ਚੰਡੀਗੜ੍ਹ ਵਾਸੀਆਂ ਲਈ ਅਹਿਮ ਖ਼ਬਰ, ਸ਼ਹਿਰ ਨੂੰ ਇਸ ਸਾਲ ਮਿਲਣਗੇ 7 ''ਕਮਿਊਨਿਟੀ ਸੈਂਟਰ''

Friday, Jul 09, 2021 - 01:52 PM (IST)

ਚੰਡੀਗੜ੍ਹ ਵਾਸੀਆਂ ਲਈ ਅਹਿਮ ਖ਼ਬਰ, ਸ਼ਹਿਰ ਨੂੰ ਇਸ ਸਾਲ ਮਿਲਣਗੇ 7 ''ਕਮਿਊਨਿਟੀ ਸੈਂਟਰ''

ਚੰਡੀਗੜ੍ਹ (ਰਾਜਿੰਦਰ) : ਇਸ ਸਾਲ ਸ਼ਹਿਰ ਨੂੰ 7 ਕਮਿਊਨਿਟੀ ਸੈਂਟਰ ਮਿਲ ਜਾਣਗੇ। ਯੂ. ਟੀ. ਪ੍ਰਸ਼ਾਸਨ ਦਾ ਇੰਜੀਨੀਅਰਿੰਗ ਵਿੰਗ ਸੈਕਟਰ-20, 30, 21, 35, 38, ਰਾਮਦਰਬਾਰ ਅਤੇ ਮੌਲੀਜਾਗਰਾਂ ਵਿਚ ਇਹ ਕਮਿਊਨਿਟੀ ਸੈਂਟਰ ਬਣਾ ਰਿਹਾ ਹੈ। ਪ੍ਰਸ਼ਾਸਨ ਦੇ ਚੀਫ਼ ਇੰਜੀਨੀਅਰ ਸੀ. ਬੀ. ਓਝਾ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਪੂਰਾ ਕਰ ਕੇ ਇਸ ਸਾਲ ਦੇ ਅਖ਼ੀਰ ਤਕ ਨਗਰ ਨਿਗਮ ਨੂੰ ਸੌਂਪਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਭਿਆਨਕ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ

ਇਹ ਸੱਤੇ ਕਮਿਊਨਿਟੀ ਸੈਂਟਰ ਵੱਖਰੀਆਂ ਸਹੂਲਤਾਂ ਨਾਲ ਲੈਸ ਹੋਣਗੇ। ਇਨ੍ਹਾਂ ਵਿਚੋਂ ਇਕ ਅਗਸਤ ਮਹੀਨੇ ਵਿਚ ਹੀ ਪੂਰਾ ਹੋ ਜਾਵੇਗਾ, ਜਿਸ ਨੂੰ ਨਿਗਮ ਨੂੰ ਸੌਂਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੋ ਸਤੰਬਰ, ਦੋ ਅਕਤੂਬਰ ਅਤੇ ਦੋ ਕਮਿਊਨਿਟੀ ਸੈਂਟਰਾਂ ਦਾ ਕੰਮ ਦਸੰਬਰ ਤਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਰਨ ਸ਼ਹਿਰ ਦੇ ਕਈ ਵਿਕਾਸ ਕਾਰਜ ਪ੍ਰਭਾਵਿਤ ਹੋਏ ਹਨ। ਕਈਆਂ ਦੀ ਰਫ਼ਤਾਰ ਹੌਲੀ ਪੈ ਗਈ ਹੈ ਪਰ ਹੁਣ ਸਾਰਿਆਂ ਨੂੰ ਰਫ਼ਤਾਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿਚ ਇਸ ਸਮੇਂ ਕਈ ਵਿਕਾਸ ਕਾਰਜ ਚੱਲ ਰਹੇ ਹਨ, ਜਿਨ੍ਹਾਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਕਾਂਵੜ ਲੈਣ ਹਰਿਦੁਆਰ ਜਾਣ ਵਾਲੇ 'ਸ਼ਿਵ ਭਗਤਾਂ' ਲਈ ਜਾਰੀ ਹੋਈ ਐਡਵਾਈਜ਼ਰੀ

ਓਝਾ ਨੇ ਦੱਸਿਆ ਕਿ ਸੱਤੇ ਕਮਿਊਨਿਟੀ ਸੈਂਟਰਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਕਮਿਊਨਿਟੀ ਸੈਂਟਰਾਂ ਵਿਚ ਕਈ ਖ਼ਾਸੀਅਤਾਂ ਹਨ। ਇੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਨਾਲ ਇਕ ਬੈਂਕਵੇਟ ਹਾਲ ਹੋਵੇਗਾ। ਲਾਇਬ੍ਰੇਰੀ, ਰੀਡਿੰਗ ਰੂਮ, ਜਿੰਮ ਅਤੇ ਪਾਰਕਿੰਗ ਦੀ ਸਹੂਲਤ ਹੋਵੇਗੀ। ਦਿਵਿਆਂਗ ਫਰੈਂਡਲੀ ਐਂਟਰੀ ਵੀ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News