ਮੁੱਖ ਮੰਤਰੀ ਮਾਨ ਦਾ PA ਬਣ ਸ਼ਰਾਬੀ ਵਿਅਕਤੀ ਨੇ ਹਸਪਤਾਲ ਸਟਾਫ ਨੂੰ ਮਾਰੇ ਦਬਕੇ, ਕੀਤੀ ਬਦਤਮੀਜ਼ੀ

08/10/2022 12:11:52 PM

ਤਰਨਤਾਰਨ (ਰਮਨ) - ਸਥਾਨਕ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੀ ਜੱਚਾ-ਬੱਚਾ ਵਾਰਡ ਵਿਖੇ ਲੇਬਰ ਰੂਮ ’ਚ ਆਪਣੇ ਆਪ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪੀ. ਏ. ਦੱਸਣ ਵਾਲੇ ਸ਼ਰਾਬੀ ਵਿਅਕਤੀ ਵੱਲੋਂ ਰਾਤ ਸਮੇਂ ਦੌਰਾ ਕਰਦੇ ਹੋਏ ਜਿੱਥੇ ਸਟਾਫ ਨੂੰ ਦਬਕੇ ਮਾਰੇ, ਉਥੇ ਵਾਰਡ ਵਿਚ ਮੌਜੂਦ ਮਰੀਜ਼ਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਡਰਾਏ ਦਿੱਤੇ। ਇਸ ਸਬੰਧੀ ਹਸਪਤਾਲ ਦੇ ਐੱਸ. ਐੱਮ. ਓ. ਨੇ ਥਾਣਾ ਸਿਟੀ ਦੀ ਪੁਲਸ ਨੂੰ ਦਰਖ਼ਾਸਤ ਦਿੰਦੇ ਹੋਏ ਉਕਤ ਸ਼ਰਾਬੀ ਵਿਅਕਤੀ ਦੀ ਭਾਲ ਕਰ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਸਬੰਧੀ ਮੰਗ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

ਜ਼ਿਕਰਯੋਗ ਹੈ ਕਿ ਹਸਪਤਾਲ ਵਿਚ ਪੁੱਜੇ ਵਿਅਕਤੀ ਵੱਲੋਂ ਸਟਾਫ ਨੂੰ ਗ਼ਲਤ ਮੋਬਾਇਲ ਨੰਬਰ ਦਿੰਦੇ ਹੋਏ ਵੱਖ-ਵੱਖ ਕੰਮਾਂ ਨੂੰ ਕਰਵਾਉਣ ਸਬੰਧੀ ਮਿਲਣ ਲਈ ਕਿਹਾ ਗਿਆ। ਜਾਣਕਾਰੀ ਅਨੁਸਾਰ ਸਥਾਨਕ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿੱਚ ਬੀਤੀ 2 ਅਗਸਤ ਦੀ ਰਾਤ ਨੂੰ ਇਕ ਅਣਪਛਾਤਾ ਵਿਅਕਤੀ, ਜਿਸ ਨੇ ਸ਼ਰਾਬ ਪੀਤੀ ਹੋਈ ਸੀ, ਨੇ ਆਪਣੇ-ਆਪ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪੀ. ਏ. ਦੱਸਿਆ ਅਤੇ ਵਾਰਡ ਦਾ ਰਾਊਂਡ ਲਾਉਣਾ ਸ਼ੁਰੂ ਕਰ ਦਿੱਤਾ। ਰਾਊਂਡ ਲਾਉਣ ਸਮੇਂ ਹਸਪਤਾਲ ਦੇ ਕੁਝ ਕਰਮਚਾਰੀ ਵੀ ਉਸ ਨਾਲ ਮੌਜੂਦ ਸਨ, ਜੋ ਉਸ ਨੂੰ ਵਾਰਡ ਦੀ ਲੇਬਰ ਰੂਮ ਵਿਚ ਲੈ ਗਏ। ਸਬੰਧਤ ਵਿਅਕਤੀ ਨੇ ਆਪਣਾ ਬਿਨਾਂ ਨਾਂ ਦੱਸੇ ਹਸਪਤਾਲ ਦੇ ਮਹਿਲਾ ਸਟਾਫ਼ ਨਾਲ ਇਤਰਾਜ਼ਯੋਗ ਗੱਲਾਂ ਕਰਦੇ ਹੋਏ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਵਾਰਡ ਵਿਚ ਦਾਖਲ ਮਹਿਲਾਵਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ

ਇਸ ਮਾਹੌਲ ਨੂੰ ਵੇਖ ਜਿੱਥੇ ਸਟਾਫ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਮਰੀਜ਼ਾਂ ਦੇ ਵਾਰਸਾਂ ਵੱਲੋਂ ਇਤਰਾਜ਼ ਕਰਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ‘ਆਪ’ ਨੇਤਾ ਦੱਸਣ ਵਾਲੇ ਸਬੰਧਤ ਵਿਅਕਤੀ ਨੇ ਸਟਾਫ ਨੂੰ ਆਪਣਾ ਮੋਬਾਇਲ ਨੰਬਰ ਦਿੰਦੇ ਹੋਏ ਕਿਹਾ ਕਿ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਹੋਵੇ ਤਾਂ ਉਹ ਉਸ ਨਾਲ ਸੰਪਰਕ ਕਰ ਸਕਦਾ ਹੈ ਅਤੇ ਉਨ੍ਹਾਂ ਦਾ ਕੰਮ ਮੁੱਖ ਮੰਤਰੀ ਰਾਹੀਂ ਕਰਵਾ ਦਿੱਤਾ ਜਾਵੇਗਾ। ਕੁਝ ਸਮਾਂ ਬੀਤਣ ਤੋਂ ਬਾਅਦ ਸਬੰਧਤ ਵਿਅਕਤੀ ਵਾਰਡ ਵਿਚੋਂ ਗਾਇਬ ਹੋ ਗਿਆ, ਜਿਸ ਦੇ ਜਾਣ ਤੋਂ ਬਾਅਦ ਮਰੀਜ਼ਾਂ ਅਤੇ ਸਟਾਫ ਵਿਚ ਕਾਫੀ ਜ਼ਿਆਦਾ ਬੋਲ ਬੁਲਾਰਾ ਵੀ ਹੋਇਆ। ਇਹ ਮਾਮਲਾ ਡਿਊਟੀ ’ਤੇ ਤਾਇਨਾਤ ਮਹਿਲਾ ਸਟਾਫ ਨਰਸਾਂ ਵੱਲੋਂ ਹਸਪਤਾਲ ਦੇ ਐੱਸ. ਐੱਮ. ਓ. ਦੇ ਧਿਆਨ ਵਿਚ ਲਿਆਂਦਾ ਗਿਆ।

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਮਨਦੀਪ ਸਿੰਘ ਪੱਡਾ ਨੇ ਦੱਸਿਆ ਕਿ ਵਾਰਡ ਵਿਚ ਪੁੱਜੇ ਵਿਅਕਤੀ ਦੀ ਭਾਲ ਅਤੇ ਕਾਰਵਾਈ ਸਬੰਧੀ ਥਾਣਾ ਪੁਲਸ ਸਿਟੀ ਨੂੰ ਲਿਖਤੀ ਰੂਪ ’ਚ ਸ਼ਿਕਾਇਤ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਪੁਰਾਣੇ ਸਮੇਂ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਵਿਅਕਤੀ ਕੌਣ ਅਤੇ ਹਸਪਤਾਲ ਵਿਚ ਕਿਸ ਮਕਸਦ ਨਾਲ ਆਇਆ ਸੀ ਦਾ ਪਤਾ ਲਾਉਣ ਲਈ ਤਿੰਨ ਮੈਂਬਰੀ ਡਾਕਟਰਾਂ ਦਾ ਬੋਰਡ ਵੀ ਬਿਠਾ ਦਿੱਤਾ ਗਿਆ ਹੈ। ਸ਼ਰਾਰਤੀ ਅਨਸਰਾਂ ਨੂੰ ਉਨ੍ਹਾਂ ਦੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐੱਸ. ਐੱਮ. ਓ. ਵੱਲੋਂ ਮਿਲੀ ਦਰਖ਼ਾਸਤ ਸਬੰਧੀ ਸੀ. ਸੀ. ਟੀ. ਵੀ. ਕੈਮਰਿਆਂ ਦੇ ਆਧਾਰ ਉੱਪਰ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


rajwinder kaur

Content Editor

Related News