ਛੋਟੇ ਹਾਥੀ ਦੀ ਮੋਟਰਸਾਈਕਲ ਨਾਲ ਟੱਕਰ, ਇਕ ਦੀ ਮੌਤ
Saturday, Jun 16, 2018 - 06:37 AM (IST)

ਕਪੂਰਥਲਾ, (ਮਲਹੋਤਰਾ)- ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਤੇ ਰੇਲ ਡਿੱਬਾ ਕਾਰਖਾਨਾ ਦੇ ਨਜ਼ਦੀਕ ਛੋਟੇ ਹਾਥੀ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਜਿਸ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।ਜਾਣਕਾਰੀ ਅਨੁਸਾਰ ਹਰਭਜਨ ਸਿੰਘ (55) ਪੁੱਤਰ ਭਾਲ ਸਿੰਘ ਨਿਵਾਸੀ ਪਿੰਡ ਭੁਲਾਣਾ ਜੋ ਮੋਟਰਸਾਈਕਲ ਦੁਆਰਾ ਰੇਲ ਡਿੱਬਾ ਕਾਰਖਾਨਾ ਦੇ ਬਾਹਰ ਮਾਰਕੀਟ ਤੋਂ ਸਬਜ਼ੀ ਲੈ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਇਕ ਤੇਜ਼ ਰਫਤਾਰ ਛੋਟੇ ਹਾਥੀ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਸ ਪਾਰਟੀ ਵਲੋਂ ਵਾਹਨ ਤੇ ਵਾਹਨ ਚਾਲਕ ਨੂੰ ਕਬਜ਼ੇ 'ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।