ਰੋਡਵੇਜ਼ ਦੀ ਬੱਸ ਦੇ ਕੰਡਕਟਰ ਨਾਲ ਕੁੱਟਮਾਰ ਕਰਨ ''ਤੇ ਹੋਇਆ ਹੰਗਾਮਾ

Friday, Apr 16, 2021 - 11:17 PM (IST)

ਰੋਡਵੇਜ਼ ਦੀ ਬੱਸ ਦੇ ਕੰਡਕਟਰ ਨਾਲ ਕੁੱਟਮਾਰ ਕਰਨ ''ਤੇ ਹੋਇਆ ਹੰਗਾਮਾ

ਭਵਾਨੀਗੜ੍ਹ (ਵਿਕਾਸ)- ਅੱਜ ਬਾਅਦ ਦੁਪਹਿਰ ਇੱਥੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਰ ਸਵਾਰ ਨੌਜਵਾਨਾਂ 'ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਉਂਦਿਆਂ ਸਰਕਾਰੀ ਬੱਸ ਦੇ ਚਾਲਕਾਂ ਨੇ ਅਪਣੀਆਂ ਬੱਸਾਂ ਸੜਕ ਵਿਚਕਾਰ ਟੇਢੀਆਂ ਖੜੀਆਂ ਕਰਕੇ ਨੌਜਵਾਨਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਹੰਗਾਮੇ ਦੌਰਾਨ ਨੈਸ਼ਨਲ ਹਾਈਵੇ ਬੰਦ ਹੋ ਜਾਣ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ ਤੇ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਬੱਸ ਚਾਲਕਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਜਿਸ ਉਪਰੰਤ ਚਾਲਕਾਂ ਨੇ ਬੱਸਾਂ ਨੂੰ ਸੜਕ ਵਿਚਕਾਰੋਂ ਪਾਸੇ ਕੀਤਾ।

PunjabKesari

ਇਹ ਵੀ ਪੜ੍ਹੋ- 'ਪੰਜਾਬ ਸਰਕਾਰ ਦਾ ਕਿਤਾਬਾਂ ਬਦਲਣ ਦਾ ਫ਼ੈਸਲਾ ਨਿਯਮਾਂ ਵਿਰੁੱਧ'

ਮਾਮਲੇ ਸਬੰਧੀ ਬੱਸ ਦੇ ਡਰਾਈਵਰ ਅਮਨਦੀਪ ਸਿੰਘ ਵਾਸੀ ਸੂਲਰ ਤੇ ਕੰਡਕਟਰ ਅਮਨਦੀਪ ਸਿੰਘ ਵਾਸੀ ਜਲਾਲਾਬਾਦ ਨੇ ਦੱਸਿਆ ਕਿ ਉਹ ਸਰਦੂਲਗੜ੍ਹ ਤੋਂ ਸ਼ਿਮਲਾ ਲਈ ਚੱਲੇ ਸੀ ਕਿ ਭਵਾਨੀਗੜ੍ਹ ਤੋਂ ਪਹਿਲਾਂ ਫੱਗੂਵਾਲਾ ਕੈਂਚੀਆਂ ਵਾਲਾ ਪੁੱਲ ਲੰਘੇ ਤਾਂ ਇਕ ਕਾਰ 'ਚ 3 ਨੌਜਵਾਨਾਂ ਨੇ ਬੱਸ ਦੇ ਅੱਗੇ ਵਾਰ-ਵਾਰ ਬਰੇਕ ਮਾਰਦਿਆਂ ਕਾਰ ਨੂੰ ਸੜਕ ਵਿਚਕਾਰ ਖੜਾ ਕੇ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੰਡਕਟਰ ਨੇ ਦੋਸ਼ ਲਗਾਇਆ ਕਿ ਉਸਦੇ ਕੱਪੜੇ ਫਾੜ ਦਿੱਤੇ ਗਏ ਤੇ ਨੌਜਵਾਨ ਉਸ ਕੋਲੋਂ ਪੈਸਿਆਂ ਵਾਲਾ ਝੋਲਾ ਜਿਸ ਵਿਚ ਕਰੀਬ 10 ਹਜ਼ਾਰ ਰੁਪਏ ਸਨ ਵੀ ਲੈ ਕੇ ਫ਼ਰਾਰ ਹੋ ਗਏ।

PunjabKesari

ਜਿਸ ਤੋਂ ਬਾਅਦ ਗੁੱਸੇ 'ਚ ਆ ਕੇ ਉਨ੍ਹਾਂ ਨੂੰ ਅਪਣੀਆਂ ਬੱਸਾਂ ਟੇਢੀਆਂ ਸੜਕ 'ਤੇ ਲਾ ਕੇ ਸੜਕ ਰੋਕਣ ਲਈ ਮਜਬੂਰ ਹੋਣਾ ਪਿਆ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਸਮੇਤ ਪਹੁੰਚੇ ਪੁਲਸ ਮੁਲਾਜ਼ਮ ਕਾਰ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋਏ ਨੌਜਵਾਨਾਂ ਦੀ ਕਾਰ ਨੂੰ ਥਾਣੇ ਲੈ ਗਏ। ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

Sunny Mehra

Content Editor

Related News