ਮੰਗਾਂ ਨੂੰ ਲੈ ਕੇ ਕਾਲਜ ਅਧਿਆਪਕਾਂ ਵਲੋਂ ਰੋਸ ਧਰਨਾ

Saturday, Aug 25, 2018 - 05:27 AM (IST)

ਮੰਗਾਂ ਨੂੰ ਲੈ ਕੇ ਕਾਲਜ ਅਧਿਆਪਕਾਂ ਵਲੋਂ ਰੋਸ ਧਰਨਾ

ਗਡ਼੍ਹਦੀਵਾਲਾ, (ਜਤਿੰਦਰ)- ਅੱਜ ਖਾਲਸਾ ਕਾਲਜ ਗਡ਼੍ਹਦੀਵਾਲਾ ਵਿਖੇ ਖਾਲਸਾ ਕਾਲਜ ਦੀ ਪੰਜਾਬ ਐਂਡ ਚੰਡੀਗਡ਼੍ਹ ਕਾਲਜ ਟੀਚਰਜ਼ ਯੂਨੀਅਨ ਦੇ ਮੈਂਬਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤੀਸਰੇ ਅਤੇ ਚੌਥੇ ਪੀਰੀਅਡ ਵਿਚ ਰੋਸ ਧਰਨਾ ਦਿੱਤਾ ਗਿਆ। 
ਇਸ ਮੌਕੇ ਯੂਨੀਅਨ ਦੇ ਸਾਬਕਾ ਏਰੀਆ ਸਕੱਤਰ ਪ੍ਰੋ. ਜਗਦੀਪ ਕੁਮਾਰ ਗਡ਼੍ਹਦੀਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਪ੍ਰਤੀ ਨਕਾਰਾਤਮਕ ਰਵੱਈਏ ਕਾਰਨ ਕਾਲਜ ਅਧਿਆਪਕਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗ੍ਰਾਂਟ-ਇਨ-ਏਡ ਸਕੀਮ ਅਧੀਨ ਠੇਕੇ ’ਤੇ ਕੰਮ ਕਰਦੇ ਅਧਿਆਪਕਾਂ ਨੂੰ ਪੂਰਾ ਸਕੇਲ ਦੇਵੇ ਅਤੇ ਇਨ੍ਹਾਂ ਨੂੰ ਰੈਗੂਲਰ ਕਰੇ। 
ਅਣਏਡਿਡ ਪੋਸਟਾਂ ’ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਸਰਵਿਸ ਆਫ ਸਕਿਓਰਿਟੀ ਐਕਟ ਦੇ ਘੇਰੇ ਵਿਚ ਸ਼ਾਮਲ ਕੀਤਾ ਜਾਵੇ। ਸਰਕਾਰ ਸੱਤਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰੇ ਅਤੇ ਰਿਫਰੈਸ਼ਰ ਕੋਰਸਾਂ ਵਿਚ ਯੂ. ਜੀ. ਸੀ. ਦੀ ਛੂਟ ਦੀ ਚਿੱਠੀ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ। ਧਰਨੇ ਦੌਰਾਨ ਕਾਲਜ ਅਧਿਆਪਕਾਂ ਵਲੋਂ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। 
ਯੂਨਿਟ ਪ੍ਰਧਾਨ ਪ੍ਰੋ. ਕੇਵਲ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਜ਼ਿਆਦਾ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋ. ਸੰਜੀਵ ਸਿੰਘ, ਪ੍ਰੋ. ਮਲਕੀਤ ਸਿੰਘ, ਪ੍ਰੋ. ਦਵਿੰਦਰ ਸੰਦਲ, ਪ੍ਰੋ. ਦਵਿੰਦਰ ਕੁਮਾਰ, ਪ੍ਰੋ. ਗੁਰਪਿੰਦਰ ਸਿੰਘ, ਪ੍ਰੋ. ਸਤਵੰਤ ਕੌਰ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਰਾਧਿਕਾ, ਪ੍ਰੋ. ਕੰਵਲਜੀਤ ਕੌਰ ਆਦਿ ਹਾਜ਼ਰ ਸਨ।


Related News