ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਕੀਤੀਆਂ ਅਸ਼ਲੀਲ ਹਰਕਤਾਂ

07/15/2018 6:33:58 AM

ਜਲੰਧਰ, (ਮਹੇਸ਼)— ਗੁਰੂ ਨਾਨਕਪੁਰਾ ਵੈਸਟ ਵਾਸੀ 14 ਸਾਲ ਦੀ ਇਕ ਨਾਬਾਲਗ ਕੁੜੀ ਨੂੰ  ਅਗਵਾ ਕਰ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਪਿੱਛੋਂ  ਥਾਣਾ ਰਾਮਾਮੰਡੀ ਦੀ ਪੁਲਸ ਨੇ ਕੁੜੀ ਦੇ ਬਿਆਨਾਂ ’ਤੇ ਉਸਦੀ ਇਕ ਸਹੇਲੀ ਦੇ ਭਰਾ ਮਾਧਵ ਅਤੇ ਇਕ ਮੁੰਡੇ ਵਿਰੁੱਧ ਧਾਰਾ 323, 354 ਅਤੇ 365 ਅਧੀਨ ਮਾਮਲਾ ਦਰਜ ਕਰ  ਲਿਆ ਹੈ।
ਇਸਦੀ ਪੁਸ਼ਟੀ ਕਰਦੇ ਹੋਏ ਥਾਣਾ ਰਾਮਾਮੰਡੀ ਦੇ ਇੰਚਾਰਜ ਇੰਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ। ਪੁਲਸ ਨੂੰ ਨਾਬਾਲਿਗ ਕੁੜੀ ਨੇ ਬਿਆਨ ਦਿੰਦਿਆਂ ਦੱੱਸਿਆ ਕਿ ਉਹ ਆਪਣੇ ਘਰੋਂ  ਫੁੱਲ ਲੈਣ ਲਈ ਗਲੀ  ਨੰਬਰ 5 ਵਿਚ ਗਈ ਸੀ। ਉਸਦੀ ਸਹੇਲੀ ਦਾ ਭਰਾ ਮਾਧਵ ਅਤੇ ਇਕ ਹੋਰ ਮੁੰਡਾ ਉਥੇ ਬਾਈਕ ਲੈ ਕੇ  ਖੜ੍ਹੇ ਸਨ। ਦੋਵਾਂ ਨੇ ਉਸਦਾ ਹੱਥ ਖਿੱਚ ਕੇ ਉਸਨੂੰ ਜਬਰੀ ਬਾਈਕ ’ਤੇ ਬਿਠਾ ਲਿਆ ਅਤੇ ਉਸ  ਨਾਲ ਅਸ਼ਲੀਲ ਹਰਕਤਾਂ ਕਰਦੇ ਰਹੇ। ਫਿਰ ਉਸਨੂੰ ਛੱਡ ਕੇ ਫਰਾਰ ਹੋ ਗਏ। 


Related News