ਸੀਤ ਲਹਿਰ ਦਾ ਕਹਿਰ ਜਾਰੀ

Friday, Mar 01, 2019 - 02:48 PM (IST)

ਸੀਤ ਲਹਿਰ ਦਾ ਕਹਿਰ ਜਾਰੀ

ਚੰਡੀਗੜ੍ਹ (ਯੂ. ਐੱਨ. ਆਈ.) : ਸੂਬੇ 'ਚ ਵੀਰਵਾਰ ਨੂੰ ਸਵੇਰੇ ਠੰਡਕ ਹੋਣ ਦੇ ਬਾਅਦ ਦਿਨ 'ਚ ਧੁੱਪ ਨਿਕਲੀ। ਦਿਨਭਰ ਠੰਡੀਆਂ ਹਵਾਵਾਂ ਚੱਲੀਆਂ। ਹਾਲਾਂਕਿ ਸ਼ੁੱਕਰਵਾਰ ਨੂੰ ਸ਼ਹਿਰ ਅਤੇ ਨੇੜੇ ਦੇ ਇਲਾਕਿਆਂ 'ਚ ਬੱਦਲ ਛਾਏ ਰਹਿਣ ਦੇ ਆਸਾਰ ਹਨ ਪਰ ਤਾਪਮਾਨ 'ਚ ਗਿਰਾਵਟ ਆਉਣ ਦੀ ਉਮੀਦ ਨਹੀਂ ਹੈ। ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਨਾਲ ਮੈਦਾਨੀ ਇਲਾਕੇ ਠਰ ਗਏ ਅਤੇ ਪੱਛਮੀ-ਉੱਤਰ ਖੇਤਰ 'ਚ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ। ਮੌਸਮ ਕੇਂਦਰ ਅਨੁਸਾਰ ਅਗਲੇ 24 ਘੰਟਿਆਂ ਤਕ ਮੌਸਮ ਖੁਸ਼ਕ ਰਹੇਗਾ ਅਤੇ ਉਸ ਤੋਂ ਬਾਅਦ 1 ਮਾਰਚ ਤੋਂ ਮੌਸਮ ਦੇ ਫਿਰ ਕਰਵਟ ਲੈਣ ਅਤੇ ਕਿਤੇ-ਕਿਤੇ ਗੜੇ ਪੈਣ ਦੇ ਨਾਲ-ਨਾਲ ਮੀਂਹ ਦੇ ਆਸਾਰ ਹਨ। ਦੱਸਣਯੋਗ ਹੈ ਕਿ 2 ਤੋਂ 5 ਮਾਰਚ ਦੌਰਾਨ ਵੀ ਹਲਕੀ-ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 6 ਮਾਰਚ ਤੋਂ ਫਿਰ ਮੌਸਮ ਸਾਫ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਸੀਤ ਲਹਿਰ ਕਾਰਨ ਪਾਰੇ 'ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ। 

ਚੰਡੀਗੜ੍ਹ 'ਚ ਪਾਰਾ 5 ਡਿਗਰੀ ਰਿਹਾ ਜਦੋਕਿ ਪੰਜਾਬ 'ਚ ਅੰਮ੍ਰਿਤਸਰ ਦਾ ਪਾਰਾ 7 ਡਿਗਰੀ, ਲੁਧਿਆਣਾ 6, ਪਟਿਆਲਾ 7, ਪਠਾਨਕੋਟ 4, ਹਲਵਾਰਾ 6 ਅਤੇ ਆਦਮਪੁਰ 'ਚ ਤਾਪਮਾਨ 5 ਡਿਗਰੀ ਸੈਲਸੀਅਸ ਰਿਹਾ। ਓਧਰ ਦਿੱਲੀ 'ਚ 6 ਡਿਗਰੀ ਅਤੇ ਸ੍ਰੀਨਗਰ 'ਚ ਸਿਫਰ ਤੋਂ 3 ਡਿਗਰੀ ਹੇਠਾਂ ਅਤੇ ਜੰਮੂ 'ਚ 6 ਡਿਗਰੀ ਤਾਪਮਾਨ ਰਿਹਾ। ਹਿਮਾਚਲ ਪ੍ਰਦੇਸ 'ਚ ਮੀਂਹ ਅਤੇ ਬਰਫਬਾਰੀ ਤੋਂ ਬਾਅਦ ਅੱਜ ਮੌਸਮ ਸਾਫ ਰਿਹਾ।


author

Anuradha

Content Editor

Related News