ਕਾਮੇਡੀ ਕਲਾਕਾਰ ਭਜਨਾ ਅਮਲੀ ਦੀ ਵਿਗੜੀ ਸਿਹਤ, ਹਸਪਤਾਲ ''ਚ ਦਾਖਲ

Wednesday, Jan 29, 2020 - 09:00 PM (IST)

ਕਾਮੇਡੀ ਕਲਾਕਾਰ ਭਜਨਾ ਅਮਲੀ ਦੀ ਵਿਗੜੀ ਸਿਹਤ, ਹਸਪਤਾਲ ''ਚ ਦਾਖਲ

ਜਲਾਲਾਬਾਦ,(ਸੇਤੀਆ): ਕਾਮੇਡੀ ਕਲਾਕਾਰ ਭਜਨਾ ਅਮਲੀ ਦੀ ਸਿਹਤ ਅੱਜ ਅਚਾਨਕ ਵਿਗੜ ਗਈ, ਜਿਸ ਦੌਰਾਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਚੱਕ ਪੱਖੀ ਵਿਖੇ ਚੱਲ ਰਹੇ ਮੇਲੇ ਦੌਰਾਨ ਗੁਰਦੇਵ ਸਿੰਘ ਢਿੱਲੋਂ ਉਰਫ਼ ਭਜਨਾ ਅਮਲੀ ਦੀ ਸਿਹਤ ਬਲੱਡ ਪ੍ਰੈਸ਼ਰ ਵੱਧਣ ਨਾਲ ਵਿਗੜ ਗਈ ਸੀ । ਜਿਨ੍ਹਾਂ ਨੂੰ ਜਲਾਲਾਬਾਦ ਮੁੱਢਲੇ ਇਲਾਜ ਤੋਂ ਬਾਅਦ ਲੁਧਿਆਣਾ ਲਈ ਰੈਫਰ ਕੀਤਾ ਗਿਆ ਤੇ ਉਨ੍ਹਾਂ ਨੂੰ ਲੁਧਿਆਣਾ ਦੇ ਮੈਡੀਸਿਟੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


Related News