ਜ਼ਿਲ੍ਹੇ ਦੇ ਬੱਚਿਆਂ ਵਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੀ ਸ਼ਲਾਘਾਯੋਗ ਕੋਸ਼ਿਸ਼, ਵੇਸਟ ਬੋਤਲਾਂ ਦਾ ਕੀਤਾ ਸਹੀ ਇਸਤੇਮਾਲ
Sunday, Jul 11, 2021 - 08:40 PM (IST)
ਲੁਧਿਆਣਾ- ਪੰਜਾਬ 'ਚ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ ਪਰ ਜ਼ਿਲ੍ਹਾ ਲੁਧਿਆਣਾ ਦੇ 15 ਬੱਚਿਆਂ ਦੇ ਇਕ ਸਮੂਹ ਵਲੋਂ ਇਸ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਇਕ ਸ਼ਲਾਘਾਯੋਗ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ- ਡਿਪਰੈਸ਼ਨ ’ਚ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮੌਤ
ਦੱਸ ਦੇਈਏ ਕਿ ਪੰਜਾਬ 'ਚ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਦੀ ਕੋਸ਼ਿਸ਼ 'ਚ ਲੁਧਿਆਣਾ ਜ਼ਿਲ੍ਹੇ ਦੇ 15 ਬੱਚਿਆਂ ਵਲੋਂ ਜ਼ਿਲ੍ਹੇ 'ਚੋਂ ਵੇਸਟ ਕੂੜੇ ਪਲਾਸਟਿਕ ਦੀਆਂ ਬੋਤਲਾਂ ਨੂੰ ਇੱਕਠਾ ਕਰ ਕਤਾਰ 'ਚ ਲਗਾ ਲੰਬਕਾਰੀ ਬਾਗ (ਵਰਟੀਕਲ ਗਾਰਡਨ) ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ 25-30 ਲੱਖ ਲਗਾ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਰੰਗ, ਪਰਿਵਾਰ ਨੇ ਕਿਹਾ ਕੀਤਾ ਜਾਵੇ ਡਿਪੋਰਟ
ਇਨ੍ਹਾਂ 15 ਬੱਚਿਆਂ ਦੇ ਸਮੂਹ 'ਚੋਂ ਇਕ ਲੜਕੀ ਮਾਧਵੀ ਨੇ ਮੀਡੀਆਂ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਬਾਗ (ਗਾਰਡਨ) ਕਿਸੇ ਆਮ ਬਾਗ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੈ ਇਥੇ 500 ਦੇ ਕਰੀਬ ਬੋਤਲਾਂ ਹਨ। ਸਾਡਾ ਟੀਚਾ ਗਲੋਬਲ ਵਾਰਮਿੰਗ 'ਤੇ ਰੋਕ ਲਾਉਣਾ ਹੈ।