ਮ੍ਰਿਤਕ ਵਿਅਕਤੀ ਦਾ ਕੋਰੋਨਾ ਪਾਜ਼ੇਟਿਵ ਹੋਣ ਦਾ ਖ਼ਦਸ਼ਾ;ਕਾਲੋਨੀ 'ਚ ਦਹਿਸ਼ਤ

Thursday, Jul 02, 2020 - 11:57 AM (IST)

ਮ੍ਰਿਤਕ ਵਿਅਕਤੀ ਦਾ ਕੋਰੋਨਾ ਪਾਜ਼ੇਟਿਵ ਹੋਣ ਦਾ ਖ਼ਦਸ਼ਾ;ਕਾਲੋਨੀ 'ਚ ਦਹਿਸ਼ਤ

ਬਠਿੰਡਾ (ਵਰਮਾ): ਬਿਰਲਾ ਮਿੱਲ ਕਾਲੋਨੀ ਵਾਸੀ 60 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਹੋਈ ਸ਼ੱਕੀ ਮੌਤ ਨੂੰ ਲੈ ਕੇ ਕਾਲੋਨੀ 'ਚ ਦਹਿਸ਼ਤ ਦਾ ਮਾਹੌਲ ਹੈ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਮੌਤ ਨਮੋਨੀਆ ਨਾਲ ਹੋਈ ਜਾਂ ਕੋਰੋਨਾ ਨਾਲ, ਕਿਉਂਕਿ ਇਸ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਾਣਕਾਰੀ ਦੇ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਅਕਤੀ ਨੂੰ ਨਮੂਨੀਆ ਬੁਖਾਰ ਸੀ, ਜੋ ਪਹਿਲਾਂ ਹੀ ਪੀਲੀਆ ਨਾਲ ਪੀੜਤ ਸੀ। ਪਰਿਵਾਰਕ ਮੈਂਬਰਾਂ ਨੇ ਸਿਹਤ ਮਹਿਕਮੇ ਨੂੰ ਇਸ ਬਾਰੇ ਵੀ ਦੱਸਿਆ ਸੀ, ਸਿਹਤ ਵਿਭਾਗ ਨੇ ਮ੍ਰਿਤਕ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਹਨ। ਉਨ੍ਹਾਂ ਨੇ ਪਰਿਵਾਰ ਅਤੇ ਮੁਹੱਲਾ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਹਦਾਇਤ ਕੀਤੀ।।

ਨੌਜਵਾਨ ਸੰਸਥਾ ਨੇ ਪੀ. ਪੀ. ਕਿੱਟ ਪਹਿਨ ਕੀਤਾ ਸੰਸਕਾਰ
ਸਿਹਤ ਮਹਿਕਮੇ ਵਲੋਂ ਦਿੱਤੇ ਗਏ ਪੀ.ਪੀ. ਕਿੱਟਾਂ ਅਤੇ ਮਾਸਕ, ਦਸਤਾਨੇ ਪਾ ਕੇ  ਸੰਸਥਾ ਦੇ ਵਾਲੰਟੀਅਰਾਂ ਨੇ ਮਾਨਵਤਾ ਦੀ ਮਿਸਾਲ ਕਾਇਮ ਕਰਦੇ ਸ਼ਮਸ਼ਾਨਘਾਟ ਵਿਖੇ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ, ਜਿੱਥੇ ਪਰਿਵਾਰ ਦੇ ਕੁਝ ਮੈਂਬਰ ਮੌਜੂਦ ਸਨ। ਸੰਸਕਾਰ ਤੋਂ ਪਹਿਲਾ, ਸ਼ਮਸ਼ਾਨਘਾਟ ਅਤੇ ਲਾਸ਼ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ, ਜਦਕਿ ਸਿਹਤ ਮਹਿਕਮੇ ਨੇ ਜਾਂਚ ਲਈ ਕਾਲੋਨੀ ਦੇ ਹੋਰ ਲੋਕਾਂ ਦੇ ਨਮੂਨੇ ਵੀ ਲਏ।


author

Shyna

Content Editor

Related News