ਲਗਾਤਾਰ ਪੈ ਰਹੇ ਮੀਂਹ ਨੇ AQI 'ਚ ਕੀਤਾ ਸੁਧਾਰ, ਹੁਣ ਇਕਦਮ ਜ਼ੋਰ ਫੜੇਗੀ ਠੰਡ

Saturday, Dec 28, 2024 - 05:01 AM (IST)

ਲਗਾਤਾਰ ਪੈ ਰਹੇ ਮੀਂਹ ਨੇ AQI 'ਚ ਕੀਤਾ ਸੁਧਾਰ, ਹੁਣ ਇਕਦਮ ਜ਼ੋਰ ਫੜੇਗੀ ਠੰਡ

ਜਲੰਧਰ (ਪੁਨੀਤ)- ਮਹਾਨਗਰ ਵਿਚ ਪਿਛਲੇ 24 ਘੰਟਿਆਂ ਦੌਰਾਨ 7 ਐੱਮ.ਐੱਮ. ਦੇ ਲੱਗਭਗ ਮੀਂਹ ਰਿਕਾਰਡ ਹੋਇਆ, ਜਿਹੜਾ ਕਿ ਦਰਮਿਆਨੇ ਮੀਂਹ ਦੇ ਕ੍ਰਮ ਵਿਚ ਦੱਸਿਆ ਗਿਆ ਹੈ। ਉਥੇ ਹੀ, ਮੀਂਹ ਕਾਰਨ ਧੁੰਦ ਵਿਚ ਵਾਧਾ ਦੇਖਣ ਨੂੰ ਮਿਲੇਗਾ, ਜਿਸ ਕਾਰਨ ਮੌਸਮ ਵਿਭਾਗ ਵੱਲੋਂ ਧੁੰਦ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 

ਪਹਾੜਾਂ ਵਿਚ ਬਰਫਬਾਰੀ ਨਾਲ ਠੰਢੀਆਂ ਅਤੇ ਬਰਫੀਲੀਆਂ ਹਵਾਵਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿਚ ਠੰਡ ਵਧਾਵੇਗਾ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਠੰਢ ਇਕਦਮ ਜ਼ੋਰ ਫੜੇਗੀ, ਜੋ ਕਿ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕਰੇਗੀ।

PunjabKesari

ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜੀ ਨਾਲ ਵਾਪਰ ਗਿਆ ਦਰਦਨਾਕ ਭਾਣਾ, ਰਿਸ਼ਤੇਦਾਰ ਵੀ ਹੋ ਗਏ ਜ਼ਖ਼ਮੀ

 

ਉਥੇ ਹੀ, ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਹੋਈ ਅਤੇ ਆਉਣ ਵਾਲੇ 1-2 ਦਿਨਾਂ ਤਕ ਬੱਦਲ ਬਣੇ ਰਹਿਣ ਦੀ ਸੰਭਾਵਨਾ ਬਣ ਰਹੀ ਹੈ, ਜਿਸ ਨਾਲ ਤਾਪਮਾਨ ਵਿਚ ਹੋਰ ਗਿਰਾਵਟ ਹੋਵੇਗੀ। ਮੀਂਹ ਕਾਰਨ ਮਹਾਨਗਰ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਾਰਾ ਦਿਨ ਰੁਕ-ਰੁਕ ਕੇ ਪਏ ਮੀਂਹ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਲਈ ਦਿੱਕਤਾਂ ਉਠਾਉਣੀਆਂ ਪਈਆਂ। ਇਸ ਕਾਰਨ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਜਾਮ ਦੀ ਸਥਿਤੀ ਦੇਖਣ ਨੂੰ ਮਿਲੀ।

ਉਥੇ ਹੀ, ਮੀਂਹ ਪੈਣ ਕਾਰਨ ਪ੍ਰਦੂਸ਼ਣ ਦੇ ਪੱਧਰ ਵਿਚ ਕੁਝ ਸੁਧਾਰ ਹੋਇਆ ਹੈ। ਬੀਤੇ ਦਿਨੀਂ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 285 ਤੋਂ ਪਾਰ ਪਹੁੰਚ ਚੁੱਕਾ ਸੀ, ਜਿਸ ਵਿਚ ਅੱਜ 100 ਅੰਕਾਂ ਤੋਂ ਵੱਧ ਦਾ ਸੁਧਾਰ ਦੇਖਣ ਨੂੰ ਮਿਲਿਆ। ਮਹਾਨਗਰ ਵਿਚ ਮੀਂਹ ਕਾਰਨ ਵੱਧ ਤੋਂ ਵੱਧ ਏ.ਕਿਊਆਈ. 268, ਜਦੋਂ ਕਿ ਘੱਟ ਤੋਂ ਘੱਟ ਦਾ ਪੱਧਰ 79 ਰਿਕਾਰਡ ਕੀਤਾ ਗਿਆ। ਇਨ੍ਹਾਂ ਅੰਕੜਿਆਂ ਮੁਤਾਬਕ ਬੀਤੇ ਦਿਨਾਂ ਦੇ ਮੁਕਾਬਲੇ ਪ੍ਰਦੂਸ਼ਣ ਦੇ ਪੱਧਰ ਵਿਚ ਭਾਰੀ ਸੁਧਾਰ ਹੋਇਆ ਹੈ।

ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਕਈ ਸੂਬਿਆਂ ਵਿਚ ਮੀਂਹ ਪਵੇਗਾ, ਜਿਸ ਦਾ ਅਸਰ ਪੰਜਾਬ ਦੇ ਮੌਸਮ ’ਤੇ ਵੀ ਪਵੇਗਾ। ਉਥੇ ਹੀ, ਮੀਂਹ ਪੈਣ ਕਾਰਨ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲੇਗਾ। ਸਾਰਾ ਦਿਨ ਪਏ ਮੀਂਹ ਤੋਂ ਬਾਅਦ ਸ਼ਾਮ ਦੇ ਸਮੇਂ ਦਿਹਾਤੀ ਇਲਾਕਿਆਂ ਵਿਚ ਧੁੰਦ ਦੇਖਣ ਨੂੰ ਮਿਲੀ, ਜਿਸ ਨਾਲ ਵਾਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

PunjabKesari

ਇਹ ਵੀ ਪੜ੍ਹੋ- ਸੱਸ ਦੇ ਸਸਕਾਰ ਤੋਂ ਆ ਕੇ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ ਨੇ ਕਰ'ਤੇ ਸਨਸਨੀਖੇਜ਼ ਖੁਲਾਸੇ

 

ਮੀਂਹ ਕਾਰਨ ਮੌਸਮ ਦਾ ਪੱਧਰ ਸੁਧਰਨ ਦੇ ਆਸਾਰ ਹਨ। ਮੀਂਹ ਪੈਣ ਕਾਰਨ ਪ੍ਰਦੂਸ਼ਣ ਹੇਠਾਂ ਬੈਠ ਜਾਂਦਾ ਹੈ, ਜਿਸ ਨਾਲ ਏਅਰ ਕੁਆਲਿਟੀ ਵਿਚ ਸੁਧਾਰ ਹੁੰਦਾ ਹੈ। ਉਥੇ ਹੀ, ਤਾਪਮਾਨ ਵਿਚ ਵੀ ਗਿਰਾਵਟ ਦਰਜ ਹੋਈ ਹੈ। ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਰਿਕਾਰਡ ਹੋਇਆ, ਜੋ ਕਿ ਬੀਤੇ ਰੋਜ਼ ਦੇ ਮੁਕਾਬਲੇ 4 ਡਿਗਰੀ ਸੈਲਸੀਅਸ ਦੀ ਕਮੀ ਦੱਸ ਰਿਹਾ ਹੈ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 6-7 ਡਿਗਰੀ ਦੇ ਨੇੜੇ ਰਿਹਾ।

ਸਾਰਾ ਦਿਨ ਅੱਗ ਦੇ ਸਹਾਰੇ ਬੈਠੇ ਰਹੇ ਲੋਕ
ਮੀਂਹ ਕਾਰਨ ਲੋਕ ਸਾਰਾ ਦਿਨ ਅੱਗ ਦਾ ਸਹਾਰਾ ਲਈ ਬੈਠੇ ਨਜ਼ਰ ਆਏ। ਉਥੇ ਹੀ, ਦਿਨ ਦੇ ਸਮੇਂ ਰੌਸ਼ਨੀ ਘੱਟ ਹੋਣ ਕਾਰਨ ਲੋਕਾਂ ਨੂੰ ਦੁਕਾਨਾਂ ’ਤੇ ਦਿਨ ਦੇ ਸਮੇਂ ਵੀ ਲਾਈਟਾਂ ਜਗਾਉਣੀਆਂ ਪਈਆਂ। ਸੜਕ ਕੰਢੇ ਜ਼ਿੰਦਗੀ ਜਿਊਣ ਵਾਲੇ ਲੋਕਾਂ ਨੂੰ ਹੁਣ ਅੱਗ ਦਾ ਸਹਾਰਾ ਹੀ ਬਚਿਆ ਹੈ ਕਿਉਂਕਿ ਠੰਢ ਵਧਣ ਕਾਰਨ ਜੀਵਨ ਬਿਤਾਉਣਾ ਮੁਸ਼ਕਲ ਹੋ ਰਿਹਾ ਹੈ। ਸ਼ਹਿਰ ਦੇ ਬਾਹਰੀ ਇਲਾਕਿਆਂ ਦੇ ਨਾਲ-ਨਾਲ ਅੰਦਰੂਨੀ ਇਲਾਕਿਆਂ ਵਿਚ ਦੁਕਾਨਾਂ ਚਲਾਉਣ ਵਾਲੇ ਲੋਕਾਂ ਨੂੰ ਧੁੰਦ ਅਤੇ ਠੰਢ ਤੋਂ ਬਚਣ ਲਈ ਅੱਗ ਬਾਲਣੀ ਪਈ।

PunjabKesari

ਇਹ ਵੀ ਪੜ੍ਹੋ- ਮੀਂਹ ਦੇ ਵਿਚਕਾਰ ‘ਬਿਜਲੀ ਬੰਦ-ਪ੍ਰੇਸ਼ਾਨੀ ਚਾਲੂ’, ਫਾਲਟ ਦੀਆਂ ਮਿਲੀਆਂ 5500 ਤੋਂ ਵੱਧ ਸ਼ਿਕਾਇਤਾਂ

 

ਘਰਾਂ ਵਿਚ ਵੜੇ ਲੋਕ, ਬਾਜ਼ਾਰਾਂ ’ਚ ਘੱਟ ਹੋਈ ਰੌਣਕ
ਮੀਂਹ ਕਾਰਨ ਲੋਕ ਘਰਾਂ ਵਿਚ ਵੜੇ ਰਹੇ, ਜਿਸ ਕਾਰਨ ਬਾਜ਼ਾਰਾਂ ਵਿਚ ਰੌਣਕ ਘੱਟ ਰਹੀ। ਪਿਛਲੇ ਦਿਨਾਂ ਦੌਰਾਨ ਦੁਪਹਿਰ ਦੇ ਸਮੇਂ ਧੁੰਦ ਨਿਕਲਣ ਕਾਰਨ ਠੰਢ ਤੋਂ ਰਾਹਤ ਮਿਲ ਰਹੀ ਸੀ ਪਰ ਧੁੱਪ ਨਾ ਨਿਕਲਣ ਕਾਰਨ ਠੰਢ ਦਾ ਅਸਰ ਘੱਟ ਨਹੀਂ ਹੋਇਆ। ਸਾਰਾ ਦਿਨ ਚੱਲੀਆਂ ਹਵਾਵਾਂ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਬਾਜ਼ਾਰ ਵਿਚ ਹੋਰਨਾਂ ਦਿਨਾਂ ਦੇ ਮੁਕਾਬਲੇ ਰੌਣਕ ਘੱਟ ਦਿਖਾਈ ਦਿੱਤੀ। ਗਾਹਕ ਘੱਟ ਹੋਣ ਕਾਰਨ ਕਈ ਦੁਕਾਨਦਾਰ ਦੇ ਚਿਹਰੇ ’ਤੇ ਨਿਰਾਸ਼ਾ ਦੇਖਣ ਨੂੰ ਮਿਲੀ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News