ਸੰਜੀਵ ਅਰੋੜਾ ਨੂੰ ਜਿਤਾਉਣ ਲਈ CM ਮਾਨ ਦਾ ਪਰਿਵਾਰ ਵੀ ਜੁਟਿਆ ਚੋਣ ਪ੍ਰਚਾਰ 'ਚ, ਮਾਂ ਨੇ ਕੀਤੀ ਅਪੀਲ

Sunday, Jun 15, 2025 - 01:49 PM (IST)

ਸੰਜੀਵ ਅਰੋੜਾ ਨੂੰ ਜਿਤਾਉਣ ਲਈ CM ਮਾਨ ਦਾ ਪਰਿਵਾਰ ਵੀ ਜੁਟਿਆ ਚੋਣ ਪ੍ਰਚਾਰ 'ਚ, ਮਾਂ ਨੇ ਕੀਤੀ ਅਪੀਲ

ਲੁਧਿਆਣਾ (ਬਿਊਰੋ)-ਸੀ. ਐੱਮ. ਭਗਵੰਤ ਮਾਨ ਨੇ ਮੰਤਰੀ ਦੇ ਰੂਪ ’ਚ ਪਾਵਰ ਵਧਾਉਣ ਲਈ ਹਲਕਾ ਵੈਸਟ ਦੇ ਲੋਕਾਂ ਤੋਂ ਸੰਜੀਵ ਅਰੋੜਾ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ। ਸ਼ਨੀਵਾਰ ਨੂੰ ਸਿਹਤ ਠੀਕ ਨਾ ਹੋਣ ਦੀ ਵਜ੍ਹਾ ਨਾਲ ਸੀ. ਐੱਮ. ਮਾਨ ਤੈਅ ਪ੍ਰੋਗਰਾਮ ਮੁਤਾਬਕ ਲੁਧਿਆਣਾ ਨਹੀਂ ਪੁੱਜ ਸਕੇ ਤਾਂ ਉਨ੍ਹਾਂ ਨੇ ਪੰਜਪੀਰ ਰੋਡ ਅਤੇ ਸਰਗੋਧਾ ਕਾਲੋਨੀ ’ਚ ਰੱਖੀਆਂ ਰੈਲੀਆਂ ਨੂੰ ਡਿਜੀਟਲ ਤਰੀਕੇ ਨਾਲ ਸੰਬੋਧਤ ਕੀਤਾ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ

PunjabKesari

ਸੀ. ਐੱਮ. ਮਾਨ ਨੇ ਕਿਹਾ ਕਿ ਹਲਕਾ ਵੈਸਟ ’ਚ ਮੁਕਾਬਲਾ ਹੰਕਾਰ ਅਤੇ ਵਿਨਰਮਤਾ ਦੇ ਵਿਚਕਾਰ ਹੈ ਕਿਉਂਕਿ ਇਕ ਪਾਸੇ ਜਿੱਥੇ ਰਵਾਇਤੀ ਪਾਰਟੀਆਂ ਦੇ ਨੇਤਾ ਗਾਲ੍ਹਾਂ ਦੇ ਬਿਨਾਂ ਕਿਸੇ ਨਾਲ ਗੱਲ ਨਹੀਂ ਕਰਦੇ ਅਤੇ ਘਰ ਆਏ ਲੋਕਾਂ ਦੀ ਬੇਇੱਜ਼ਤੀ ਕਰਦੇ ਹਨ, ਜਿਸ ਦੇ ਮੁਕਾਬਲੇ ਸੰਜੀਵ ਅਰੋੜਾ ਇਕ ਨੇਕ ਦਿਲ ਇਨਸਾਨ ਹਨ ਅਤੇ ਉਨ੍ਹਾਂ ਦੇ ਦਿਲ ’ਚ ਲੋਕਾਂ ਲਈ ਦਰਦ ਹੈ, ਜਿਸ ਕਾਰਨ ਸੰਜੀਵ ਅਰੋੜਾ ਲੁਧਿਆਣਾ ਦੇ ਲੋਕਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਕੋਈ ਮੌਕਾ ਨਹੀਂ ਗਵਾਉਂਦੇ ਅਤੇ ਜਿੱਤਣ ਤੋਂ ਬਾਅਦ ਕੈਬਨਿਟ ਮੰਤਰੀ ਬਣਨ ’ਤੇ ਲੋਕਾਂ ਦੇ ਕੰਮ ਕਰਵਾਉਣ ਲਈ ਸੰਜੀਵ ਅਰੋੜਾ ਕੋਲ ਪਾਵਰ ਵਧ ਜਾਵੇਗੀ। ਸੀ. ਐੱਮ. ਮਾਨ ਨੇ ਕਿਹਾ ਕਿ ਇੰਨੀ ਗਰਮੀ ’ਚ ਮਾਤਾਵਾਂ, ਭੈਣਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਵੱਡੀ ਗਿਣਤੀ ’ਚ ਮੌਜੂਦਗੀ ਦਰਸਾਉਂਦੀ ਹੈ ਕਿ ਲੁਧਿਆਣਾ ਵੈਸਟ ਦੇ ਲੋਕ ਬਦਲਾਅ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 19 ਜੂਨ ਨੂੰ ਛੁੱਟੀ ਮਨਾਉਣ ਦੀ ਬਜਾਏ ਸਿਹਤ, ਸਿੱਖਿਆ ਸੁਵਿਧਾਵਾਂ ਅਤੇ ਇਨਫ੍ਰਾਸਟੱਕਚਰ ਡਿਵੈੱਲਪਮੈਂਟ ਦੇ ਮਾਮਲੇ ’ਚ ਆਪਣੇ ਇਲਾਕੇ ਦੇ ਭਵਿੱਖ ਲਈ ਸੰਜੀਵ ਅਰੋੜਾ ਨੂੰ ਸ਼ਾਨਦਾਰ ਜਿੱਤ ਦਿਵਾਈ ਜਾਵੇ, ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਦਾਰੀ ਖਤਮ ਅਤੇ ਸਾਡੀ ਸ਼ੁਰੂ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵੱਡੀ ਘਟਨਾ, ਪਈਆਂ ਭਾਜੜਾਂ

PunjabKesari

ਭਗਵੰਤ ਮਾਨ ਦੀ ਪਤਨੀ ਤੋਂ ਬਾਅਦ ਮਾਤਾ ਨੇ ਵੀ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਪ੍ਰਚਾਰ
ਸੰਜੀਵ ਅਰੋੜਾ ਨੂੰ ਜਿਤਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਪੂਰੇ ਪਰਿਵਾਰ ਨੇ ਵੀ ਮੋਰਚਾ ਸੰਭਾਲ ਲਿਆ ਹੈ, ਜਿਸ ਤਹਿਤ ਸੀ. ਐੱਮ. ਦੀ ਪਤਨੀ ਵੱਲੋਂ ਕਈ ਦਿਨ ਤੱਕ ਲਗਾਤਾਰ ਲੁਧਿਆਣਾ ’ਚ ਰਹਿ ਕੇ ਸੰਜੀਵ ਅਰੋੜਾ ਲਈ ਵੋਟ ਮੰਗਣ ਤੋਂ ਬਾਅਦ ਹੁਣ ਸ਼ਨੀਵਾਰ ਨੂੰ ਮਾਨ ਦੀ ਮਾਤਾ ਵੱਲੋਂ ਕਈ ਇਲਾਕਿਆਂ ’ਚ ਮੀਟਿੰਗ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ’ਚ ਵੋਟ ਪਾਉਣ ਲਈ ਲਾਮਬੰਦ ਕੀਤਾ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ।

PunjabKesari

ਇਹ ਵੀ ਪੜ੍ਹੋ: ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ

ਸਿਸੋਦੀਆ ਨੇ ਸੰਜੀਵ ਅਰੋੜਾ ਵੱਲੋਂ ਸ਼ੁਰੂ ਕੀਤੀ ਸੇਵਾ ਅਤੇ ਸਮਰਪਣ ਦੀ ਮੁਹਿੰਮ ਨੂੰ ਤੇਜ਼ ਕਰਨ ਲਈ ਮੰਗੀ ਵੋਟ
ਰੈਲੀਆਂ ਨੂੰ ਸੰਬੋਧਿਤ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਪ ਦਾ ਮਕਸਦ ਹੀ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣਾ ਹੈ, ਜਿਸ ਤਹਿਤ ਉਨ੍ਹਾਂ ਨੇ ਹਜ਼ਾਰਾਂ ਨੌਕਰੀਆਂ ਦੇਣ, ਸਵੱਛ ਪੀਣ ਵਾਲੇ ਪਾਣੀ, ਮੁਹੱਲਾ ਕਲੀਨਿਕ ਦੀ ਸਥਾਪਨਾ ਅਤੇ ਸਕੂਲਾਂ, ਸੜਕਾਂ ਅਤੇ ਹਸਪਤਾਲਾਂ ਦੀ ਕਾਇਆ-ਕਲਪ ਕਰਨ ਦੇ ਰੂਪ ’ਚ ਸਰਕਾਰ ਦੀਆਂ ਉਪਲੱਬਧੀਆਂ ਗਿਣਾਈਆਂ ਤੇ ਭਰੋਸਾ ਦਿੱਤਾ ਕਿ ਪੰਜਾਬ ਦੇ ਵਿਕਾਸ ਲਈ ਆਪ ਦਾ ਸਮਰਪਣ ਕਦੇ ਘੱਟ ਨਹੀਂ ਹੋਵੇਗਾ।

PunjabKesari
ਇਸ ਤੋਂ ਇਲਾਵਾ ਆਪ ਦੀ ਸਰਕਾਰ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ’ਤੇ ਕੰਮ ਕਰ ਰਹੀ ਹੈ ਅਤੇ ਝਾੜੂ ਭ੍ਰਿਸ਼ਟਾਚਾਰ ਦੇ ਨਾਲ ਨਸ਼ਾਖੋਰੀ ਅਤੇ ਬੇਰੋਜ਼ਗਾਰੀ ਵਰਗੀ ਗੰਦਗੀ ਦੀ ਸਫਾਈ ਕਰ ਰਿਹਾ ਹੈ। ਸਿਸੋਦੀਆ ਨੇ ਕਿਹਾ ਕਿ ਇਹ ਚੋਣ ਇਕ ਇਸ ਤਰ੍ਹਾਂ ਦੇ ਨੇਤਾ ਨੂੰ ਚੁਣਨ ਲਈ ਹੈ, ਜੋ ਅਸਲ ’ਚ ਲੋਕਾਂ ਦੀ ਸੇਵਾ ਕਰੇਗਾ, ਜਿਸ ਦੀ ਵਜ੍ਹਾ ਇਹ ਹੈ ਕਿ ਸੰਜੀਵ ਅਰੋੜਾ ਸਿਰਫ ਇਕ ਉਮੀਦਵਾਰ ਨਹੀਂ ਉਹ ਕੈਬਨਿਟ ਮੰਤਰੀ ਵਜੋਂ ਹਲਕਾ ਵੈਸਟ ਦਾ ਅਗਵਾਈ ਕਰਨਗੇ ਅਤੇ ਲੋਕਾਂ ਦੀ ਆਵਾਜ਼ ਸਰਕਾਰ ’ਚ ਹੀ ਲੈਵਲ ’ਤੇ ਪਹੁੰਚਾਉਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ ਵੇਖ ਰਹਿ ਗਈ ਦੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News