'ਬੇਅਦਬੀ' ਕਰਨ ਵਾਲੇ ਨੌਜਵਾਨ ਦਾ ਕਬੂਲਨਾਮਾ ਸੁਣ ਚੜ੍ਹੇਗਾ ਗੁੱਸਾ, ਪੂਰਾ ਸੱਚ ਸੁਣ ਯਕੀਨ ਨਹੀਂ ਕਰ ਸਕੋਗੇ (ਵੀਡੀਓ)
Wednesday, Nov 04, 2020 - 09:12 AM (IST)
ਲੁਧਿਆਣਾ (ਰਿਸ਼ੀ) : ਸੁਖਦੇਵ ਨਗਰ 'ਚ ਧਾਰਮਿਕ ਗ੍ਰੰਥ ਦੀ ਬੇਅਦਬੀ ਦੀ ਸੂਚਨਾ ਦੇਣ ਵਾਲੇ 9ਵੀਂ ਦੇ ਵਿਦਿਆਰਥੀ ਨੇ ਹੀ ਦੁਨੀਆਂ ’ਚ ਪ੍ਰਸਿੱਧ ਹੋਣ ਲਈ ਖੁਦ ਵਾਰਦਾਤ ਕਰ ਕੇ ਡਰਾਮਾ ਰਚਿਆ ਸੀ। ਕਮਿਸ਼ਨਰੇਟ ਪੁਲਸ ਨੇ 24 ਘੰਟੇ 'ਚ ਕੇਸ ਹੱਲ ਕਰ ਕੇ ਥਾਣਾ ਟਿੱਬਾ ’ਚ ਪਰਚਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮ ਦੀ ਪਛਾਣ 17 ਸਾਲਾ ਸੇਵਾ ਸਿੰਘ ਵਜੋਂ ਹੋਈ ਹੈ, ਜੋ ਆਪਣੇ ਘਰ ਕੋਲ ਹੀ ਸਥਿਤ ਇਕ ਸਕੂਲ 'ਚ 9ਵੀਂ ਕਲਾਸ 'ਚ ਪੜ੍ਹਦਾ ਹੈ ਅਤੇ ਲਗਭਗ 4 ਸਾਲ ਪਹਿਲਾਂ ਅੰਮ੍ਰਿਤਪਾਨ ਕੀਤਾ ਸੀ ਅਤੇ ਆਪਣਾ ਨਾਂ ਸ਼ੁਭਮ ਮਲਹੋਤਰਾ ਤੋਂ ਬਦਲ ਕੇ ਸੇਵਾ ਸਿੰਘ ਰੱਖ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ 'ਠੰਡ' ਨੇ ਫੜ੍ਹਿਆ ਜ਼ੋਰ, ਜਾਣੋ ਆਉਣ ਵਾਲੇ 48 ਘੰਟਿਆਂ ਦੌਰਾਨ 'ਮੌਸਮ' ਦਾ ਹਾਲ
ਮੁਲਜ਼ਮ ਲਗਭਗ 4 ਮਹੀਨੇ ਤੋਂ ਬਟਾਲਾ ਦੇ ਕਿਸੇ ਵੈੱਬ ਚੈਨਲ 'ਚ ਵੀ ਕੰਮ ਕਰਦਾ ਸੀ ਪਰ ਉਸ ਵੱਲੋਂ ਭੇਜੀ ਜਾਣ ਵਾਲੀ ਨਿਊਜ਼ ਵੈੱਬ ਚੈਨਲ ’ਤੇ ਨਹੀਂ ਚਲਾਈ ਜਾ ਰਹੀ ਸੀ। ਇਸੇ ਕਾਰਨ ਖੁਦ ਨੂੰ ਮਸ਼ਹੂਰ ਕਰਨ ਦੇ ਮਕਸਦ ਨਾਲ ਉਸ ਨੇ ਪਹਿਲਾਂ ਗ੍ਰੰਥ ਦੇ ਪਵਿੱਤਰ ਅੰਗ ਪਾੜੇ ਅਤੇ ਫਿਰ ਖੇਤਾਂ ’ਚ ਸੁੱਟ ਕੇ ਡਰਾਮਾ ਰਚਿਆ। ਇੰਨਾ ਹੀ ਨਹੀਂ, ਨਿਊਜ਼ ਕਵਰ ਕਰਦੇ ਸਮੇਂ ਖੁਦ ਦੀ ਵੀਡੀਓ ਵੀ ਬਣਾਈ ਤਾਂ ਕਿ ਦੁਨੀਆ ਉਸ ਨੂੰ ਦੇਖ ਸਕੇ। ਮੁਲਜ਼ਮ ਨੇ ਕੁੱਝ ਦਿਨ ਪਹਿਲਾਂ ਹੀ ਅਜਿਹਾ ਕਰਨ ਦੀ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ : 'ਜਣੇਪੇ' ਲਈ ਵੱਡੇ ਆਪਰੇਸ਼ਨ ਦੇ ਬਹਾਨੇ ਆਸ਼ਾ ਵਰਕਰ ਦੀ ਘਟੀਆ ਕਰਤੂਤ, ਸੱਚ ਜਾਣ ਦੰਗ ਰਹਿ ਗਿਆ ਪਰਿਵਾਰ
ਇਸ ਤਰ੍ਹਾਂ ਸੁਲਝਾਇਆ ਪੁਲਸ ਨੇ ਮਾਮਲਾ
ਸੀ. ਪੀ. ਰਾਕੇਸ਼ ਅਗਰਵਾਲ ਮੁਤਾਬਕ ਪੁਲਸ ਨੇ ਜਦੋਂ ਸੇਵਾ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੋਟਰਸਾਈਕਲ ਸਵਾਰਾਂ ਨੂੰ ਵਾਰਦਾਤ ਕਰ ਕੇ ਫਰਾਰ ਹੁੰਦੇ ਦੇਖਣ ਦਾ ਦਾਅਵਾ ਕੀਤਾ ਪਰ ਜਦੋਂ ਪੁਲਸ ਨੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਕੋਈ ਮੋਟਰਸਾਈਕਲ ਨਜ਼ਰ ਨਹੀਂ ਆਇਆ। ਪੁੱਛਗਿੱਛ ਦੌਰਾਨ ਮੁਲਜ਼ਮ ਆਪਣੇ ਬਿਆਨ ਬਦਲਦਾ ਰਿਹਾ, ਜਦੋਂ ਪੁਲਸ ਨੇ ਸ਼ੱਕ ਹੋਣ ’ਤੇ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਲਿਆ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : 5 ਤਾਰੀਖ਼ ਨੂੰ 'ਹਾਈਵੇਅ' 'ਤੇ ਨਾ ਨਿਕਲੋ ਕਿਉਂਕਿ ਇਹ 'ਰੂਟ' ਰਹਿਣਗੇ ਬੰਦ, ਜਾਣੋ ਕਾਰਨ
ਚੰਡੀਗੜ੍ਹ ਤੋਂ ਆਈ ਫੋਰੈਂਸਿਕ ਟੀਮ ਦੇਵੇਗੀ ਰਿਪੋਰਟ
ਸੀ. ਪੀ. ਅਗਰਵਾਲ ਮੁਤਾਬਕ ਕੇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੰਡੀਗੜ੍ਹ ਤੋਂ ਫੋਰੈਂਸਿਕ ਮਹਿਕਮੇ ਦੀ ਟੀਮ ਬੁਲਾਈ ਗਈ, ਜਿਨ੍ਹਾਂ ਨੇ ਮੁਲਜ਼ਮ ਦੇ ਘਰੋਂ ਵੀ ਪਵਿੱਤਰ ਅੰਗ ਬਰਾਮਦ ਕੀਤੇ ਹਨ।
ਮੁਲਜ਼ਮ ਦੇ ਘਰ ਦੇ ਬਾਹਰ ਵਧਾਈ ਸੁਰੱਖਿਆ
ਸਵਤੰਤਰ ਨਗਰ ’ਚ ਮੁਲਜ਼ਮ ਦੇ ਘਰ ਦੇ ਬਾਹਰ ਸਵੇਰੇ ਹੀ ਪੁਲਸ ਤਾਇਨਾਤ ਕਰ ਕੇ ਸੁਰੱਖਿਆ ਵਧਾਈ ਗਈ ਹੈ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਵਾਪਰੇ ਕਿਉਂਕਿ ਸਿੱਖ ਭਾਈਚਾਰੇ 'ਚ ਇਸ ਘਟਨਾ ਤੋਂ ਬਾਅਦ ਰੋਸ ਕਾਫੀ ਵਧ ਗਿਆ ਹੈ ਅਤੇ ਘਰ ਦੇ ਅੰਦਰ ਮੁਲਜ਼ਮ ਦੇ ਮਾਂ-ਪਿਓ ਰਹਿ ਰਹੇ ਹਨ।