CM ਮਾਨ ਦਾ ਭਾਜਪਾ ''ਤੇ ਤਿੱਖਾ ਹਮਲਾ, ਕਿਹਾ- ''400 ਪਾਰ ਦੀ ਬਜਾਏ ਤੜੀਪਾਰ ਕਰ ਦੇਣਗੇ ਲੋਕ'' (ਵੀਡੀਓ)

Sunday, Apr 07, 2024 - 06:52 PM (IST)

ਖਟਕੜ ਕਲਾਂ/ਨਵਾਂਸ਼ਹਿਰ (ਵੈੱਬ ਡੈਸਕ): 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੁੱਧ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਅੱਜ ਇਕ ਦਿਨ ਦਾ ਵਰਤ ਰੱਖਿਆ ਗਿਆ। ਇਸ ਮੌਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਮੰਤਰੀਆਂ, ਵਿਧਾਇਕਾਂ ਤੇ ਵਰਕਰਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਲੋਕਾਂ ਨੇ ਵਰਤ ਰੱਖਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਖ਼ੁਸ਼ਖ਼ਬਰੀ! ਜਲਦ ਰਿਲੀਜ਼ ਹੋਵੇਗਾ ਨਵਾਂ ਗਾਣਾ

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕੋਈ ਸਿਆਸੀ ਸ਼ਕਤੀ ਦਿਖਾਉਣ ਦਾ ਸਮਾਂ ਨਹੀਂ ਹੈ। ਇਹ ਤਾਨਾਸ਼ਾਹੀ ਦੇ ਖ਼ਿਲਾਫ਼ ਸੁਨੇਹਾ ਦੇਣ ਦਾ ਸਮਾਂ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਸਾਨੂੰ ਅਜ਼ਾਦੀ ਲੈ ਕੇ ਦਿੱਤੀ ਸੀ, ਉਹ ਅਜ਼ਾਦੀ ਅੱਜ ਖ਼ਤਰੇ ਵਿਚ ਹੈ, ਲੋਕਤੰਤਰ ਖ਼ਤਰੇ ਵਿਚ ਹੈ, ਡਾ. ਭੀਮਰਾਓ ਅੰਬੇਡਕਰ ਦਾ ਲਿਖਿਆ ਸੰਵਿਧਾਨ ਵੀ ਖ਼ਤਰੇ ਵਿਚ ਹੈ। ਭਾਜਪਾ ਵਾਲੇ ਕਿਸੇ ਨੂੰ ਵੀ ਚੁੱਕ ਕੇ ਅੰਦਰ ਕਰ ਦਿੰਦੇ ਹਨ। ਵਿਰੋਧੀਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਜੇਕਰ ਤੁਹਾਨੂੰ ਮੋਦੀ ਲਹਿਰ 'ਤੇ ਇੰਨਾ ਹੀ ਵਿਸ਼ਵਾਸ ਹੈ ਤਾਂ ਤੁਸੀਂ ਵਿਰੋਧੀ ਲੀਡਰਾਂ ਨੂੰ ਅੰਦਰ ਕਿਉਂ ਕਰ ਰਹੇ ਹੋ। ਤਾਮਿਲਨਾਡੂ, ਕੇਰਲਾ, ਝਾਰਖੰਡ, ਪੱਛਮੀ ਬੰਗਾਲ, ਦਿੱਲੀ, ਹਰ ਪਾਸੇ ਇਹੀ ਕੁਝ ਕਰ ਰਹੇ ਹਨ। ਸਾਨੂੰ ਵੀ ਕੰਮ ਕਰਵਾਉਣ ਦੇ ਲਈ ਸੁਪਰੀਮ ਕੋਰਟ ਤਕ ਜਾਣਾ ਪੈਂਦਾ ਹੈ, ਸਾਡਾ ਪੈਸਾ ਰੋਕ ਰੱਖਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਬਲਕਾਰ ਸਿੰਘ ਨੇ ਦੱਸੀਆਂ CM ਮਾਨ ਨਾਲ ਹੋਈ ਮੀਟਿੰਗ ਵਿਚਲੀਆਂ ਗੱਲਾਂ, ਜਲੰਧਰ ਤੋਂ ਉਮੀਦਵਾਰ ਬਾਰੇ ਕਹੀ ਇਹ ਗੱਲ

CM ਮਾਨ ਨੇ ਕਿਹਾ ਕਿ ਭਾਜਪਾ ਨੂੰ ਡਰ ਹੈ ਕਿ ਇਹੀ ਪਾਰਟੀ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਲਈ ਖ਼ਤਰਾ ਬਣ ਸਕਦੀ ਹੈ, ਇਸੇ ਲਈ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹੀ ਪਾਰਟੀ ਸੱਚਾਈ ਤੇ ਪਾਰਦਰਸ਼ਿਤਾ ਦੀ ਰਾਜਨੀਤੀ ਕਰ ਰਹੀ ਹੈ। INDIA ਗੱਠਜੋੜ ਨਾਲ ਇਨ੍ਹਾਂ ਦਾ ਡਰ ਹੋਰ ਵੱਧ ਗਿਆ ਹੈ। ਇਹ ਉੱਪਰੋਂ-ਉੱਪਰੋਂ ਗੱਲਾਂ ਕਰ ਰਹੇ ਹਨ ਕਿ ਕਦੀ 370 ਪਾਰ ਕਦੇ 400 ਪਾਰ, ਪਰ ਕਹਿਣ ਨਾਲ ਕੁਝ ਨਹੀਂ ਹੁੰਦਾ। ਜੇਕਰ ਇਹ ਇਸ ਤਰ੍ਹਾਂ ਕੰਮ ਕਰਨਗੇ ਤਾਂ ਲੋਕ ਚੋਣਾਂ ਵਿਚ ਤੜੀਪਾਰ ਵੀ ਕਰ ਦਿੰਦੇ ਹਨ। ਜੇ 400 ਪਾਰ ਦਾ ਭਰੋਸਾ ਹੈ ਤਾਂ ਦੂਜੀ ਪਾਰਟੀਆਂ ਨੂੰ ਕਿਉਂ ਤੋੜ ਰਹੇ ਹੋ। ਇਸ ਲਈ ਇਹ ਨਾਅਰਾ ਸਿਰਫ਼ ਇਕ ਜੁਮਲਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News