ਪੰਜਾਬ ''ਚ ਫੈਕਟਰੀ ''ਚ ਵਾਪਰਿਆ ਵੱਡਾ ਹਾਦਸਾ, ਮਜ਼ਦੂਰ ਦੀ ਦਰਦਨਾਕ ਮੌਤ
Thursday, Dec 26, 2024 - 12:26 PM (IST)
ਜਲੰਧਰ (ਵਰੁਣ)–ਫੋਕਲ ਪੁਆਇੰਟ ਵਿਚ ਇਕ ਫੈਕਟਰੀ ਵਿਚ ਕੰਮ ਕਰਦੇ ਹੋਏ ਝੁਲਸੇ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਨੇ ਕਿਸੇ ’ਤੇ ਕੋਈ ਦੋਸ਼ ਨਹੀਂ ਲਗਾਏ। ਜਾਣਕਾਰੀ ਦਿੰਦੇ ਚੌਕੀ ਫੋਕਲ ਪੁਆਇੰਟ ਦੇ ਏ. ਐੱਸ. ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ 15 ਦਸੰਬਰ ਨੂੰ ਫੋਕਲ ਪੁਆਇੰਟ ਵਿਚ ਸਥਿਤ ਇਕ ਫੈਕਟਰੀ ਵਿਚ ਕਚਰੇ ਨੂੰ ਅੱਗ ਲਗਾਉਂਦੇ ਹੋਏ ਚੰਗਿਆੜੀ ਕੱਪੜਿਆਂ ’ਤੇ ਡਿੱਗਣ ਨਾਲ ਮਜ਼ਦੂਰ ਅਰਵਿੰਦ ਕੁਮਾਰ (37) ਵਾਸੀ ਨਿਊ ਵਿਕਾਸਪੁਰੀ, ਮੂਲ ਵਾਸੀ ਯੂ. ਪੀ. ਬੁਰੀ ਤਰ੍ਹਾਂ ਝੁਲਸ ਗਿਆ ਸੀ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਪਰ ਉਸ ਦੀ ਹਾਲਤ ਸ਼ੁਰੂ ਤੋਂ ਹੀ ਗੰਭੀਰ ਬਣੀ ਹੋਈ ਸੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਇਲਾਜ ਦੌਰਾਨ ਅਰਵਿੰਦ ਦੀ ਮੌਤ ਹੋ ਗਈ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਚੜ੍ਹਦੀ ਸਵੇਰ ਹੋ ਗਿਆ ਵੱਡਾ ਐਨਕਾਊਂਟਰ, ਪੁਲਸ ਤੇ ਭਗਵਾਨਪੁਰੀਆ ਗੈਂਗ 'ਚ ਚੱਲੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e