ਸਰਕਾਰ ਟੇਲਾਂ ਤੇ ਪਾਣੀ ਪੂਰਾ ਕਰੇ ਨਹੀਂ ਤਾਂ ਸੰਘਰਸ਼ ਕਰਾਂਗੇ

12/22/2017 6:13:12 PM

ਬੁਢਲਾਡਾ (ਬਾਂਸਲ) : ਨਹਿਰੀ ਪਾਣੀ ਟੇਲਾਂ ਤੇ ਨਾ ਪਹੁੰਚਣ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਸੀਤਾ ਰਾਮ ਨੇ ਕਿਹਾ ਕਿ ਜੇਕਰ 4 ਜਨਵਰੀ ਤਕ ਟੇਲਾਂ ਤੇ ਪਾਣੀ ਪੂਰਾ ਨਾ ਹੋਇਆ ਤਾਂ ਭਾਰਤੀ ਕਮਿਊਨਿਸਟ ਪਾਰਟੀ ਸੰਘਰਸ਼ ਕਰੇਗੀ । ਉਨ੍ਹਾ ਕਿਹਾ ਕਿ ਇਸ ਸੰਬੰਧੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਵਾਰ-ਵਾਰ ਧਿਆਨ 'ਚ ਲਿਆਉਣ ਦੇ ਬਾਵਜੂਦ ਵੀ ਇਸ ਪਾਸੇ ਵੱਲ੍ਹ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕਿਸਾਨਾਂ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਟੇਲਾਂ ਤੇ ਪਾਣੀ ਪੂਰਾ ਕਰਨ ਲਈ ਪਾਰਟੀ ਦੇ ਕਿਸਾਨ ਵਿੰਗ ਦੀ ਹੰਗਾਮੀ ਮੀਟਿੰਗ ਵੀ ਸੱਦੀ ਗਈ । ਜਿਸ 'ਚ ਅਮਰੀਕ ਸਿੰਘ ਕੇਵਲ ਸਿੰਘ, ਸਾਹਿਬ ਸਿੰਘ ਮੰਦਰਾਂ, ਮਨਜੀਤ ਕੋਰ ਗਾਮੀਵਾਲਾ, ਕਰਨੈਲ ਸਿੰਘ ਦਾਤੇਵਾਸ, ਗੁਰਜੰਟ ਸਿੰਘ ਵਾਹੀਆ, ਪ੍ਰੀਤਮ ਸਿੰਘ ਅੱਕਾਵਾਲੀ, ਜਗਸੀਰ ਸਿੰਘ ਟਾਹਲੀਆਂ, ਲਛਮਣ ਸਿੰਘ, ਦਰਸ਼ਨ ਸਿੰਘ, ਅਮਰੀਕ ਸਿੰਘ ਕਾਲਾਂ ਨੇ ਵੀ ਵਿਚਾਰ ਪੇਸ਼ ਕੀਤੇ।


Related News