ਸ਼ਰਾਬ ਫੈਕਟਰੀ ਮਾਮਲਾ : ਭਲਕੇ ਮਨਸੂਰਵਾਲ ਕਲਾਂ ਪਹੁੰਚੇਗੀ ਹਾਈ ਕੋਰਟ ਵੱਲੋਂ ਗਠਿਤ ਕਮੇਟੀ, ਲੋਕਾਂ ਦੀ ਜਾਣਨਗੇ ਰਾਏ
Monday, Jan 16, 2023 - 05:10 PM (IST)
ਜ਼ੀਰਾ (ਗੁਰਮੇਲ ਸੇਖਵਾਂ) : ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਮਨਸੂਰਵਾਲ ਕਲਾਂ (ਜ਼ੀਰਾ ਸ਼ਰਾਬ ਫੈਕਟਰੀ) ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਗਠਿਤ ਕਮੇਟੀ ਦੇ ਚੇਅਰਮੈਨ ਆਰ. ਕੇ. ਨਹਿਰੂ ਵਲੋਂ 17 ਜਨਵਰੀ ਨੂੰ ਸਵੇਰੇ 10:30 ਵਜੇ ਫੈਕਟਰੀ ਵਾਲੇ ਸਥਾਨ ਪਿੰਡ ਮਨਸੂਰਵਾਲ ਕਲਾਂ ਵਿਖੇ ਇਲਾਕੇ ਦੇ ਲੋਕਾਂ, ਪੰਚਾਇਤਾਂ ਤੇ ਹੋਰ ਸੰਸਥਾਵਾਂ ਦੇ ਵਿਚਾਰ ਜਾਣਨ ਲਈ ਵਿਸ਼ੇਸ਼ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਦੇ ਚੇਅਰਮੈਨ ਆਰ. ਕੇ. ਨਹਿਰੂ ਰਿਟਾਇਰਡ ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਸ੍ਰੀ ਬੱਬਰ ਭਾਨ ਐਡਵੋਕੇਟ (ਨਾਨ ਆਫੀਸ਼ੀਅਲ ਮੈਂਬਰ) ਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਮਨਸੂਰਵਾਲ ਕਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਮਾਲੋਰਕੋਟਲਾ 'ਚ ਚਿੱਟੇ ਦਿਨ ਵੱਡੀ ਵਾਰਦਾਤ, ਛੁਰਾ ਮਾਰ ਕੇ ਦੁਕਾਨਦਾਰ ਦਾ ਕਤਲ
ਡਿਪਟੀ ਕਮਿਸ਼ਨਰ ਨੇ ਇਲਾਕਾ ਨਿਵਾਸੀਆਂ , ਇਲਾਕੇ ਦੀਆਂ ਪੰਚਾਇਤਾਂ, ਲੋਕ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਮਿਤੀ ਨੂੰ ਸ਼ਰਾਬ ਵਾਲੀ ਫੈਕਟਰੀ ਦੇ ਸਥਾਨ 'ਤੇ ਪਹੁੰਚ ਕੇ ਉਕਤ ਕਮੇਟੀ ਕੋਲ ਆਪਣੇ ਵਿਚਾਰ ਰੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ਲੋਕਾਂ ਦੀ ਰਾਏ ਜਾਣਨ ਅਤੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਆਪਣੀ ਰਿਪੋਰਟ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਸੌਂਪੇਗੀ।
ਇਹ ਵੀ ਪੜ੍ਹੋ- ਚਾਈਨਾ ਡੋਰ ਨੇ ਮਚਾਇਆ ਚੀਕ-ਚੀਹਾੜਾ, ਲਪੇਟ 'ਚ ਆਉਣ ਕਾਰਨ ਖ਼ੂਨੋਂ-ਖ਼ੂਨ ਹੋਇਆ ਬੱਚਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।