ਪੰਜਾਬ 'ਚ ਹੁਣ 'ਨਾਰੀਅਲ ਪਾਣੀ' ਹੋਵੇਗਾ ਮਹਿੰਗਾ! ਵੇਚਣ ਵਾਲਿਆਂ ਨੂੰ ਵੀ ਹੋਵੇਗੀ ਭਾਰੀ ਪਰੇਸ਼ਾਨੀ

Thursday, Jan 25, 2024 - 04:10 PM (IST)

ਪੰਜਾਬ 'ਚ ਹੁਣ 'ਨਾਰੀਅਲ ਪਾਣੀ' ਹੋਵੇਗਾ ਮਹਿੰਗਾ! ਵੇਚਣ ਵਾਲਿਆਂ ਨੂੰ ਵੀ ਹੋਵੇਗੀ ਭਾਰੀ ਪਰੇਸ਼ਾਨੀ

ਚੰਡੀਗੜ੍ਹ : ਪੰਜਾਬ 'ਚ ਨਾਰੀਅਲ ਪਾਣੀ ਵੇਚਣਾ ਹੁਣ ਸੌਖਾ ਨਹੀਂ ਹੈ ਕਿਉਂਕਿ ਨਾਰੀਅਲ ਪਾਣੀ ਵੇਚਣ ਵਾਲਿਆਂ ਨੂੰ ਹੁਣ 'ਨਾਰੀਅਲ ਟੈਕਸ' ਲੱਗਣ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਹੁਣ ਨਾਰੀਅਲ ਪਾਣੀ ਵੇਚਣ ਲਈ ਹਰ ਸਾਲ 2 ਲੱਖ ਰੁਪਏ ਦੀ ਅਦਾਇਗੀ ਕਰਨੀ ਪਵੇਗੀ। ਜੋ ਵੀ ਵਿਅਕਤੀ ਇਹ ਅਦਾਇਗੀ ਨਹੀਂ ਕਰੇਗਾ, ਉਸ ਨੂੰ ਨਾਰੀਅਲ ਪਾਣੀ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ੁਰੂਆਤ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਤੋਂ ਹੋਣ ਜਾ ਰਹੀ ਹੈ। ਇੱਥੇ ਸਰਕਾਰ ਵਲੋਂ ਨਾਰੀਅਲ ਪਾਣੀ ਵੇਚਣ ਲਈ 43 ਸਾਈਟਾਂ ਦੀ ਚੋਣ ਕਰ ਲਈ ਗਈ ਹੈ ਅਤੇ ਇਨ੍ਹਾਂ ਸਾਈਟਾਂ 'ਤੇ ਨਾਰੀਅਲ ਪਾਣੀ ਵੇਚਣ ਲਈ ਬਕਾਇਦਾ ਨਗਰ ਨਿਗਮ ਮੋਹਾਲੀ ਵਲੋਂ ਪ੍ਰਵਾਨਗੀ ਦਿੰਦੇ ਹੋਏ ਹਰ ਸਾਲ 2 ਲੱਖ ਰੁਪਏ ਲਏ ਜਾਣਗੇ।

ਇਹ ਵੀ ਪੜ੍ਹੋ : ਮੁਕਤਸਰ ਸਾਹਿਬ 'ਚ ਦਰਦਨਾਕ ਘਟਨਾ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ ਬਣੀ ਕਾਲ, 2 ਭਰਾਵਾਂ ਦੀ ਮੌਤ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੋਹਾਲੀ 'ਚ ਹੁਣ ਕਿਸੇ ਵੀ ਸੜਕ 'ਤੇ ਨਾਰੀਅਲ ਪਾਣੀ ਵੇਚਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਪਤਾ ਲੱਗਿਆ ਹੈ ਕਿ ਲੋਕਾਂ ਵਲੋਂ ਨਾਰੀਅਲ ਪਾਣੀ ਪੀਣ ਦੇ ਕਰੇਜ਼ ਨੂੰ ਦੇਖਦੇ ਹੋਏ ਸਥਾਨਕ ਸਰਕਾਰਾਂ ਬਾਰੇ ਵਿਭਾਗ ਅਧੀਨ ਆਉਂਦੇ ਨਗਰ ਨਿਗਮ ਮੋਹਾਲੀ ਇਹ ਫ਼ੈਸਲਾ ਲਿਆ ਗਿਆ ਹੈ, ਜਿਸ ਨਾਲ ਨਿਗਮ ਨੂੰ ਮੋਟੀ ਕਮਾਈ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ AAP ਨਹੀਂ ਕਰੇਗੀ ਗਠਜੋੜ! 13 ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ ਪਾਰਟੀ (ਵੀਡੀਓ)

ਦੱਸ ਦੇਈਏ ਕਿ ਮੋਹਾਲੀ 'ਚ ਇਸ ਵੇਲੇ 50 ਤੋਂ ਜ਼ਿਆਦਾ ਥਾਵਾਂ 'ਤੇ ਨਾਰੀਅਲ ਪਾਣੀ ਵੇਚਣ ਵਾਲਿਆਂ ਵਲੋਂ ਰੋਜ਼ਾਨਾ ਵੱਡੇ ਪੱਧਰ 'ਤੇ ਨਾਰੀਅਲ ਪਾਣੀ ਵੇਚਿਆ ਜਾ ਰਿਹਾ ਹੈ ਪਰ ਇਨ੍ਹਾਂ ਕੋਲ ਨਾਰੀਅਲ ਪਾਣੀ ਵੇਚਣ ਦੀ ਕੋਈ ਮਨਜ਼ੂਰੀ ਨਹੀਂ ਹੈ। ਉਕਤ ਲੋਕ ਸੜਕ ਕਿਨਾਰੇ ਗੈਰ-ਕਾਨੂੰਨੀ ਤਰੀਕੇ ਨਾਲ ਹੀ ਰੇਹੜੀਆਂ 'ਤੇ ਨਾਰੀਅਲ ਪਾਣੀ ਵੇਚ ਰਹੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਗਰ ਨਿਗਮ ਮੋਹਾਲੀ ਦੇ ਇਸ ਫ਼ੈਸਲੇ ਮਗਰੋਂ ਨਾਰੀਅਲ ਪਾਣੀ ਕਾਫ਼ੀ ਜ਼ਿਆਦਾ ਮਹਿੰਗਾ ਹੋ ਜਾਵੇਗਾ, ਜਿਸ ਕਾਰਨ ਆਮ ਜਨਤਾ ਨੂੰ ਹੁਣ ਸਿਹਤ ਲਈ ਜ਼ਰੂਰੀ ਮੰਨੇ ਜਾਣ ਵਾਲੇ ਨਾਰੀਅਲ ਪਾਣੀ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News