇਕਨਾਮਿਕਸ ਵਿਚ ਅੰਕ 79 ਤੋਂ ਵਧ ਕੇ 95 ਤੱਕ ਪੁੱਜ ਗਏ। ਵਿਦਿਆਰਥਣ ਦੇ ਪਿਤਾ ਰਿਸ਼ੀ ਮਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਦੇ ਕੋਲ ਕਾਮਰਸ ਸੀ। 2 ਮਈ ਨੂੰ ਐਲਾਨ ਨਤੀਜੇ ਵਿਚ ਇਕਨਾਮਿਕਸ ਵਿਚੋਂ ਉਸ ਨੂੰ 79 ਨੰਬਰ ਹੀ ਮਿਲੇ। ਜਿਸ ਦੇ ਬਾਅਦ ਯਸ਼ਿਕਾ ਨੇ ਫੀਸ ਜਮ੍ਹਾ ਕਰਵਾ ਕੇ ਉਤਰ ਪੁਸਤਿਕਾ ਦੀ ਦੁਬਾਰਾ ਜਾਂਚ ਕਰਵਾਈ ਤਾਂ ਸਾਰੇ 10 ਉਤਰਾਂ ਜਾਂਚ ਵਿਚ ਸਾਹਮਣੇ ਆਇਆ ਕਿ ਉਸ ਦੇ ਅੰਕ 79 ਤੋਂ ਵਧ ਕੇ 95 ਹਨ।


rajwinder kaur

Content Editor

Related News