ਨਾਈਟ ਡੋਮੀਨੇਸ਼ਨ ''ਚ ਕਮਿਸ਼ਨਰੇਟ ਪੁਲਸ ਨੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ

Thursday, Nov 23, 2017 - 11:02 AM (IST)

ਨਾਈਟ ਡੋਮੀਨੇਸ਼ਨ ''ਚ ਕਮਿਸ਼ਨਰੇਟ ਪੁਲਸ ਨੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ

ਜਲੰਧਰ (ਸੁਧੀਰ)— ਕਮਿਸ਼ਨਰੇਟ ਪੁਲਸ ਨੇ ਬੀਤੀ ਰਾਤ ਰੇਲਵੇ ਸਟੇਸ਼ਨ ਅਤੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾ ਕੇ ਬਿਨਾਂ ਵਜ੍ਹਾ ਘੁੰਮ ਰਹੇ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਏ. ਡੀ. ਸੀ. ਪੀ. ਕ੍ਰਾਈਮ ਮਨਦੀਪ ਸਿੰਘ ਅਤੇ ਥਾਣਾ ਨੰਬਰ 7 ਦੇ ਇੰਚਾਰਜ ਓਂਕਾਰ ਸਿੰਘ ਬਰਾੜ ਨੇ ਪੁਲਸ ਪਾਰਟੀ ਸਣੇ ਪਹਿਲਾਂ ਰੇਲਵੇ ਸਟੇਸ਼ਨ ਦੇ ਬਾਹਰ ਚੈਕਿੰਗ ਮੁਹਿੰਮ ਚਲਾਈ। 
ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਤੇ ਹੋਰ ਹਿੱਸਿਆਂ ਵਿਚ ਲੱਗੇ ਨਾਕਿਆਂ ਨੂੰ ਚੈੱਕ ਕਰਨ ਦੇ ਨਾਲ-ਨਾਲ ਰਾਤ ਨੂੰ ਪਹਿਰਾ ਦੇ ਰਹੇ ਚੌਕੀਦਾਰਾਂ ਨੂੰ ਅਲਰਟ ਰਹਿਣ ਤੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ। ਬੈਂਕ ਏ. ਟੀ. ਐੱਮਜ਼ ਨੂੰ ਵੀ ਚੈੱਕ ਕੀਤਾ ਤੇ ਡਿਊਟੀ 'ਤੇ ਤਾਇਨਾਤ ਗਾਰਡਾਂ ਨੂੰ ਵੀ ਡਿਊਟੀ ਦੌਰਾਨ ਮੁਸਤੈਦ ਰਹਿਣ ਅਤੇ ਸ਼ੱਕੀ ਵਿਅਕਤੀਆਂ ਦੀ ਤੁਰੰਤ ਸੂਚਨਾ ਪੁਲਸ ਨੂੰ ਦੇਣ ਦੇ ਹੁਕਮ ਦਿੱਤੇ ਗਏ।


Related News